ਚੰਡੀਗੜ੍ਹ- ਕਾਂਗਰਸ ਕਲੇਸ਼ ਵਿਚਾਲੇ ਹਰੀਸ਼ ਰਾਵਤ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਹਰੀਸ਼ ਰਾਵਤ ਨੇ ਪਹਿਲੀ ਵਾਰ ਇਹ ਕਬੂਲ ਕੀਤਾ ਹੈ ਕਿ ਕਾਂਗਰਸ ਵਿਚ ਸਭ ਠੀਕ ਨਹੀਂ ਹੈ ਤੇ ਉਹ ਸਾਰਿਆਂ ਤੋਂ ਇਸ ਨੂੰ ਲੁਕਾਉਣਾ ਨਹੀਂ ਚਾਹੁੰਦੇ।
ਪੜੋ ਹੋਰ ਖਬਰਾਂ: ਮੁੱਖ ਮੰਤਰੀ ਵੱਲੋਂ ਸਟਾਰਟ ਅਪ ਖੇਤਰ ਨੂੰ ਮਜ਼ਬੂਤ ਕਰਨ ਲਈ ‘ਇਨੋਵੇਸ਼ਨ ਮਿਸ਼ਨ ਪੰਜਾਬ’ ਦੀ ਸ਼ੁਰੂਆਤ
ਪੱਤਰਕਾਰਾਂ ਨਾਲ ਗੱਲ ਕਰਦਿਆਂ ਹਰੀਸ਼ ਰਾਵਤ ਨੇ ਕਿਹਾ ਕਿ ਕਾਂਗਰਸ ਵਿਚ ਸਭ ਕੁਝ ‘ਆਲ ਇਸ ਵੈੱਲ’ ਨਹੀਂ ਹੈ। ਮੈਂ ਤੁਹਾਡੇ ਤੋਂ ਲੁਕਾਉਣਾ ਨਹੀਂ ਚਾਹੁੰਦਾ ਹਾਂ। ਜੋ ਨਾਰਾਜ਼ ਮੰਤਰੀ ਸਨ ਉਹ ਮੈਨੂੰ ਮਿਲਣ ਨਹੀਂ ਆਏ। ਮੈਂ ਉਨ੍ਹਾਂ ਦਾ ਸ਼ੁਕਰੀਆ ਕਰਦਾ ਹਾਂ। ਨਹੀਂ ਤਾਂ ਮੇਰਾ ਪੂਰਾ ਦੌਰਾ ਉਨ੍ਹਾਂ ਨਾਲ ਹੀ ਜੋੜਿਆ ਜਾਣਾ ਸੀ। ਕੁਝ ਕੰਮ ਸਰਕਾਰ ਨੇ ਬਹੁਤ ਵਧੀਆ ਕੀਤੇ ਹਨ, ਜਿਨ੍ਹਾਂ ਦੀ ਅਸੀਂ ਸ਼ਲਾਘਾ ਨਹੀਂ ਕਰ ਸਕੇ।
ਪੜੋ ਹੋਰ ਖਬਰਾਂ: Twitter ਨੇ ਲਾਂਚ ਕੀਤਾ Super Follows ਫੀਚਰ, ਯੂਜ਼ਰਸ ਕਮਾ ਸਕਣਗੇ ਪੈਸੇ



