ਲਖਨਊ- ਉੱਤਰ ਪ੍ਰਦੇਸ਼ ਦੇ ਉਨਾਵ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਇਕ ਹੋਮਗਾਰਡ ਪਿਤਾ ਆਪਣੀਆਂ ਹੀ ਦੋ ਬੇਟੀਆਂ ਦਾ ਸਰੀਰਕ ਸ਼ੋਸ਼ਣ ਕਰ ਰਿਹਾ ਸੀ। ਪਿਤਾ ਦੀ ਇਸ ਕਰਤੂਤ ਦੀ ਜਾਣਕਾਰੀ ਜਦੋਂ ਉਸ ਦੀ ਪਤਨੀ ਨੂੰ ਲੱਗੀ ਤਾਂ ਉਸ ਨੇ ਆਪਣੇ ਪਤੀ ਦੇ ਖਿਲਾਫ ਮਾਮਲਾ ਦਰਜ ਕਰਵਾ ਦਿੱਤਾ। ਦੋਸ਼ੀ ਅਜੇ ਫਰਾਰ ਹੈ।
ਪੜੋ ਹੋਰ ਖਬਰਾਂ: ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਲਈ ਵ੍ਹਿਪ ਜਾਰੀ, ਸਾਰੇ ਵਿਧਾਇਕਾਂ ਨੂੰ ਹਾਜ਼ਰ ਰਹਿਣ ਦਾ ਹੁਕਮ
ਜਾਣਕਾਰੀ ਮੁਤਾਬਕ ਉਨਾਵ ਸ਼ਹਿਰ ਕੋਤਵਾਲੀ ਖੇਤਰ ਵਿਚ ਰਹਿਣ ਵਾਲੇ ਪਤੀ-ਪਤਨੀ ਦੋਵੇਂ ਹੀ ਹੋਮਗਾਰਡ ਵਿਭਾਗ ਵਿਚ ਨਿਯੁਕਤ ਹਨ। ਪੁਲਿਸ ਨੂੰ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਜਦੋਂ ਮਾਂ ਡਿਊਟੀ ਉੱਤੇ ਚਲੀ ਜਾਂਦੀ ਸੀ ਤਾਂ ਪਿਤਾ ਆਪਣੀ 21 ਸਾਲ ਦੀ ਬੇਟੀ ਦੇ ਨਾਲ ਸਰੀਰਕ ਸ਼ੋਸ਼ਣ ਕਰਦਾ ਸੀ। ਅਜਿਹਾ ਪਿਛਲੇ ਇਕ ਸਾਲ ਤੋਂ ਕਰ ਰਿਹਾ ਸੀ। ਇੰਨੀ ਹੀ ਨਹੀਂ ਛੋਟੀ ਬੇਟੀ ਦੇ ਨਾਲ ਵੀ ਛੇੜਛਾੜ ਸ਼ੁਰੂ ਕਰ ਦਿੱਤੀ ਸੀ।
ਪੜੋ ਹੋਰ ਖਬਰਾਂ: ਰਣਜੀਤ ਕਤਲ ਮਾਮਲੇ ‘ਚ ਵੱਡੀ ਖਬਰ, ਜਸਟਿਸ ਸਾਂਗਵਾਨ ਮਾਮਲੇ ਦੀ ਸੁਣਵਾਈ ਤੋਂ ਹਟੇ
ਬੇਟੀਆਂ ਨੇ ਮਾਂ ਨੂੰ ਕੀਤੀ ਸ਼ਿਕਾਇਤ
ਪਿਤਾ ਦੀਆਂ ਹਰਕਤਾਂ ਤੋਂ ਤੰਗ ਆ ਕੇ ਬੇਟੀਆਂ ਨੇ ਮਾਂ ਨੂੰ ਇਸ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਮਾਂ ਨੇ ਆਪਣੇ ਪਤੀ ਦੇ ਖਿਲਾਫ ਬੇਟੀਆਂ ਦੇ ਸਰੀਰਕ ਸ਼ੋਸ਼ਣ ਕਰਨ ਦਾ ਕੇਸ ਦਰਜ ਕਰਵਾਇਆ ਹੈ। ਓਧਰ ਪੁਲਿਸ ਨੇ ਦੋਵਾਂ ਬੇਟੀਆਂ ਦਾ ਮੈਡੀਕਲ ਕਰਵਾਇਆ ਹੈ। ਹਾਲਾਂਕਿ ਅਜੇ ਪਿਤਾ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
ਪੜੋ ਹੋਰ ਖਬਰਾਂ: ਬਿਕਰਮ ਸਿੰਘ ਮਜੀਠੀਆ ਦਾ ਪ੍ਰਸ਼ਾਸਨ ‘ਤੇ ਹਮਲਾ, ਪੁਲਿਸ ਦੀ ਕਾਰਗੁਜ਼ਾਰੀ ‘ਤੇ ਵੀ ਚੁੱਕੇ ਸਵਾਲ
ਕੋਰਟ ਵਿਚ ਦਰਜ ਕਰਵਾਇਆ ਜਾਵੇਗਾ ਬਿਆਨ
ਉਨਾਵ ਕੋਤਵਾਲੀ ਦੇ ਇੰਸਪੈਕਟਰ ਅਨਿਲ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ਉੱਤੇ ਐੱਫਆਈਆਰ ਦਰਜ ਕਰ ਲਈ ਗਈ ਹੈ। ਦੋਵਾਂ ਬੇਟੀਆਂ ਦਾ ਕੋਰਟ ਵਿਚ ਬਿਆਨ ਦਰਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਦੋਸ਼ੀ ਦੀ ਭਾਲ ਵਿਚ ਲੱਗੀ ਹੋਈ ਹੈ।



