ਦੁਨੀਆ ਦੀ ਸਭ ਤੋਂ ਖਤਰਨਾਕ ਜੇਲ ਜਿੱਥੇ ਕੈਦ ਸਨ ਤਾਲਿਬਾਨ ਦੇ ਖੂੰਖਾਰ ਅੱਤਵਾਦੀ

ਨਵੀਂ ਦਿੱਲੀ- 11 ਸਤੰਬਰ 2011 ਨੂੰ ਓਸਾਮਾ ਬਿਨ ਲਾਦੇਨ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਉੱਤੇ ਹਮਲਾ ਕੀਤਾ ਸੀ। ਚਾਰ ਮਹੀਨਿਆਂ ਬਾਅਦ ਅਮਰੀਕਾ ਨੇ ਇੱਕ…

ਨਵੀਂ ਦਿੱਲੀ- 11 ਸਤੰਬਰ 2011 ਨੂੰ ਓਸਾਮਾ ਬਿਨ ਲਾਦੇਨ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਉੱਤੇ ਹਮਲਾ ਕੀਤਾ ਸੀ। ਚਾਰ ਮਹੀਨਿਆਂ ਬਾਅਦ ਅਮਰੀਕਾ ਨੇ ਇੱਕ ਉੱਚ ਸੁਰੱਖਿਆ ਵਾਲੀ ਜੇਲ ਬਣਾਈ ਜਿੱਥੇ ਵਿਸ਼ਵ ਦੇ ਬਹੁਤ ਸਾਰੇ ਅੱਤਵਾਦੀਆਂ ਨੂੰ ਰੱਖਿਆ ਗਿਆ ਸੀ। ਕਿਊਬਾ ਵਿਚ ਸਥਿਤ ਇਸ ਜੇਲ ਦਾ ਨਾਮ ਗੁਆਂਟਾਨਾਮੋ ਬੇ ਜੇਲ ਹੈ। ਤਾਲਿਬਾਨ ਦੇ ਕੈਬਨਿਟ ਮੰਤਰੀਆਂ ਵਿਚ ਖੈਰੁੱਲਾ ਖੈਰਖਵਾ (ਸੂਚਨਾ ਅਤੇ ਸਭਿਆਚਾਰ ਮੰਤਰੀ), ਅਬਦੁਲ ਹੱਕ (ਖੁਫੀਆ ਮੁਖੀ), ਮੁੱਲਾ ਨੂਰੁੱਲਾਹ ਨੂਰੀ (ਸੀਮਾ ਅਤੇ ਕਬਾਇਲੀ ਮਾਮਲਿਆਂ ਦੇ ਮੰਤਰੀ) ਨੇ ਵੀ ਇਸ ਜੇਲ ਵਿਚ ਆਪਣੀਆਂ ਸਜ਼ਾਵਾਂ ਭੁਗਤੀਆਂ ਹਨ।

ਪੜੋ ਹੋਰ ਖਬਰਾਂ: Married ਹੋਣ ਦੇ ਬਾਵਜੂਦ ਕਿਸੇ ਹੋਰ ਨਾਲ ਰਿਸ਼ਤਾ ਰੱਖਣ ‘ਤੇ ਹਾਈਕੋਰਟ ਦਾ ਵੱਡਾ ਫੈਸਲਾ

 

ਕਾਬੁਲ ‘ਤੇ ਕਬਜ਼ਾ ਕਰਨ ਤੋਂ ਬਾਅਦ, ਗੁਲਾਮ ਰੂਹਾਨੀ ਨਾਂ ਦੇ ਤਾਲਿਬਾਨ ਕਮਾਂਡਰ ਨੇ ਰਾਸ਼ਟਰਪਤੀ ਭਵਨ ਤੋਂ ਜਿੱਤ ਦਾ ਭਾਸ਼ਣ ਦਿੱਤਾ। ਗੁਲਾਮ ਰੂਹਾਨੀ ਪੰਜ ਸਾਲ ਗੁਆਂਟਨਾਮੋ ਜੇਲ ਵਿਚ ਕੈਦ ਰਿਹਾ। ਇਸ ਜੇਲ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਸਿਰਫ ਰੂਹਾਨੀ ਹੀ ਨਹੀਂ ਬਲਕਿ 780 ਲੋਕ ਕੈਦ ਹਨ। ਅੱਤਵਾਦ ਵਿਰੁੱਧ ਜੰਗ ਕਾਰਨ ਬਣਾਈ ਗਈ ਇਸ ਜੇਲ ਵਿਚ ਹੁਣ 39 ਕੈਦੀ ਬਾਕੀ ਹਨ। ਕਿਊਬਾ ਦੇ ਪੂਰਬੀ ਸਿਰੇ ‘ਤੇ ਸਥਿਤ ਗੁਆਂਟਾਨਾਮੋ ਬੇ ਨੇਵਲ ਬੇਸ 116 ਵਰਗ ਕਿਲੋਮੀਟਰ ਲੰਬਾ ਹੈ ਅਤੇ 19ਵੀਂ ਸਦੀ ਦੇ ਅਖੀਰ ਤੋਂ ਅਮਰੀਕੀ ਕੰਟਰੋਲ ਅਧੀਨ ਹੈ। ਇਸ ਜਗ੍ਹਾ ਨੂੰ ਲੈ ਕੇ ਅਮਰੀਕਾ ਅਤੇ ਕਿਊਬਾ ਦਰਮਿਆਨ ਵਿਵਾਦ ਵੀ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਜਗ੍ਹਾ ਤੇ ਹੁਣ ਸੱਤ ਨਜ਼ਰਬੰਦੀ ਕੈਂਪ ਹਨ। ਅਮਰੀਕੀ ਫੌਜ ਦੇ ਅਨੁਸਾਰ ਸਾਰੇ ਕੈਦੀ ਇਸ ਵੇਲੇ ਪੰਜਵੇਂ ਅਤੇ ਛੇਵੇਂ ਕੈਂਪਾਂ ਵਿਚ ਮੌਜੂਦ ਹਨ।

ਜਦੋਂ ਇਹ ਜੇਲ ਬਣੀ ਸੀ ਉਸ ਸਮੇਂ ਜਾਰਜ ਡਬਲਯੂ ਬੁਸ਼ ਅਮਰੀਕਾ ਦੇ ਰਾਸ਼ਟਰਪਤੀ ਸਨ। ਇਹ ਮੁੱਖ ਤੌਰ ਤੇ ਅਲ-ਕਾਇਦਾ ਦੇ ਅੱਤਵਾਦੀਆਂ ਨੂੰ ਰੱਖਣ ਲਈ ਬਣਾਇਆ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਜੇਲ ਵਿਚ ਬੰਦ 780 ਕੈਦੀਆਂ ਵਿੱਚੋਂ 732 ਨੂੰ ਬਿਨਾਂ ਕਿਸੇ ਦੋਸ਼ ਦੇ ਰਿਹਾਅ ਕਰ ਦਿੱਤਾ ਗਿਆ ਹੈ। ਹਿਊਮਨ ਰਾਈਟਸ ਵਾਚ ਦੇ ਅਨੁਸਾਰ 1 ਜਨਵਰੀ 2002 ਤੋਂ ਲੈ ਕੇ ਹੁਣ ਤੱਕ ਇਸ ਜੇਲ ਵਿਚ 48 ਮੁਲਕਾਂ ਦੇ 780 ਕੈਦੀ ਰਹਿ ਚੁੱਕੇ ਹਨ ਅਤੇ ਉਨ੍ਹਾਂ ਵਿੱਚੋਂ ਸਿਰਫ 16 ਉੱਤੇ ਅਪਰਾਧਿਕ ਮਾਮਲੇ ਦਰਜ ਹਨ।

ਪੜੋ ਹੋਰ ਖਬਰਾਂ: ਰੋਡਵੇਜ਼ ਦਾ ਜਾਰੀ ਰਹੇਗਾ ਚੱਕਾ ਜਾਮ, ਸਰਕਾਰ ਨਾਲ ਗੱਲਬਾਤ ਰਹੀ ਬੇਸਿੱਟਾ

 

ਨਿਊਯਾਰਕ ਟਾਈਮਜ਼ ਗੁਆਂਟਨਾਮੋ ਡਾਕੇਟ ਟਰੈਕਰ ਦੇ ਅਨੁਸਾਰ ਅਫਗਾਨਿਸਤਾਨ ਤੋਂ 219, ਸਾਊਦੀ ਅਰਬ ਤੋਂ 134, ਯਮਨ ਤੋਂ 115, ਪਾਕਿਸਤਾਨ ਤੋਂ 72 ਅਤੇ ਅਲਜੀਰੀਆ ਤੋਂ 23 ਲੋਕ ਇਸ ਜੇਲ ਵਿਚ ਕੈਦ ਹਨ। ਉਨ੍ਹਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਕੈਦੀ 15 ਸਾਲਾ ਉਮਰ ਖਾਦਰ ਸੀ। ਉਮਰ ਕੈਨੇਡੀਅਨ ਨਾਗਰਿਕ ਸੀ ਜਿਸ ਨੂੰ 13 ਸਾਲ ਗੁਆਂਟਾਨਾਮੋ ਜੇਲ ਵਿਚ ਬਿਤਾਉਣੇ ਪਏ ਸਨ। ਸਾਲ 2017 ਵਿਚ ਜੇਲ ਤੋਂ ਬਾਹਰ ਆਉਣ ਤੋਂ ਬਾਅਦ ਕੈਨੇਡੀਅਨ ਸਰਕਾਰ ਨੇ ਉਮਰ ਤੋਂ ਮੁਆਫ਼ੀ ਮੰਗੀ ਅਤੇ ਉਸ ਨੂੰ ਮੁਆਵਜ਼ਾ ਵੀ ਦਿੱਤਾ। ਇਸ ਤੋਂ ਇਲਾਵਾ ਇਸ ਜੇਲ ਵਿਚ ਸਭ ਤੋਂ ਬਜ਼ੁਰਗ ਕੈਦੀ 73 ਸਾਲਾ ਸੈਫੁੱਲਾ ਪਰਾਚਾ ਹੈ। ਪਾਕਿਸਤਾਨ ਦਾ ਸੈਫੁੱਲਾ ਪਿਛਲੇ 17 ਸਾਲਾਂ ਤੋਂ ਇਸ ਜੇਲ ਵਿਚ ਬੰਦ ਹੈ। ਹਾਲਾਂਕਿ ਸੈਫੁੱਲਾ ਅਗਲੇ ਕੁਝ ਮਹੀਨਿਆਂ ਵਿਚ ਰਿਹਾਅ ਹੋ ਸਕਦਾ ਹੈ।

2006 ਵਿਚ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਕੋਫੀ ਅੰਨਾਨ ਨੇ ਕਿਹਾ ਕਿ ਅਮਰੀਕਾ ਨੂੰ ਇਸ ਜੇਲ ਨੂੰ ਜਿੰਨੀ ਛੇਤੀ ਹੋ ਸਕੇ ਬੰਦ ਕਰ ਦੇਣਾ ਚਾਹੀਦਾ ਹੈ। ਉਸ ਸਮੇਂ ਜਾਰਜ ਬੁਸ਼ ਨੇ ਖੁਦ ਕਿਹਾ ਸੀ ਕਿ ਉਹ ਗੁਆਂਟਨਾਮੋ ਬੇ ਨੂੰ ਬੰਦ ਕਰਨਾ ਚਾਹੁੰਦੇ ਸਨ ਪਰ ਇਹ ਬਿਲਕੁਲ ਸੌਖਾ ਨਹੀਂ ਹੋਵੇਗਾ। ਬੁਸ਼ ਤੋਂ ਬਾਅਦ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਅਤੇ ਉਨ੍ਹਾਂ ਨੇ ਵਾਰ-ਵਾਰ ਦੁਹਰਾਇਆ ਕਿ ਉਹ ਇਸ ਜੇਲ ਨੂੰ ਬੰਦ ਕਰਕੇ ਰਹਿਣਗੇ।

ਪੜੋ ਹੋਰ ਖਬਰਾਂ: ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਜਾਟ ਭਵਨ ’ਚ ਬੈਠਕ ਜਾਰੀ, ਹੋ ਸਕਦੈ ਵੱਡਾ ਐਲਾਨ

 

ਓਬਾਮਾ ਨੇ ਆਪਣੇ ਪਹਿਲੇ ਰਾਸ਼ਟਰਪਤੀ ਕਾਰਜਕਾਲ ਵਿਚ ਇਸ ਜੇਲ੍ਹ ਨੂੰ ਬੰਦ ਕਰਨ ਦੇ ਕਾਰਜਕਾਰੀ ਆਦੇਸ਼ ਉੱਤੇ ਵੀ ਹਸਤਾਖਰ ਕੀਤੇ ਸਨ। ਇਸ ਦੇ ਬਾਵਜੂਦ ਇਹ ਜੇਲ੍ਹ ਕਦੇ ਬੰਦ ਨਹੀਂ ਹੋਈ। ਓਬਾਮਾ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਬਣੇ। ਡੋਨਾਲਡ ਟਰੰਪ ਦੀ ਇਸ ਜੇਲ ਬਾਰੇ ਬਿਲਕੁਲ ਵੱਖਰੀ ਰਾਏ ਸੀ। ਉਨ੍ਹਾਂ ਗੁਆਂਟਨਾਮੋ ਬੇ ਜੇਲ ਨੂੰ ਬੰਦ ਨਾ ਕਰਨ ਦੇ ਇੱਕ ਕਾਰਜਕਾਰੀ ਆਦੇਸ਼ ਉੱਤੇ ਦਸਤਖਤ ਕੀਤੇ।

Leave a Reply

Your email address will not be published. Required fields are marked *