ਭਾਜਪਾ ਵਲੋਂ ਗਜੇਂਦਰ ਸ਼ੇਖਾਵਤ ਨੂੰ ਐਲਾਨਿਆ ਗਿਆ ਪੰਜਾਬ ਚੋਣ ਇੰਚਾਰਜ

ਚੰਡੀਗੜ੍ਹ (ਇੰਟ.)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੰਚਾਰਜ ਅਤੇ ਸਹਿ ਇੰਚਾਰਜਾਂ ਦੀ ਨਿਯੁਕਤੀ…

ਚੰਡੀਗੜ੍ਹ (ਇੰਟ.)-ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਨੇ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਇੰਚਾਰਜ ਅਤੇ ਸਹਿ ਇੰਚਾਰਜਾਂ ਦੀ ਨਿਯੁਕਤੀ ਕਰ ਦਿੱਤੀ ਹੈ। ਭਾਜਪਾ ਵਲੋਂ ਭਾਰਤ ਸਰਕਾਰ ਵਿਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੰਜਾਬ ਦਾ ਚੋਣ ਇੰਚਾਰਜ ਐਲਾਨ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਹੀ ਕੇਂਦਰੀ ਆਵਾਸ ਅਤੇ ਸ਼ਹਿਰ ਮਾਮਲਿਆਂ, ਪੈਟਰੋਲ ਅਤੇ ਕੁਦਰਤੀ ਗੈਸ ਸਰੋਤ ਮੰਤਰੀ ਹਰਦੀਪ ਪੁਰੀ ਨੂੰ ਸਹਿ ਇੰਚਾਰਜ ਐਲਾਨ ਕੀਤਾ ਗਿਆ ਹੈ। ਇਨ੍ਹਾਂ ਦੇ ਨਾਲ ਹੀ ਕੇਂਦਰੀ ਵਿਦੇਸ਼ ਮੰਤਰਾਲਾ, ਸੰਸਕ੍ਰਿਤ ਅਤੇ ਸੈਰ-ਸਪਾਟਾ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੂੰ ਵੀ ਸਹਿ-ਇੰਚਾਰਜ ਐਲਾਨ ਕੀਤਾ ਗਿਆ ਹੈ। ਤੀਜਾ ਸਹਿਤ ਇੰਚਾਰਜ ਵਿਨੋਦ ਚਾਵੜਾ ਨੂੰ ਐਲਾਨਿਆ ਗਿਆ ਹੈ ਜੋ ਕਿ ਲੋਕਸਭਾ ਮੈਂਬਰ ਹਨ। 

Leave a Reply

Your email address will not be published. Required fields are marked *