ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਆਏ 38,948 ਨਵੇਂ ਕੋਰੋਨਾ ਮਾਮਲੇ, 219 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਸੰਕਟ ਬਰਕਰਾਰ ਹੈ। ਹਰ ਦਿਨ ਤਕਰੀਬਨ 40 ਹਜ਼ਾਰ ਮਾਮਲੇ ਵਧ ਰਹੇ ਹਨ। ਅੱਜ ਸੋਮਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਤਾਜ਼ਾ…

ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਸੰਕਟ ਬਰਕਰਾਰ ਹੈ। ਹਰ ਦਿਨ ਤਕਰੀਬਨ 40 ਹਜ਼ਾਰ ਮਾਮਲੇ ਵਧ ਰਹੇ ਹਨ। ਅੱਜ ਸੋਮਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਤਾਜ਼ਾ ਅੰਕੜਾ ਜਾਰੀ ਕੀਤਾ ਗਿਆ। ਮੰਤਰਾਲਾ ਮੁਤਾਬਕ ਪਿਛਲੇ 24 ਘੰਟਿਆਂ ਵਿਚ 38,948 ਨਵੇਂ ਕੋਰੋਨਾ ਕੇਸ ਆਏ। ਉਥੇ ਹੀ ਪਿਛਲੇ 24 ਘੰਟੇ 219 ਕੋਰੋਨਾ ਪੀੜਤਾਂ ਦੀ ਜਾਨ ਚਲੀ ਗਈ। 43,903 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ 5174 ਐਕਟਿਵ ਕੇਸ ਘੱਟ ਹੋ ਗਏ। ਇਸ ਤੋਂ ਪਹਿਲਾਂ ਦੇਸ਼ ਵਿਚ ਲਗਾਤਾਰ 5 ਦਿਨ 40 ਹਜ਼ਾਰ ਤੋਂ ਜ਼ਿਾਦਾ ਕੋਰੋਨਾ ਮਾਮਲੇ ਸਾਹਮਣੇ ਆਏ ਸਨ।

Coronavirus & COVID-19 Overview: Symptoms, Risks, Prevention, Treatment &  More

Read more- ਕਲ੍ਹ ਤੋਂ ਨਹੀਂ ਚੱਲਣਗੀਆਂ ਬੱਸਾਂ, ਯਾਤਰੀਆਂ ਨੂੰ ਝੱਲਣੀ ਪਵੇਗੀ ਖੱਜਲ-ਖਵਾਰੀ

ਮੰਗਲਵਾਰ ਨੂੰ 41965, ਬੁੱਧਵਾਰ ਨੂੰ 47092, ਵੀਰਵਾਰ ਨੂੰ 45352, ਸ਼ੁੱਕਰਵਾਰ ਨੂੰ 42,618 ਤੇ ਸ਼ਨੀਵਾਰ ਨੂੰ 42,766 ਮਾਮਲੇ ਆਏ ਸਨ। ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ ਤਿੰਨ ਕਰੋੜ 30 ਲੱਖ 27 ਹਜ਼ਾਰ ਲੋਕ ਇਨਫੈਕਟਿਡ ਹੋਏ ਹਨ। ਇਨ੍ਹਾਂ ਵਿਚੋਂ 4 ਲੱਖ 40 ਹਜ਼ਾਰ 752 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੰਗੀ ਗੱਲ ਇਹ ਹੈ ਕਿ ਹੁਣ ਤੱਕ 3 ਕਰੋੜ 21 ਲੱਖ 81 ਹਜ਼ਾਰ ਲੋਕ ਠੀਕ ਵੀ ਹੋਏ ਹਨ। ਦੇਸ਼ ਵਿਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ ਚਾਰ ਲੱਖ ਤੋਂ ਵਧੇਰੇ ਹੈ। ਕੁਲ 4 ਲੱਖ 4 ਹਜ਼ਾਰ 874 ਲੋਕ ਅਜੇ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ। ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *