ਨਸ਼ੇ ‘ਚ ਟੱਲੀ ਕਾਰ ਸਵਾਰ ਨੇ ਮਾਸੂਮ ਬੱਚੀ ਦੀ ਲਈ ਜਾਨ, 3 ਨੂੰ ਕੀਤਾ ਜ਼ਖ਼ਮੀ

ਮਾਛੀਵਾੜਾ (ਇੰਟ.)- ਐਤਵਾਰ ਦੀ ਰਾਤ ਕਰੀਬ 10 ਵਜੇ ਨਸ਼ੇ ‘ਚ ਟੱਲੀ ਕਾਰ ਸਵਾਰ ਨੇ ਦੁਸਹਿਰਾ ਗਰਾਊਂਡ ਨੇੜੇ ਸਥਿਤ ਪਾਨ ਮਸਾਲਾ ਵੇਚਣ ਵਾਲੇ ਰਾਹੁਲ ਕੁਮਾਰ ਦੀ…

ਮਾਛੀਵਾੜਾ (ਇੰਟ.)- ਐਤਵਾਰ ਦੀ ਰਾਤ ਕਰੀਬ 10 ਵਜੇ ਨਸ਼ੇ ‘ਚ ਟੱਲੀ ਕਾਰ ਸਵਾਰ ਨੇ ਦੁਸਹਿਰਾ ਗਰਾਊਂਡ ਨੇੜੇ ਸਥਿਤ ਪਾਨ ਮਸਾਲਾ ਵੇਚਣ ਵਾਲੇ ਰਾਹੁਲ ਕੁਮਾਰ ਦੀ ਦੁਕਾਨ ਵਿਚ ਗੱਡੀ ਨਾਲ ਟੱਕਰ ਮਾਰ ਦਿੱਤੀ। ਉੱਥੇ ਆਪਣੀ ਭੈਣ ਨਾਲ ਕੁਝ ਟਾਫ਼ੀਆਂ ਲੈਣ ਆਈ ਤਿੰਨ ਸਾਲਾਂ ਮਾਸੂਮ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੀ ਦੂਸਰੀ ਅੱਠ ਸਾਲਾਂ ਭੈਣ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ। ਇਸ ਹਾਦਸੇ ਵਿਚ ਦੋ ਹੋਰ ਵਿਅਕਤੀ ਜੋ ਉੱਥੇ ਖੜ੍ਹੇ ਸਨ, ਵੀ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਦੀ ਹਾਲਤ ਗੰਭੀਰ ਹੈ। ਪੁਲਿਸ ਨੇ ਦੋਸ਼ੀ ਕਾਰ ਚਾਲਕ ਨੂੰ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਹੈ।

3 killed in twin accidents in Salem - DTNext.in

Read more- ਅਫਗਾਨਿਸਤਾਨ ਵਿਚ ਅਮਰੀਕਾ ਦੀ ਏਅਰ ਸਟ੍ਰਾਈਕ, ਆਤਮਘਾਤੀ ਸਣੇ 9 ਦੀ ਮੌਤ

ਜਾਣਕਾਰੀ ਅਨੁਸਾਰ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਮ੍ਰਿਤਕ ਬੱਚੀ ਦੀ ਪਛਾਣ ਸ੍ਰਿਸ਼ਟੀ (4) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੀ ਭੈਣ ਅਦਿਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਈ। ਮਾਸੂਮ ਬੱਚੀ ਸ੍ਰਿਸ਼ਟੀ ਆਪਣੇ ਪਿਤਾ ਜਮੌਤ ਦਾਸ ਵਾਸੀ ਮਾਛੀਵਾੜਾ ਨਾਲ ਘਰੋਂ ਜ਼ਿੱਦ ਕਰ ਕੇ ਚਾਕਲੇਟ ਲੈਣ ਦੁਕਾਨ ‘ਤੇ ਆਈ ਸੀ। ਇਸ ਤੋਂ ਇਲਾਵਾ ਦੁਕਾਨ ਵਿਚ ਸਮਾਨ ਲੈਣ ਆਏ ਜੋਗੀ ਕੁਮਾਰ ਅਤੇ ਗੌਰਵ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੋਕਾਂ ਵੱਲੋਂ ਹਸਪਤਾਲ ਲਿਆਂਦਾ ਗਿਆ।

Read more- ਪ੍ਰਦਰਸ਼ਨ ਦੌਰਾਨ ਪੁਲਿਸ ਲਾਠੀਚਾਰਜ ਵਿਚ ਅਨਮੋਲ ਗਗਨ ਮਾਨ ਜ਼ਖਮੀ, ਤਸਵੀਰਾਂ ਆਈਆਂ ਸਾਹਮਣੇ

ਜੋਗੀ ਕੁਮਾਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਵੱਲੋਂ ਉਸ ਨੂੰ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਗਿਆ, ਜਦੋਂ ਕਿ ਗੌਰਵ ਅਤੇ ਅਦਿਤੀ ਹਸਪਤਾਲ ਵਿਖੇ ਇਲਾਜ ਅਧੀਨ ਹਨ। ਸਹਾਇਕ ਥਾਣੇਦਾਰ ਜਰਨੈਲ ਸਿੰਘ ਨੇ ਦੱਸਿਆ ਕਿ ਮੌਕੇ ’ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਹੈ ਅਤੇ ਜਾਂਚ ਕਰਨ ਉਪਰੰਤ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *