ਨਵੀਂ ਦਿੱਲੀ (ਇੰਟ.)-ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਅਗਸਤ ਯੂ.ਐਨ.ਐੱਸ.ਸੀ.ਲਈ ਇਕ ਵਿਅਸਤ ਮਹੀਨਾ ਰਿਹਾ ਹੈ। ਜਿਵੇਂ ਕਿ ਅਫ਼ਗ਼ਾਨਿਸਤਾਨ, ਸਮੁੰਦਰੀ ਸੁਰੱਖਿਆ, ਮੱਧ ਪੂਰਬ, ਮਯਾਂਮਾਰ , ਸੀਰੀਆ, ਯਮਨ ਵਰਗੇ ਪ੍ਰਮੁੱਖ ਮੁੱਦਿਆਂ ਨਾਲ ਸਾਡਾ ਰਾਸ਼ਟਰਪਤੀ ਕਾਰਜਕਾਲ ਸਮਾਪਤ ਹੋਇਆ। ਯੂ.ਐਨ.ਐੱਸ.ਸੀ. ਦੇ ਸਾਰੇ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ। ਤਾਲਿਬਾਨ ਇਨ੍ਹੀਂ ਦਿਨੀਂ ਕੌਮਾਂਤਰੀ ਸੁਰੱਖਿਆ ਲਈ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਤਾਲਿਬਾਨ ਦੀ ਹਕੂਮਤ ਤੋਂ ਬਾਅਦ ਅਫਗਾਨਿਸਤਾਨ ਦੀ ਜ਼ਮੀਨ ‘ਤੇ ਕਈ ਅੱਤਵਾਦੀ ਸੰਗਠਨ ਵੀ ਸਰਗਰਮ ਹੋ ਚੁੱਕੇ ਹਨ। ਉਥੇ ਹੀ ਪਾਕਿਸਤਾਨ ਵੀ ਭਾਰਤ ਦੇ ਖਿਲਾਫ ਤਾਲਿਬਾਨ ਨਾਲ ਹੱਥ ਮਿਲਾਉਣ ਨੂੰ ਤਿਆਰ ਹੈ।
ਅਫਗਾਨਿਸਤਾਨ ਵਿਚ ਅਮਰੀਕਾ ਦੀ ਸਭ ਤੋਂ ਲੰਬੀ ਜੰਗ ਖਤਮ, ਘਰ ਨੂੰ ਮੁੜੇ ਸਾਰੇ ਫੌਜੀ
ਅਜਿਹੇ ਵਿਚ ਭਾਰਤ ਦੀ ਪ੍ਰਧਾਨਗੀ ਵਿਚ ਯੂ.ਐੱਨ.ਐੱਸ.ਸੀ. ਦੀ ਮੀਟਿੰਗ ਤੋਂ ਬਾਅਦ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਸੋਮਵਾਰ ਨੂੰ ਕਿਹਾ ਕਿ ਅਫਗਾਨਿਸਤਾਨ ਦੇ ਖੇਤਰ ਦੀ ਵਰਤੋਂ ਕਿਸੇ ਵੀ ਦੇਸ਼ ਨੂੰ ਧਮਕਾਉਣ ਅਤੇ ਹਮਲਾ ਕਰਨ ਜਾਂ ਅੱਤਵਾਦੀਆਂ ਨੂੰ ਪਨਾਹ, ਵਿੱਤੀ ਜਾਂ ਟ੍ਰੇਨਿੰਗ ਦੇਣ ਲਈ ਨਹੀਂ ਕੀਤਾ ਜਾਣਾ ਚਾਹੀਦਾ। ਸ਼੍ਰਿੰਗਲਾ ਦੀ ਇਹ ਟਿੱਪਣੀ ਸੰਯੁਤ ਰਾਸ਼ਟਰ ਸੁਰੱਖਿਆ ਕੌਂਸਲ (ਯੂ.ਐੱਨ.ਐੱਸ.ਸੀ) ਵਲੋਂ ਅਫਗਾਨਿਸਤਾਨ ‘ਤੇ ਇਕ ਮਤਾ ਪਾਸ ਕਰਨ ਤੋਂ ਬਾਅਦ ਆਈ ਹੈ। ਭਾਰਤ ਦੀ ਪ੍ਰਧਾਨਗੀ ਵਿਚ ਯੂ.ਐੱਨ.ਐੱਸ.ਸੀ. ਦੇ ਮਤੇ ਨੂੰ 13 ਮੈਂਬਰਾਂ ਦੀ ਹਮਾਇਤ ਨਾਲ ਅਪਣਾਇਆ ਗਿਆ ਕਿਉਂਕਿ ਰੂਸ ਅਤੇ ਚੀਨ ਨੇ ਇਸ ਵਿਚ ਹਿੱਸਾ ਨਹੀਂ ਲਿਆ ਸੀ।




