ਨਵੀਂ ਦਿੱਲੀ- ਦਿੱਲੀ ਐੱਨਸੀਆਰ ਵਿਚ ਬੁੱਧਵਾਰ ਸਵੇਰੇ ਤੋਂ ਜਾਰੀ ਤੇਜ਼ ਮੀਂਹ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਇਸ ਵਿਚਾਲੇ ਦਿੱਲੀ ਨਾਲ ਲੱਗਦੇ ਗਾਜ਼ੀਆਬਾਦ ਨਾਲ ਜੁੜੀ ਬੁਰੀ ਖਬਰ ਹੈ ਗਾਜ਼ੀਆਬਾਦ ਦੇ ਰਾਕੇਸ਼ ਮਾਰਗ ਸਥਿਤ ਤੇਨ ਸਿੰਘ ਪੈਲੇਸ ਦੇ ਪਿੱਛੇ ਪਾਣੀ ਵਿਚ ਕਰੰਟ ਉਤਰਨ ਕਾਰਨ 5 ਲੋਕਾਂ ਦੀ ਜਾਨ ਚਲੀ ਗਈ। ਜਾਨ ਗੁਆਉਣ ਵਾਲਿਆਂ ਵਿਚ 3 ਬੱਚੀਆਂ, ਮਹਿਲਾ ਤੇ ਨੌਜਵਾਨ ਸ਼ਾਮਲ ਹਨ।
ਪੜੋ ਹੋਰ ਖਬਰਾਂ: ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਜ਼ੋਰਾਂ ‘ਤੇ, ਸੁਖਬੀਰ ਸਿੰਘ ਬਾਦਲ ਨੇ ਐਲਾਨੇ 6 ਹੋਰ ਉਮੀਦਵਾਰ
ਮਿਲੀ ਜਾਣਕਾਰੀ ਮੁਤਾਬਕ ਬੁੱਧਵਾਰ ਸਵੇਰ ਤੋਂ ਹੋ ਰਹੀ ਜ਼ੋਰਦਾਰ ਬਾਰਿਸ਼ ਰਾਕੇਸ਼ ਮਾਰਗ ਉੱਤੇ ਰਹਿਣ ਵਾਲੇ ਲੋਕਾਂ ਦੇ ਲਈ ਆਫਤ ਬਣਕੇ ਟੁੱਟ ਪਈ। ਸਵੇਰੇ ਤਕਰੀਬਨ 10 ਵਜੇ ਰਾਕੇਸ਼ ਮਾਰਗ ਉੱਤੇ ਪਾਣੀ ਵਿਚ ਕਰੰਟ ਆ ਗਿਆ। ਇਸ ਕਾਰਨ 3 ਬੱਚੀਆਂ ਸਣੇ 5 ਲੋਕਾਂ ਦੀ ਮੌਤ ਹੋ ਗਈ।
ਪੜੋ ਹੋਰ ਖਬਰਾਂ: ਪੰਜਾਬ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਸਿਸਵਾਂ ਪੈਲੇਸ ਪਹੁੰਚੇ ਹਰੀਸ਼ ਰਾਵਤ
ਇਸ ਦੌਰਾਨ ਇਕ ਚਸ਼ਮਦੀਦ ਨੇ ਦੱਸਿਆ ਕਿ ਸਵੇਰੇ ਤੋਂ ਹੀ ਹੋ ਰਹੀ ਜ਼ੋਰਦਾਰ ਬਾਰਿਸ਼ ਦੇ ਕਾਰਨ ਪੂਰੇ ਇਲਾਕੇ ਵਿਚ ਪਾਣੀ ਭਰਿਆ ਹੋਇਆ ਹੈ। ਰਾਕੇਸ਼ ਮਾਰਗ ਉੱਤੇ ਤੇਨ ਸਿੰਘ ਪੈਲੇਸ ਦੇ ਪਿੱਛੇ ਵਾਲੀ ਕਵਾਲੀ ਗਲੀ ਵਿਚ ਪਾਣੀ ਵਿਚ ਕਰੰਟ ਆ ਗਿਆ। ਉਨ੍ਹਾਂ ਨੇ ਦੱਸਿਆ ਕਿ ਮੀਂਹ ਵਿਚਾਲੇ ਕੁਝ ਲੋਕ ਘਰੋਂ ਬਾਹਰ ਨਿਕਲੇ ਤੇ ਪਾਣੀ ਵਿਚ ਪੈਰ ਰੱਖਦੇ ਹੀ ਉਹ ਡਿੱਗਣ ਲੱਗੇ ਇਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਤੋਂ ਬਾਅਦ ਬਿਜਲੀ ਵਿਭਾਗ ਨੂੰ ਤੁਰੰਤ ਇਸ ਬਾਰੇ ਜਾਣੂ ਕਰਵਾ ਕੇ ਬਿਜਲੀ ਸਪਲਾਈ ਬੰਦ ਕਰਵਾਈ ਗਈ ਪਰ ਉਦੋਂ ਤੱਕ 3 ਬੱਚੀਆਂ ਸਣੇ 5 ਲੋਕਾਂ ਦੀ ਮੌਤ ਹੋ ਚੁੱਕੀ ਸੀ।



