ਅੱਤਵਾਦੀ ਧਮਕੀਆਂ ਮਿਲਣ ਤੋਂ ਬਾਅਦ ਕਾਂਗਰਸ ਐੱਮ.ਪੀ. ਰਵਨੀਤ ਬਿੱਟੂ ਦੀ ਵਧਾਈ ਸੁਰੱਖਿਆ 

ਲੁਧਿਆਣਾ (ਇੰਟ.)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਲਗਾਤਾਰ ਮਿਲ ਰਹੀਆਂ ਅੱਤਵਾਦੀ…

ਲੁਧਿਆਣਾ (ਇੰਟ.)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਅਤੇ ਲੁਧਿਆਣਾ ਤੋਂ ਕਾਂਗਰਸ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਲਗਾਤਾਰ ਮਿਲ ਰਹੀਆਂ ਅੱਤਵਾਦੀ ਧਮਕੀਆਂ ਤੋਂ ਬਾਅਦ ਉਨ੍ਹਾਂ ਦੀ ਸੁਰੱਖਿਆ ਵਿਚ ਵਾਧਾ ਕੀਤਾ ਗਿਆ ਹੈ। ਸੰਸਦ ਮੈਂਬਰ ਬਿੱਟੂ ਦੀ ਜ਼ੈੱਡ ਪਲੱਸ ਸਕਿਓਰਿਟੀ ਨੂੰ ਵਧਾ ਕੇ ਹੁਣ ਜ਼ੈੱਡ ਪਲੱਸ ਸ਼੍ਰੇਣੀ ਵਿਚ ਬਦਲ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੰਸਦ ਮੈਂਬਰ ਬਿੱਟੂ ਦੀ ਦਿੱਲੀ ਕੋਠੀ ਦਾ ਸੁਰੱਖਿਆ ਘੇਰਾ ਵੀ ਵਧਾ ਦਿੱਤਾ ਗਿਆ ਹੈ। ਲੁਧਿਆਣਾ ਕੋਠੀ ਦੇ ਬਾਹਰ ਵੀ ਸੁਰੱਖਿਆ ਦੇ ਇੰਤਜ਼ਾਮ ਕਰ ਦਿੱਤੇ ਗਏ ਹਨ।

ਪੜੋ ਹੋਰ ਖਬਰਾਂ: ਕਾਂਗਰਸ ‘ਚ ਘਮਾਸਾਣ ਵਿਚਾਲੇ ਪਰਗਟ ਸਿੰਘ ਦਾ ਮੁੱਖ ਮੰਤਰੀ ਬਾਰੇ ਵੱਡਾ ਬਿਆਨ
ਸੀ.ਆਈ.ਐੱਸ.ਐੱਫ. ਦੇ ਅਧਿਕਾਰੀਆਂ ਨੇ ਸੰਸਦ ਮੈਂਬਰ ਰਵਨੀਤ ਬਿੱਟੂ ਦੀ ਕੋਠੀ ਵਿਚ ਉਨ੍ਹਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਥੇ ਕੁਝ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਕੋਠੀ ਦੇ ਬਾਹਰ ਗਾਰਡ ਤਾਇਨਾਤ ਕਰਨ ਦੇ ਨਾਲ ਹਾਈ ਕਵਾਲਿਟੀ ਦੇ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ, ਜਿਸ ਦਾ ਕੰਟਰੋਲ ਰੂਮ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਕੋਠੀ ਦੇ ਅੰਦਰ ਰਹੇਗਾ। ਬਿੱਟੂ ਦੇ ਕਾਫਿਲੇ ਵਿਚ ਵੀ ਹੁਣ ਬੁਲੇਟ ਪਰੂਫ ਕਾਰ ਦੇ ਨਾਲ ਜੈਮਰ ਗੱਡੀ ਵੀ ਚੱਲੇਗੀ। ਕੁਲ 10 ਦੇ ਕਰੀਬ ਗੱਡੀਆਂ ਦਾ ਕਾਫਲਾ ਨਾਲ ਚੱਲੇਗਾ।

लोकसभा में कांग्रेस के नेता नियुक्त होने वाले रवनीत सिंह बिट्टू कौन हैं,  उनके बारे में सबकुछ जानिए | Who is Ravneet Singh Bittu who is appointed as  the leader of Congress

ਪੜੋ ਹੋਰ ਖਬਰਾਂ: 2022 ਦੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ: ਹਰੀਸ਼ ਰਾਵਤ
ਪੰਜਾਬ ਵਿਚ ਤਕਰੀਬਨ ਇਕ ਮਹੀਨਾ ਪਹਿਲਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਕੋਲੋਂ ਪੁੱਛਗਿੱਛ ਵਿਚ ਪਤਾ ਲੱਗਾ ਕਿ ਪੰਜਾਬ ਦੇ ਕਈ ਵੱਡੇ ਨੇਤਾਵਾਂ ਦੇ ਨਾਲ-ਨਾਲ ਹਿੰਦੂ ਨੇਤਾ ਅਤੇ ਕਈ ਧਾਰਮਿਕ ਸੰਸਥਾਵਾਂ ਦੇ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਨੇਤਾਵਾਂ ਵਿਚ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਨਾਂ ਵੀ ਸ਼ਾਮਲ ਸੀ। ਬਿੱਟੂ ਕਈ ਦਿਨਾਂ ਤੋਂ ਦਿੱਲੀ ਵਿਚ ਕੇਂਦਰ ਦੀ ਭਾਜਪਾ ਸਰਕਾਰ ਦੇ ਖਿਲਾਫ ਅਤੇ ਕਿਸਾਨਾਂ ਦੇ ਹੱਕ ਵਿਚ ਧਰਨੇ ‘ਤੇ ਬੈਠੇ ਸਨ। ਉਹ ਚਾਰ ਦਿਨ ਤੋਂ ਕਮੇਟੀ ਦੇ ਨਾਲ ਜੰਮੂ-ਕਸ਼ਮੀਰ ਦੇ ਦੌਰੇ ‘ਤੇ ਵੀ ਗਏ ਹੋਏ ਸਨ। ਮੰਗਲਵਾਰ ਨੂੰ ਉਹ ਲੁਧਿਆਣਾ ਵਿਚ ਸਨ ਅਤੇ ਸੀਨੀਅਰ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ ਦੇ ਭਰਾ ਰਾਧੇਸ਼ਾਮ ਮਲਹੋਤਰਾ ਨੂੰ ਸਮਾਰੋਹ ਵਿਚ ਸ਼ਰਧਾਂਜਲੀ ਦੇਣ ਪਹੁੰਚੇ ਸਨ।

Leave a Reply

Your email address will not be published. Required fields are marked *