ਜੌਲੀਗ੍ਰਾਂਟ ਏਅਰਪੋਰਟ ਅਤੇ ਰਿਸ਼ੀਕੇਸ਼ ਦੇ ਵਿਚਾਲੇ ਰਾਨੀਪੋਖਰੀ ਦਾ ਪੁਲ ਢਹਿ-ਢੇਰੀ, ਕਈ ਵਾਹਨ ਨਦੀ ਵਿਚ ਡਿੱਗੇ 

ਰਿਸ਼ੀਕੇਸ਼ (ਇੰਟ.)- ਰਿਸ਼ੀਕੇਸ਼ ਖੇਤਰ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਣ ਨਦੀਆਂ ਉਫਾਨ ‘ਤੇ ਹਨ। ਵੀਰਵਾਰ ਨੂੰ ਅਚਾਨਕ ਰਾਨੀਪੋਖਰੀ ਦੇ ਉਪਰ ਬਣਿਆ ਪੁਲ ਟੁੱਟ ਗਿਆ। ਉਸ…

ਰਿਸ਼ੀਕੇਸ਼ (ਇੰਟ.)- ਰਿਸ਼ੀਕੇਸ਼ ਖੇਤਰ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਣ ਨਦੀਆਂ ਉਫਾਨ ‘ਤੇ ਹਨ। ਵੀਰਵਾਰ ਨੂੰ ਅਚਾਨਕ ਰਾਨੀਪੋਖਰੀ ਦੇ ਉਪਰ ਬਣਿਆ ਪੁਲ ਟੁੱਟ ਗਿਆ। ਉਸ ਵੇਲੇ ਪੁਲ ਦੇ ਉਪਰੋਂ ਕਈ ਵਾਹਨ ਲੰਘ ਰਹੇ ਸਨ। ਵਾਹਨਾਂ ਦੇ ਰੁੜਣ ਦੀ ਜਾਣਕਾਰੀ ਸਾਹਮਣੇ ਆਈ ਹੈ। ਪੁਲ ਦਾ ਜੋ ਹਿੱਸਾ ਟੁੱਟਿਆ, ਉਥੇ ਕੁਝ ਵਾਹਨ ਫੱਸ ਗਏ ਅਤੇ ਕੁਝ ਪਲਟ ਗਏ। ਉਥੇ ਹੀ ਪੁਲ ਦੇ ਟੁੱਟਣ ਨਾਲ ਦੂਨ ਦਾ ਰਿਸ਼ੀਕੇਸ਼ ਤੋਂ ਸੰਪਰਕ ਟੁੱਟ ਗਿਆ। ਹੁਣ ਜੇਕਰ ਕਿਸੇ ਨੂੰ ਰਿਸ਼ੀਕੇਸ਼ ਤੋਂ ਦੇਹਰਾਦੂਨ ਆਉਣਾ ਹੈ ਤਾਂ ਉਨ੍ਹਾਂ ਨੂੰ ਨੇਪਾਲੀ ਫਾਰਮ ਹੁੰਦੇ ਹੋਏ ਆਉਣਾ ਹੋਵੇਗਾ।

ऋषिकेश में लगातार बारिश से नदियां उफान पर हैं। गुरुवार सुबह रानीपोखरी पर बना पुल टूट गया। पुल का जो हिस्सा टूटा है, वहां कुछ वाहन फंस गए और कुछ पलट गए हैं। कुछ वाहनों के बहने की भी आशंका है।@JagranNews @MygovU @uttarakhandcops

Read more- ਦਿੱਲੀ ਸਰਕਾਰ ਦੇ ‘ਦੇਸ਼ ਦੇ ਮੈਂਟਰਸ’ ਪ੍ਰੋਗਰਾਮ ਦੇ ਬ੍ਰਾਂਡ ਅੰਬੈਸਡਰ ਬਣੇ ਸੋਨੂੰ ਸੂਦ
ਰਾਨੀਪੋਖਰੀ ਥਾਣਾਮੁਖੀ ਜਿਤੇਂਦਰ ਚੌਹਾਨ ਨੇ ਦੱਸਿਆ ਕਿ ਨਦੀ ਵਿਚ ਬੀਤੇ ਦਿਨਾਂ ਤੋਂ ਹੀ ਭਾਰੀ ਮਾਤਰੀ ਵਿਚ ਪਾਣੀ ਆ ਰਿਹਾ ਸੀ। ਪੁਲ ਦੇ ਦੋਹਾਂ ਕਿਨਾਰਿਆਂ ‘ਤੇ ਪਾਣੀ ਟੱਕਰ ਮਾਰ ਰਿਹਾ ਸੀ। ਪੈਟਰੋਲ ਪੰਪ ਦੀ ਦਿਸ਼ਾ ਵਿਚ ਜ਼ਮੀਨੀ ਪਾੜਾ ਵੀ ਪਿਆ ਹੈ। ਨਦੀ ਦੇ ਤੇਜ਼ ਵਹਾਅ ਕਾਰਣ ਪੁਲ ਦੇ ਮੱਧ ਵਿਚ ਸਥਿਤ ਪੁਸਤੇ ਨੁਕਸਾਨੇ ਗਏ ਮੌਕੇ ‘ਤੇ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਪੁਲ ਵਿਚਾਲੇ ਫਸੇ ਵਾਹਨਾਂ ਨੂੰ ਕੱਢਣ ਦੀ ਕੋਸ਼ਿਸ਼ ਹੋ ਰਹੀ ਹੈ। ਇਸ ਪੁਲ ਦੇ ਟੁੱਟ ਜਾਣ ਨਾਲ ਗੜ੍ਹਵਾਲ ਮੰਡਲ ਦਾ ਰਾਜਧਆਨੀ ਅਤੇ ਏਅਰਪੋਰਟ ਤੋਂ ਸੜਕ ਸੰਪਰਕ ਟੁੱਟ ਗਿਆ ਹੈ। ਦੇਹਰਾਦੂਨ ਜਾਣ ਵਾਲੇ ਜੋ ਵੀ ਵਾਹਨ ਨੇ ਉਹ ਹੁਣ ਨੇਪਾਲੀ ਫਾਰਮ ਵਾਇਆ ਭਾਨੀਆ ਵਾਲਾ ਹੋ ਕੇ ਭੇਜੇ ਜਾ ਰਹੇ ਹਨ।

Leave a Reply

Your email address will not be published. Required fields are marked *