ਅਸਮ ‘ਚ 100 ਯਾਤਰੀਆਂ ਨਾਲ ਭਰੀਆਂ ਦੋ ਕਿਸ਼ਤੀਆਂ ਵਿਚਾਲੇ ਟੱਕਰ, ਕਈ ਲਾਪਤਾ

ਜੋਰਗਟ- ਅਸਮ ਵਿਚ ਬ੍ਰਹਮਪੁੱਤਰ ਨਦੀ ਵਿਚ ਭਿਆਨਕ ਕਿਸ਼ਤੀ ਹਾਦਸਾ ਹੋਇਆ ਹੈ। ਇਥੇ ਯਾਤਰੀਆਂ ਨਾਲ ਭਰੀਆਂ ਕਿਸ਼ਤੀਆਂ ਵਿਚ ਟੱਕਰ ਹੋ ਗਈ ਹੈ। ਹਾਦਸੇ ਵਿਚ ਕਈ ਲੋਕਾਂ…

ਜੋਰਗਟ- ਅਸਮ ਵਿਚ ਬ੍ਰਹਮਪੁੱਤਰ ਨਦੀ ਵਿਚ ਭਿਆਨਕ ਕਿਸ਼ਤੀ ਹਾਦਸਾ ਹੋਇਆ ਹੈ। ਇਥੇ ਯਾਤਰੀਆਂ ਨਾਲ ਭਰੀਆਂ ਕਿਸ਼ਤੀਆਂ ਵਿਚ ਟੱਕਰ ਹੋ ਗਈ ਹੈ। ਹਾਦਸੇ ਵਿਚ ਕਈ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਘਟਨਾ ਜੋਰਹਟ ਜ਼ਿਲੇ ਦੇ ਨੀਮਤੀਘਾਟ ਦੀ ਦੱਸੀ ਜਾ ਰਹੀ ਹੈ।

ਪੜੋ ਹੋਰ ਖਬਰਾਂ: ਲੜਕੀਆਂ ਲਈ ਖੁੱਲਣਗੇ ਨੈਸ਼ਨਲ ਡਿਫੈਂਸ ਅਕੈਡਮੀ ਦੇ ਦਰਵਾਜ਼ੇ, ਸਰਕਾਰ ਨੇ SC ਨੂੰ ਦਿੱਤੀ ਜਾਣਕਾਰੀ

 

ਦੱਸਿਆ ਜਾ ਰਿਹਾ ਹੈ ਕਿ ਦੋਵਾਂ ਕਿਸ਼ਤੀਆਂ ਵਿਚ ਤਕਰੀਬਨ 100 ਯਾਤਰੀ ਸਵਾਰ ਸਨ। ਇਕ ਬੋਟ ਮਾਜੁਲੀ ਤੋਂ ਨੀਮਤੀਘਾਟ ਵੱਲ ਜਾ ਰਹੀ ਸੀ ਜਦਕਿ ਦੂਜੀ ਇਸ ਤੋਂ ਉਲਟ ਦਿਸ਼ਾ ਵੱਲ ਜਾ ਰਹੀ ਸੀ। ਕਿਸ਼ਤੀ ਵਿਚ ਸਵਾਰ ਲਾਪਤਾ ਲੋਕਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਉਥੇ ਹੀ ਜੋਰਹਟ ਦੇ ਵਧੀਕ ਡੀਸੀ ਦਾਮੋਦਰ ਬਰਮਨ ਨੇ ਕਿਹਾ ਕਿ ਅਸਮ ਦੀ ਬ੍ਰਹਮਪੁੱਤਰ ਨਦੀ ਵਿਚ ਹੋਏ ਹਾਦਸੇ ਵਿਚ ਕਿਸ਼ਤੀ ਵਿਚ 50 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 40 ਲੋਕਾਂ ਨੂੰ ਬਚਾ ਲਿਆ ਗਿਆ ਹੈ। ਬਾਕੀਆਂ ਨੂੰ ਬਚਾਉਣ ਲਈ ਕਾਰਜ ਜਾਰੀ ਹੈ।

ਪੜੋ ਹੋਰ ਖਬਰਾਂ: ਕਰਨਾਲ ‘ਚ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਬੈਠਕ ਰਹੀ ਬੇਨਤੀਜਾ, ਕਿਸਾਨ ਜਥੇਬੰਦੀਆਂ ਕੀਤਾ ਵੱਡਾ ਐਲਾਨ

 

ਸੂਬੇ ਦੇ ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਨੇ ਕਿਸ਼ਤੀ ਹਾਦਸੇ ਉੱਤੇ ਦੁੱਖ ਜਤਾਉਂਦੇ ਹੋਏ ਮਾਜੁਲੀ ਤੇ ਜੋਰਹਟ ਜ਼ਿਲਾ ਪ੍ਰਸ਼ਾਸਨ ਨੂੰ ਐੱਨਡੀਆਰਐੱਫ ਤੇ ਐੱਸਡੀਆਰਐੱਫ ਦੀ ਮਦਦ ਨਾਲ ਬਚਾਅ ਕਾਰਜ ਚਲਾਉਣ ਦਾ ਹੁਕਮ ਦਿੱਤਾ ਹੈ। ਉਨ੍ਹਾਂ ਨੇ ਆਪਣੇ ਮੰਤਰੀ ਬਿਮਲ ਬੋਰੋ ਨੂੰ ਜਲਦੀ ਮਾਜੁਲੀ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲੈਣ ਲਈ ਕਿਹਾ ਹੈ। ਮੁੱਖ ਮੰਤਰੀ ਨੇ ਆਪਣੇ ਪ੍ਰਧਾਨ ਸਕੱਤਰ ਸਮੀਰ ਸਿਨ੍ਹਾ ਨੂੰ ਲਗਾਤਾਰ ਘਟਨਾ ਵਾਲੀ ਥਾਂ ਉੱਤੇ ਨਜ਼ਰ ਬਣਾਏ ਰੱਖਣ ਦਾ ਹੁਕਮ ਜਾਰੀ ਕੀਤੇ ਹਨ। ਮੁੱਖ ਮੰਤਰੀ ਹਿਮੰਤਾ ਬਿਸਵ ਸਰਮਾ ਕੱਲ ਮਾਜੁਲੀ ਪਹੁੰਚਣਗੇ।

ਪੜੋ ਹੋਰ ਖਬਰਾਂ: ਪੰਜਾਬੀ ਨੌਜਵਾਨ ਦਾ ਅਮਰੀਕਾ ‘ਚ ਗੋਲੀਆਂ ਮਾਰ ਕੇ ਕਤਲ

Leave a Reply

Your email address will not be published. Required fields are marked *