ਜਨਮ ਅਸ਼ਟਮੀ ਮੌਕੇ ਸਮਰਾਲਾ ਦੇ ਦੁਰਗਾ ਮੰਦਰ ਪਹੁੰਚੇ ਸੁਖਬੀਰ ਸਿੰਘ ਬਾਦਲ, ਆਖੀ ਇਹ ਗੱਲ

ਸਮਰਾਲਾ: ਸ਼੍ਰੋਮਣੀ ਅਕਾਲੀ ਦਲ ਵਲੋਂ 100 ਦਿਨ 100 ਹਲਕੇ ਦੇ ਤਹਿਤ ਵੱਖ-ਵੱਖ ਹਲਕਿਆਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ…

ਸਮਰਾਲਾ: ਸ਼੍ਰੋਮਣੀ ਅਕਾਲੀ ਦਲ ਵਲੋਂ 100 ਦਿਨ 100 ਹਲਕੇ ਦੇ ਤਹਿਤ ਵੱਖ-ਵੱਖ ਹਲਕਿਆਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਸਮਰਾਲਾ ਪਹੁੰਚੇ ਸਨ। ਆਪਣੀ ਸਮਰਾਲਾ ਫੇਰੀ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਜਨਮ ਅਸ਼ਟਮੀ ਦੇ ਮੌਕੇ ਦੁਰਗਾ ਮੰਦਰ ਪਹੁੰਚੇ ਸਨ।

ਪੜੋ ਹੋਰ ਖਬਰਾਂ: ਭਾਰਤ ਨੂੰ ਝਟਕਾ, ਵਿਨੋਦ ਕੁਮਾਰ ਨੂੰ ਨਹੀਂ ਮਿਲੇਗਾ ਡਿਸਕਸ ਥ੍ਰੋਅ ‘ਚ ਜਿੱਤਿਆ ਕਾਂਸੀ ਤਮਗ਼ਾ

ਦੁਰਗਾ ਮੰਦਰ ਦੇ ਦਰਸ਼ਨ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਪਣੇ ਫੇਸਬੁੱਕ ਪੇਜ ਉੱਤੇ ਪੋਸਟ ਪਾ ਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਜਨਮ ਅਸ਼ਟਮੀ ਦਾ ਪਵਿੱਤਰ ਦਿਹਾੜਾ, ਦੁਰਗਾ ਮੰਦਰ ਵਿਖੇ ਦਰਸ਼ਨ, ਅਤੇ ਇਲਾਕਾ ਨਿਵਾਸੀਆਂ ਦਾ ਡੁੱਲ੍ਹ-ਡੁੱਲ੍ਹ ਪੈਂਦਾ ਪਿਆਰ, ਅੱਜ ਦੀ ਹਲਕਾ ਸਮਰਾਲਾ ਦੀ ਯਾਤਰਾ ਸੱਚਮੁੱਚ ਨਾ ਭੁੱਲਣ ਵਾਲੀ ਯਾਦਗਾਰ ਹੋ ਨਿੱਬੜੀ ਹੈ। #GallPunjabDi

ਪੜੋ ਹੋਰ ਖਬਰਾਂ: ਸੁਮੇਧ ਸੈਣੀ ਨੇ ਕੀਤਾ ਹਾਈਕੋਰਟ ਦਾ ਰੁਖ, ਜਤਾਇਆ ਕਿਸੇ ਹੋਰ ਮਾਮਲੇ ‘ਚ ਗ੍ਰਿਫਤਾਰੀ ਦਾ ਖਦਸ਼ਾ

ਤੁਹਾਨੂੰ ਦੱਸ ਦਈਏ ਕਿ ਸਮਰਾਲਾ ਫੇਰੀ ਦੌਰਾਨ ਸੁਖਬੀਰ ਸਿੰਘ ਬਾਦਲ ਪਰਮਜੀਤ ਸਿੰਘ ਢਿੱਲੋਂ ਨੂੰ ਆਪਣਾ ਹਲਕਾ ਉਮੀਦਵਾਰ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਪਰਮਜੀਤ ਸਿੰਘ ਨੂੰ ਕਾਮਯਾਬ ਬਣਾਓ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸਰਕਾਰ ਬਣਨ ‘ਤੇ 1 ਮਹੀਨੇ ਦੇ ਅੰਦਰ-ਅੰਦਰ ਗੈਂਗਸਟਰਾਂ ਦਾ ਖ਼ਾਤਮਾ ਕੀਤਾ ਜਾਵੇਗਾ।

ਪੜੋ ਹੋਰ ਖਬਰਾਂ: ਕੋਰੋਨਾ ਦੇ ਇਕ ਹੋਰ ਖਤਰਨਾਕ ਵੇਰੀਐਂਟ ਨੇ ਦਿੱਤੀ ਦਸਤਕ, ਵੈਕਸੀਨ ਨੂੰ ਵੀ ਦੇ ਸਕਦੈ ਚਕਮਾ

Leave a Reply

Your email address will not be published. Required fields are marked *