ਰਾਜਾਸਾਂਸੀ- ਸ਼ਾਰਜਾਹ ਤੋਂ ਭਾਰਤ ਆਏ ਯਾਤਰੀ ਕੋਲੋਂ ਵੱਡੀ ਮਾਤਰਾ ਵਿਚ ਸੋਨਾ ਬਰਾਮਦ ਹੋਇਆ ਹੈ। ਇੰਡੀਗੋ ਏਅਰ ਲਾਈਨ ਰਾਹੀਂ ਸ਼ਾਰਜਾਹ ਤੋਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਇਕ ਯਾਤਰੀ ਕੋਲੋਂ ਕਸਟਮ ਅਧਿਕਾਰੀਆਂ ਵਲੋਂ ਜਾਂਚ ਪੜਤਾਲ ਕਰਨ ਤੋਂ ਬਾਅਦ 1800 ਗ੍ਰਾਮ ਸੋਨਾ ਬਰਾਮਦ ਕੀਤਾ ਗਿਆ ਹੈ।
ਪੜੋ ਹੋਰ ਖਬਰਾਂ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਹਰਿਆਣਾ ’ਚ 6 ਸਤੰਬਰ ਤੱਕ ਵਧਾਈ ਗਈ ਤਾਲਾਬੰਦੀ
ਮਿਲੀ ਜਾਣਕਾਰੀ ਮੁਤਾਬਕ ਬਰਾਮਦ ਸੋਨੇ ਦੀ ਕੀਮਤ ਕਰੀਬ 88 ਲੱਖ ਦੱਸੀ ਜਾ ਰਹੀ ਹੈ। ਅਧਿਕਾਰੀਆਂ ਵਲੋਂ ਸੋਨਾ ਜ਼ਬਤ ਕਰ ਲਿਆ ਗਿਆ ਹੈ ਤੇ ਯਾਤਰੀ ਕੋਲੋਂ ਪੁੱਛਗਿੱਛ ਜਾਰੀ ਹੈ।
ਪੜੋ ਹੋਰ ਖਬਰਾਂ: ਤੁਹਾਡਾ ਵੀ ਹੈ ਇਨ੍ਹਾਂ ਬੈਂਕਾਂ ਵਿਚ ਖਾਤਾ ਤਾਂ ਜਾਣ ਲਓ ਨਿਕਾਸੀ ਹੱਦ

