ਸਿਧਾਰਥ ਸ਼ੁਕਲਾ ਦਾ ਹੋਇਆ ਅੰਤਿਮ ਸੰਸਕਾਰ, ਦਿੱਤੀ ਗਈ ਮੁੱਖ ਅਗਨੀ 

ਮੁੰਬਈ (ਬਿਊਰੋ)– ਅਦਾਕਾਰ ਸਿਧਾਰਥ ਸ਼ੁਕਲਾ ਦਾ ਸ਼ੁੱਕਰਵਾਰ ਨੂੰ ਸਾਢੇ ਤਿੰਨ ਵਜੇ ਓਸ਼ੀਵਾਵਾਰਾ ਸ਼ਮਸ਼ਾਨ ਘਾਟ ‘ਤੇ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਬ੍ਰਹਿਮਾਕੁਮਾਰੀ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ…

ਮੁੰਬਈ (ਬਿਊਰੋ)– ਅਦਾਕਾਰ ਸਿਧਾਰਥ ਸ਼ੁਕਲਾ ਦਾ ਸ਼ੁੱਕਰਵਾਰ ਨੂੰ ਸਾਢੇ ਤਿੰਨ ਵਜੇ ਓਸ਼ੀਵਾਵਾਰਾ ਸ਼ਮਸ਼ਾਨ ਘਾਟ ‘ਤੇ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਬ੍ਰਹਿਮਾਕੁਮਾਰੀ ਰੀਤੀ-ਰਿਵਾਜ਼ਾਂ ਮੁਤਾਬਕ ਕੀਤਾ ਗਿਆ।

Sidharth Shukla Funeral At Oshiwara Crematorium Shehnaaz Gill Also There - Sidharth  Shukla Funeral: सिद्धार्थ शुक्ला का पार्थिव शरीर श्मशान घाट पहुंचा, शहनाज  गिल भी पहुंचीं

ਸਿਧਾਰਥ ਬਚਪਨ ਤੋਂ ਹੀ ਇਸ ਸੰਸਥਾ ਨਾਲ ਜੁੜੇ ਸਨ। ਸ਼ਮਸ਼ਾਨ ਘਾਟ ‘ਤੇ ਸੈਲੇਬ੍ਰਿਟੀਜ਼ ਅਤੇ ਫੈਂਸ ਦੀ ਭੀੜ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ। ਇਸ ਮੌਕੇ ਸੁਸ਼ਾਂਤ ਸਿੰਘ ਰਾਜਪੂਤ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਸਿਧਾਰਥ ਸ਼ੁਕਲਾ ਦਾ ਅੰਤਿਮ ਸੰਸਕਾਰ ਬ੍ਰਹਮਕੁਮਾਰੀ ਰੀਤੀ-ਰਿਵਾਜ਼ ਨਾਲ ਕੀਤਾ ਗਿਆ। ਸਿਧਾਰਥ ਦਾ ਅੰਤਿਮ ਸੰਸਕਾਰ ਓਸ਼ੀਵਾਰਾ ਸ਼ਮਸ਼ਾਨਘਾਟ ’ਚ ਹੋਇਆ।

Sidharth Shukla funeral: Shehnaaz Gill attends last rites, Bigg Boss star's  mortal remains arrive at crematorium - Hindustan Times

Read more- ਨਿਊਜ਼ੀਲੈਂਡ ਵਿਚ ਚਾਕੂ ਨਾਲ ਹਮਲਾ ਕਰ ਕੇ 6 ਲੋਕਾਂ ਨੂੰ ਹਮਲਾਵਰ ਨੇ ਕੀਤਾ ਜ਼ਖਮੀ, ਪੁਲਿਸ ਨੇ ਕੀਤਾ ਢੇਰ

ਸਿਧਾਰਥ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਸੀ। ਸਿਧਾਰਥ ਦੇ ਦਿਹਾਂਤ ਦੀ ਪੁਸ਼ਟੀ ਕੂਪਰ ਹਸਪਤਾਲ ਨੇ ਕੀਤੀ ਸੀ। ਇਸ ਖ਼ਬਰ ਨਾਲ ਫ਼ਿਲਮ ਤੇ ਟੀ. ਵੀ. ਜਗਤ ’ਚ ਸੋਗ ਦੀ ਲਹਿਰ ਦੌੜ ਗਈ। ਸਿਧਾਰਥ ਦੀ ਮੌਤ ਨਾਲ ਉਨ੍ਹਾਂ ਦੇ ਪਰਿਵਾਰ ਦੇ ਨਾਲ-ਨਾਲ ਸ਼ਹਿਨਾਜ਼ ਕੌਰ ਗਿੱਲ ਨੂੰ ਡੂੰਘਾ ਸਦਮਾ ਪੁੱਜਾ ਹੈ।

Sidharth Shukla Funeral: शहनाज गिल का रो-रोकर बुरा हाल, तस्वीरें देख आपकी  आंखें भी हो जाएंगी नम - Entertainment News: Amar Ujala

ਅੱਜ ਜਦੋਂ ਸ਼ਹਿਨਾਜ਼ ਗਿੱਲ ਸ਼ਮਸ਼ਾਨਘਾਟ ਵਿਖੇ ਸਿਧਾਰਥ ਦੇ ਅੰਤਿਮ ਦਰਸ਼ਨਾਂ ਲਈ ਪਹੁੰਚੀ ਤਾਂ ਉਸ ਦੀ ਹਾਲਤ ਬੇਹੱਦ ਖਰਾਬ ਸੀ। ਸ਼ਹਿਨਾਜ਼ ਨੂੰ ਉਸ ਦੇ ਭਰਾ ਸ਼ਹਿਬਾਜ਼ ਗਿੱਲ ਨੇ ਸੰਭਾਲਿਆ ਹੋਇਆ ਸੀ। ਉਥੇ ਅੰਤਿਮ ਸੰਸਕਾਰ ਦੌਰਾਨ ਭਾਰੀ ਮੀਂਹ ਪਿਆ ਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਸ਼ਮਸ਼ਾਨਘਾਟ ਦੇ ਬਾਹਰ ਇਕੱਠੀ ਹੋ ਗਈ। ਸਿਧਾਰਥ ਦੇ ਅੰਤਿਮ ਦਰਸ਼ਨ ਕਰਕੇ ਲੋਕਾਂ ਨੂੰ ਬਾਹਰ ਭੇਜਿਆ ਜਾ ਰਿਹਾ ਸੀ ਤੇ ਸਸਕਾਰ ਵੇਲੇ ਲਿਮਟਿਡ ਲੋਕ ਹੀ ਸ਼ਾਮਲ ਹੋਏ।

Leave a Reply

Your email address will not be published. Required fields are marked *