ਪਟਿਆਲਾ: ਪਟਿਆਲਾ ਵਿਚ ਇਕ ਵਾਰ ਫਿਰ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਕੱਚੇ ਅਧਿਆਪਕਾਂ ਨੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅਧਿਆਪਕਾਂ ਵਲੋਂ ਪਟਿਆਲਾ ਦੀਆਂ ਸੜਕਾਂ ਉੱਤੇ ਪ੍ਰਦਰਸ਼ਨ ਕਰਦਿਆਂ ਮੁੱਖ ਮੰਤਰੀ ਰਿਹਾਇਸ਼ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸੇ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈ।
ਪੜੋ ਹੋਰ ਖਬਰਾਂ: ਕਿਸਾਨ ਮਹਾਪੰਚਾਇਤ ਨੇ ਲਾਠੀਚਾਰਜ ਖਿਲਾਫ ਲਏ ਵੱਡੇ ਫੈਸਲੇ, ਕੀਤੀ ਇਹ ਮੰਗ
ਮਿਲੀ ਜਾਣਕਾਰੀ ਮੁਤਾਬਕ ਮੈਰੀਟੋਰੀਅਸ ਸਕੂਲ ਯੂਨੀਅਨ ਦੇ ਅਧਿਆਪਕਾਂ ਨੇ ਸਰਕਾਰ ਖਿਲਾਫ ਮੋਰਚਾ ਖੋਲਿਆ ਹੈ। ਇਸ ਦੌਰਾਨ ਮੁੱਖ ਮੰਤਰੀ ਰਿਹਾਇਸ਼ ਵੱਲ ਵਧਦਿਆਂ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਹੋ ਗਈ। ਪੁਲਿਸ ਨੇ ਅਧਿਆਪਕਾਂ ਨੂੰ ਰੋਕਣ ਲਈ ਬੈਰੀਕੇਡਿੰਗ ਕੀਤੀ ਹੋਈ ਸੀ। ਪਰ ਅਧਿਆਪਕ ਸਰਕਾਰ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਅੱਗੇ ਵੱਧਦੇ ਗਏ। ਇਸ ਦੌਰਾਨ ਪੁਲਿਸ ਵਲੋਂ ਅਧਿਆਪਕਾਂ ਉੱਤੇ ਲਾਠੀਚਾਰਜ ਦੀਆਂ ਵੀ ਖਬਰਾਂ ਹਨ।
ਪੜੋ ਹੋਰ ਖਬਰਾਂ: Paralympics: ਸੁਮਿਤ ਅੰਤਿਲ ਨੇ ਰਿਕਾਰਡ ਥ੍ਰੋਅ ਦੇ ਨਾਲ ਜਿੱਤਿਆ ਗੋਲਡ, ਜੈਵਲਿਨ ‘ਚ ਭਾਰਤ ਦਾ ਤੀਜਾ ਤਮਗਾ
ਦੇਖੋ ਵੀਡੀਓ

