ਸਤੰਬਰ ਮਹੀਨੇ 12 ਦਿਨ ਬੰਦ ਰਹਿਣਗੇ ਬੈਂਕ, ਦੇਖੋ ਛੁੱਟੀਆਂ ਦੀ ਪੂਰੀ ਸੂਚੀ

ਨਵੀਂ ਦਿੱਲੀ- ਅਗਸਤ ਮਹੀਨੇ ਦੀ ਤਰ੍ਹਾਂ ਸਤੰਬਰ ਵਿਚ ਵੀ ਬੈਂਕ ਕਰਮਚਾਰੀਆਂ ਲਈ ਕਈ ਦਿਨ ਛੁੱਟੀ ਰਹੇਗੀ। ਜਿਸ ਕਾਰਨ ਸਤੰਬਰ ਵਿਚ ਬੈਂਕ 12 ਦਿਨਾਂ ਲਈ ਬੰਦ…

ਨਵੀਂ ਦਿੱਲੀ- ਅਗਸਤ ਮਹੀਨੇ ਦੀ ਤਰ੍ਹਾਂ ਸਤੰਬਰ ਵਿਚ ਵੀ ਬੈਂਕ ਕਰਮਚਾਰੀਆਂ ਲਈ ਕਈ ਦਿਨ ਛੁੱਟੀ ਰਹੇਗੀ। ਜਿਸ ਕਾਰਨ ਸਤੰਬਰ ਵਿਚ ਬੈਂਕ 12 ਦਿਨਾਂ ਲਈ ਬੰਦ ਰਹਿਣਗੇ। ਤੁਹਾਨੂੰ ਦੱਸ ਦੇਈਏ ਕਿ ਹਰ ਮਹੀਨੇ ਬੈਂਕ ਕਰਮਚਾਰੀਆਂ ਦੀਆਂ ਛੁੱਟੀਆਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤੇ ਗਏ ਕੈਲੰਡਰ ਦੇ ਅਨੁਸਾਰ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਭਾਰਤੀ ਰਿਜ਼ਰਵ ਬੈਂਕ ਮਹੱਤਵਪੂਰਣ ਤਰੀਕਾਂ ਜਿਵੇਂ ਤਿਉਹਾਰਾਂ, ਵਰ੍ਹੇਗੰਢਾਂ ਅਨੁਸਾਰ ਛੁੱਟੀਆਂ ਤਿਆਰ ਕਰਦਾ ਹੈ। ਜਿਸ ਵਿਚ ਖੇਤਰ ਦਾ ਵੀ ਧਿਆਨ ਰੱਖਿਆ ਜਾਂਦਾ ਹੈ।

ਪੜੋ ਹੋਰ ਖਬਰਾਂ: ਜਾਨਲੇਵਾ ਸਾਬਿਤ ਹੋਇਆ ਤੇਜ਼ ਮੀਂਹ, ਪਾਣੀ ‘ਚ ਕਰੰਟ ਆਉਣ ਕਾਰਨ 3 ਬੱਚੀਆਂ ਸਣੇ 5 ਦੀ ਮੌਤ

ਸਤੰਬਰ ਮਹੀਨੇ ਵਿਚ 6 ਦਿਨ ਤਿਉਹਾਰ ਅਤੇ 6 ਦਿਨ ਹਫਤਾਵਾਰੀ ਛੁੱਟੀਆਂ ਹੋਣਗੀਆਂ। 5 ਸਤੰਬਰ ਨੂੰ ਐਤਵਾਰ ਹੋਣ ਕਾਰਨ ਬੈਂਕ ਕਰਮਚਾਰੀਆਂ ਦੀ ਛੁੱਟੀ ਰਹੇਗੀ। ਇਸ ਦੇ ਨਾਲ ਹੀ, 8 ਸਤੰਬਰ ਨੂੰ ਦੁਬਾਰਾ ਸ਼੍ਰੀਮੰਤ ਸ਼ੰਕਰਦੇਵ ਦੀ ਤਿਥੀ ਦੇ ਕਾਰਨ ਅਸਮ ਦੇ ਗੁਹਾਟੀ ਵਿਚ ਬੈਂਕ ਬੰਦ ਰਹਿਣਗੇ। ਤੀਜ ਦੇ ਕਾਰਨ ਗੰਗਟੋਕ ਵਿਚ 9 ਸਤੰਬਰ ਨੂੰ ਬੈਂਕ ਨਹੀਂ ਖੁੱਲ੍ਹਣਗੇ। ਮਹੀਨੇ ਦੀ ਆਖਰੀ ਛੁੱਟੀ 26 ਸਤੰਬਰ ਨੂੰ ਹੋਵੇਗੀ।

ਪੜੋ ਹੋਰ ਖਬਰਾਂ: ਪੰਜਾਬ ਦੇ ਨਵੇਂ ਰਾਜਪਾਲ ਬਨਵਾਰੀ ਲਾਲ ਪਰੋਹਿਤ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਹਾਲਾਂਕਿ, ਇਸ ਸਮੇਂ ਦੌਰਾਨ ਆਨਲਾਈਨ ਬੈਂਕਿੰਗ ਕਾਰਜ ਪ੍ਰਭਾਵਿਤ ਨਹੀਂ ਹੋਣਗੇ। ਇਸਦਾ ਮਤਲਬ ਇਹ ਹੈ ਕਿ ਡਿਜੀਟਲ ਬੈਂਕਿੰਗ ਵਿਚ ਗਾਹਕਾਂ ਨੂੰ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਪੜੋ ਹੋਰ ਖਬਰਾਂ: ਪੈਟਰੋਲ ਅਤੇ ਡੀਜ਼ਲ ਹੋਇਆ ਸਸਤਾ, ਜਾਣੋ ਕਿੰਨੀ ਘਟੀ ਕੀਮਤ

ਬੈਂਕ ਕਦੋਂ ਬੰਦ ਹੋਣਗੇ?
5 ਸਤੰਬਰ-ਐਤਵਾਰ, ਹਫਤਾਵਾਰੀ ਛੁੱਟੀ।
8 ਸਤੰਬਰ-ਸ਼੍ਰੀਮੰਤ ਸ਼ੰਕਰ ਦੇਵ ਦੀ ਤਿਥੀ ਕਾਰਨ ਗੁਹਾਟੀ ਵਿਚ ਬੈਂਕ ਬੰਦ ਰਹਿਣਗੇ।
9 ਸਤੰਬਰ- ਗੰਗਟੋਕ ਵਿਚ ਤੀਜ ਦੇ ਤਿਉਹਾਰ ਲਈ ਛੁੱਟੀ ਰਹੇਗੀ।
10 ਸਤੰਬਰ-ਗਣੇਸ਼ ਚਤੁਰਥੀ/ਚਤੁਰਥੀ ਪੱਖ/ਵਿਨਾਇਕਰ ਚਤੁਰਥੀ ਦੇ ਕਾਰਨ ਅਹਿਮਦਾਬਾਦ, ਬੇਲਾਪੁਰ, ਬੈਂਗਲੁਰੂ, ਭੁਵਨੇਸ਼ਵਰ, ਹੈਦਰਾਬਾਦ, ਮੁੰਬਈ, ਨਾਗਪੁਰ, ਪਣਜੀ ਵਿਚ ਬੈਂਕ ਬੰਦ ਰਹਿਣਗੇ।
ਸਤੰਬਰ 11- ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਛੁੱਟੀ ਰਹੇਗੀ।
12 ਸਤੰਬਰ-ਐਤਵਾਰ ਨੂੰ ਛੁੱਟੀ ਰਹੇਗੀ।
17 ਸਤੰਬਰ- ਕਰਮਾ ਪੂਜਾ ਦੇ ਕਾਰਨ ਰਾਂਚੀ ਵਿਚ ਬੈਂਕ ਬੰਦ ਰਹਿਣਗੇ।
19 ਸਤੰਬਰ- ਐਤਵਾਰ ਦੀ ਛੁੱਟੀ
20 ਸਤੰਬਰ-ਇੰਦਰਜਾਤਰਾ ਦੀ ਗੰਗਟੋਕ ਵਿਚ ਛੁੱਟੀ ਹੋਵੇਗੀ।
21 ਸਤੰਬਰ-ਸ਼੍ਰੀ ਨਾਰਾਇਣ ਗੁਰੂ ਸਮਾਧੀ ਦਿਵਸ ਦੇ ਕਾਰਨ ਕੋਚੀ ਅਤੇ ਤਿਰੂਵਨੰਤਪੁਰਮ ਵਿਚ ਬੈਂਕ ਬੰਦ ਰਹਿਣਗੇ।
25 ਸਤੰਬਰ-ਸ਼ਨੀਵਾਰ ਦੀ ਛੁੱਟੀ।
26 ਸਤੰਬਰ-ਐਤਵਾਰ ਦੀ ਛੁੱਟੀ ਹੋਵੇਗੀ।

Leave a Reply

Your email address will not be published. Required fields are marked *