7ਵਾਂ ਤਨਖਾਹ ਕਮਿਸ਼ਨ- ਇਨ੍ਹਾਂ ਮੁਲਾਜ਼ਮਾਂ ਦੀ 35 ਹਜ਼ਾਰ ਤੱਕ ਵੱਧ ਗਈ ਸੈਲਰੀ

ਨਵੀਂ ਦਿੱਲੀ (ਇੰਟ.)- ਗੁਜਰਾਤ (Gujarat) ਵਿਚ ਹੜਤਾਲ ‘ਤੇ ਬੈਠੇ ਦੋ ਹਜ਼ਾਰ ਤੋਂ ਜ਼ਿਆਦਾ ਡਾਕਟਰਾਂ ਦੀ ਇਕ ਵੱਡੀ ਡਿਮਾਂਡ ਸੂਬਾ ਸਰਕਾਰ ਨੇ ਪੂਰੀ ਕਰ ਦਿੱਤੀ ਹੈ।…

ਨਵੀਂ ਦਿੱਲੀ (ਇੰਟ.)- ਗੁਜਰਾਤ (Gujarat) ਵਿਚ ਹੜਤਾਲ ‘ਤੇ ਬੈਠੇ ਦੋ ਹਜ਼ਾਰ ਤੋਂ ਜ਼ਿਆਦਾ ਡਾਕਟਰਾਂ ਦੀ ਇਕ ਵੱਡੀ ਡਿਮਾਂਡ ਸੂਬਾ ਸਰਕਾਰ ਨੇ ਪੂਰੀ ਕਰ ਦਿੱਤੀ ਹੈ। ਇਸ ਨਾਲ ਉਨ੍ਹਾਂ ਦੀ ਤਨਖਾਹ (Salary) ਵਿਚ ਹਜ਼ਾਰਾਂ ਰੁਪਏ ਮਹੀਨੇ ਦਾ ਵਾਧਾ ਹੋਵੇਗਾ। ਗੁਜਰਾਤ ਸਰਕਾਰ ਨੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਗੁਜਰਾਤ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ (Research Society) (ਜੀ.ਐੱਮ.ਈ.ਆਰ.ਐੱਸ.) ਮੈਡੀਕਲ ਕਾਲਜ (Medical College) ਦੇ ਅਧਿਆਪਕਾਂ ਲਈ 7ਵੇਂ ਤਨਖਾਹ ਕਮਿਸ਼ਨ (7th Pay Commission) ਦੀ ਸਿਫਾਰਿਸ਼ ਦੇ ਰੂਪ ਵਿਚ ਨਾਨ-ਪ੍ਰੈਕਟਿਸ ਅਲਾਉਂਸ (Non-Practice Allowance) ਨੂੰ ਮਨਜ਼ੂਰੀ ਦੇ ਦਿੱਤੀ ਹੈ।

7th Pay Commission: Latest News, Videos and Photos on 7th Pay Commission -  DNA News

Read more- ਗੰਨਾ ਕੀਮਤਾਂ ਵਿਚ ਵਾਧੇ ਮਗਰੋਂ ਕਿਸਾਨਾਂ ਨੇ ਸੀ.ਐੱਮ. ਕੈਪਟਨ ਦਾ ਮੂੰਹ ਕਰਵਾਇਆ ਮਿੱਠਾ

ਉਪ ਮੁੱਖ ਮੰਤਰੀ ਨਿਤਿਨ ਪਟੇਲ, ਜਿਨ੍ਹਾਂ ਦੇ ਕੋਲ ਸੂਬੇ ਦਾ ਸਿਹਤ ਵਿਭਾਗ ਵੀ ਹੈ, ਨੇ ਡਾਕਟਰਾਂ ਅਤੇ ਮੈਡੀਕਲ ਕਾਲਜ ਦੇ ਅਧਿਆਪਕਾਂ ਲਈ ਇਸ ਨੂੰ ਤਿਓਹਾਰੀ ਤੋਹਫੇ ਦੇ ਰੂਪ ਵਿਚ ਐਲਾਨ ਕੀਤਾ। ਅਧਿਆਪਕ ਇਸ ਦੇ ਲਈ ਦਬਾਅ ਬਣਾ ਰਹੇ ਸਨ ਅਤੇ ਇਥੋਂ ਤੱਕ ਕਿ ਮੰਗ ਨੂੰ ਲੈ ਕੇ ਹੜਤਾਲ ‘ਤੇ ਚਲੇ ਗਏ ਸਨ। ਪਟੇਲ ਦੇ ਫੇਸਬੁੱਕ ਪੇਜ ‘ਤੇ ਲਿਖਿਆ ਗਿਆ ਕਿ ਉਪ ਮੁੱਖ ਮੰਤਰੀ ਨਿਤਿਨ ਪਟੇਲ ਨੇ ਸਰਕਾਰੀ ਹਸਪਤਾਲਾਂ ਦੇ ਪਾਤਰ ਸੇਵਾਰਤ ਡਾਕਟਰਾਂ ਅਤੇ ਜੀ.ਐੱਮ.ਈ.ਆਰ.ਐੱਸ. ਮੈਡੀਕਲ ਕਾਲਜ ਦੇ ਅਧਿਆਪਕਾਂ ਨੂੰ ਰੱਖੜੀ ਦੇ ਤਿਓਹਾਰ ਦੇ ਰੂਪ ਵਿਚ 7ਵੇਂ ਤਨਖਾਹ ਕਮਿਸ਼ਨ ਦੇ ਮੁਤਾਬਕ ਨਾਨ ਪ੍ਰੈਕਟਿਸ ਅਲਾਉਂਸ (ਐੱਨ.ਪੀ.ਏ.) ਨੂੰ ਮਨਜ਼ੂਰੀ ਦਿੱਤੀ ਹੈ।

Leave a Reply

Your email address will not be published. Required fields are marked *