70 ਸਾਲ ਦੀ ਬਜ਼ੁਰਗ ਮਹਿਲਾ ਨਾਲ ਜ਼ਬਰ-ਜਨਾਹ, ਦੋਸ਼ੀ ਗ੍ਰਿਫਤਾਰ

ਲਖਨਊ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ਤੋਂ ਇਨਸਾਨੀਅਤ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਿੰਡ ਦੇ ਸਕੂਲ ਵਿਚ ਸੋ ਰਹੀ 70…

Himachal Girl Rape in Kharar: ट्राईसिटी के खरड़ में हिमाचल की युवती के साथ दुष्कर्म, ब्लैकमेल कर कई बार संबंध बनाने का आरोप,

ਲਖਨਊ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲੇ ਤੋਂ ਇਨਸਾਨੀਅਤ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਇਕ ਪਿੰਡ ਦੇ ਸਕੂਲ ਵਿਚ ਸੋ ਰਹੀ 70 ਸਾਲ ਦੀ ਬਜ਼ੁਰਗ ਮਹਿਲਾ ਦੇ ਨਾਲ ਸ਼ਰਾਬ ਦੇ ਨਸ਼ੇ ਵਿਚ ਇਕ ਵਿਅਕਤੀ ਨੇ ਜ਼ਬਰ-ਜਨਾਹ ਕੀਤਾ। ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਨੇ ਬਜ਼ੁਰਗ ਮਹਿਲਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਹ ਘਟਨਾ ਥਰਿਯਾਂਵ ਥਾਣਾ ਇਲਾਕੇ ਦੇ ਇਕ ਪਿੰਡ ਦੀ ਹੈ।

ਪੜੋ ਹੋਰ ਖਬਰਾਂ: ਸੁਮੇਧ ਸੈਣੀ ਨੂੰ ਹਾਈਕੋਰਟ ਵਲੋਂ ਵੱਡਾ ਝਟਕਾ, ਸਾਰੀਆਂ ਅਰਜ਼ੀਆਂ ਰੱਦ

ਬਜ਼ੁਰਗ ਮਹਿਲਾ ਦਾ ਦੋਸ਼ ਹੈ ਕਿ ਐਤਵਾਰ ਦੇਰ ਰਾਤ ਉਹ ਪਿੰਡ ਦੇ ਪ੍ਰਾਈਮਰੀ ਸਕੂਲ ਵਿਚ ਸੋ ਰਹੀ ਸੀ। ਪੀੜਤਾ ਨੇ ਦੱਸਿਆ ਕਿ ਪਿੰਡ ਦਾ ਇਕ ਵਿਅਕਤੀ ਸ਼ਰਾਬ ਪੀ ਰਿਹਾ ਸੀ। ਸ਼ਰਾਬ ਪੀਣ ਤੋਂ ਬਾਅਦ ਉਹ ਮੇਰੇ ਕੋਲ ਆ ਕੇ ਮੰਜੀ ਉੱਤੇ ਲੇਟ ਗਿਆ ਤੇ ਫਿਰ ਜ਼ੋਰ ਜ਼ਬਰਦਸਤੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਿਆ। ਜਦੋਂ ਮੈਂ ਵਿਰੋਧ ਕੀਤਾ ਤਾਂ ਉਸ ਨੇ ਮੈਨੂੰ ਮੰਜੀ ਤੋਂ ਹੇਠਾ ਸੁੱਟ ਦਿੱਤਾ ਤੇ ਹੱਥ-ਪੈਰ ਬੰਨ ਕੇ ਮੇਰੇ ਨਾਲ ਜ਼ਬਰ-ਜਨਾਹ ਕੀਤਾ। ਮੈਂ ਚੀਕਣ ਲੱਗੀ ਤਾਂ ਉਸ ਨੇ ਮੇਰਾ ਮੂੰਹ ਹੱਥ ਨਾਲ ਦੱਬ ਦਿੱਤਾ।

ਪੜੋ ਹੋਰ ਖਬਰਾਂ: ਭਾਰਤ ਹਿੱਸੇ ਇਕ ਹੋਰ ਮੈਡਲ, ਸਿੰਘਰਾਜ ਅਧਾਨਾ ਨੇ ਨਿਸ਼ਾਨੇਬਾਜ਼ੀ ‘ਚ ਜਿੱਤਿਆ ਕਾਂਸੀ ਤਮਗਾ

ਪੁਲਿਸ ਨੇ ਦੋਸ਼ੀ ਕੀਤਾ ਗ੍ਰਿਫਤਾਰ
ਇਸ ਵਾਰਦਾਤ ਦੇ ਬਾਅਧ ਪੁਲਿਸ ਨੇ ਤੁਰੰਤ ਘਟਨਾ ਵਾਲੀ ਥਾਂ ਪਹੁੰਚ ਕੇ ਜਾਂਚ ਪੜਤਾਲ ਕੀਤੀ ਤੇ ਦੋਸ਼ੀ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਪੀੜਤ ਔਰਤ ਦਾ ਬਿਆਨ ਦਰਜ ਕੀਤਾ ਤੇ ਮੈਡੀਕਲ ਜਾਂਚ ਲਈ ਉਸ ਨੂੰ ਜ਼ਿਲਾ ਹਸਪਤਾਲ ਭੇਜ ਦਿੱਤਾ।

Leave a Reply

Your email address will not be published. Required fields are marked *