ਜਲਾਲਾਬਾਦ: ਰੱਖੜੀ ਮੌਕੇ ਨਹਿਰ ਕੰਢਿਓਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼, ਇਲਾਕੇ ‘ਚ ਦਹਿਸ਼ਤ  

ਜਲਾਲਾਬਾਦ– ਜਿੱਥੇ ਭੈਣਾਂ ਅੱਜ ਦੇ ਦਿਨ ਆਪਣੇ ਭਰਾਵਾਂ ਦੀ ਲੰਮੀ ਉਮਰ ਲਈ ਅਰਦਾਸਾਂ ਕਰ ਕੇ ਉਸ ਦੇ ਗੁੱਟ ’ਤੇ ਰੱਖੜੀ ਬੰਨ ਕੇ ਖ਼ੁਸ਼ੀ ਸਾਂਝੀ ਕਰ…

ਜਲਾਲਾਬਾਦ– ਜਿੱਥੇ ਭੈਣਾਂ ਅੱਜ ਦੇ ਦਿਨ ਆਪਣੇ ਭਰਾਵਾਂ ਦੀ ਲੰਮੀ ਉਮਰ ਲਈ ਅਰਦਾਸਾਂ ਕਰ ਕੇ ਉਸ ਦੇ ਗੁੱਟ ’ਤੇ ਰੱਖੜੀ ਬੰਨ ਕੇ ਖ਼ੁਸ਼ੀ ਸਾਂਝੀ ਕਰ ਰਹੀਆਂ ਹਨ ਉਥੇ ਹੀ ਥਾਣਾ ਅਮੀਰ ਖਾਸ ਦੇ ਅਧੀਨ ਪੈਂਦੇ ਪਿੰਡ ਪੀਰ ਬਖਸ਼ ਚੌਹਾਨ ਦੀ ਨਹਿਰ ਪੱਟੜੀ ਤੋਂ ਇਕ ਅਣਪਾਛਤੇ ਨੌਜਵਾਨ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣ ਗਿਆ। 

ਪੜੋ ਹੋਰ ਖਬਰਾਂ: ਹਿਮਾਚਲ ਪ੍ਰਦੇਸ਼: ਸਵਾਰੀਆਂ ਨਾਲ ਭਰੀ ਬੱਸ ਤੇ ਟਰੱਕ ਦੀ ਜ਼ਬਰਦਸਤ ਟੱਕਰ, 35 ਲੋਕ ਜ਼ਖਮੀ

 

ਘਟਨਾ ਦੀ ਸੂਚਨਾ ਮਿਲਣ ਤੇ ਥਾਣਾ ਅਮੀਰ ਖਾਸ ਦੀ ਪੁਲਿਸ ਨੇ ਘਟਨਾਂ ਸਥਾਨ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ’ਚ ਲੈਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੋਕਾਂ ਦੇ ਦੱਸਣ ਅਨੁਸਾਰ ਨੌਜ਼ਵਾਨ ਦੀ ਲਾਸ਼ ਦੇ ਕੋਲ ਇਕ ਖਾਲੀ ਸਰਿੰਜ ਵੀ ਮਿਲੀ ਹੈ ਜਿਹੜੀ ਕਿ ਨੌਜਵਾਨ ਵੱਲੋਂ ਨਸ਼ਾ ਕਰਨ ਵੱਲ ਇਸ਼ਾਰਾ ਕਰ ਰਹੀ ਸੀ ਅਤੇ ਮ੍ਰਿਤਕ ਨੌਜਵਾਨ ਦੇ ਪੈਰ ਵੀ ਹੇਠਾਂ ਤੋਂ ਕਾਫੀ ਰੰਗੜੇ ਹੋਏ ਸਨ ਅਤੇ ਜਿਸ ਤੋ ਬਾਅਦ ਕਈ ਪ੍ਰਕਾਰ ਦੇ ਸਵਾਲ ਖੜੇ ਹੋ ਰਹੇ ਹਨ। ਇਸ ਦੌਰਾਨ ਪੁਲਿਸ ਵੱਲੋਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਮੌਕੇ ’ਤੇ ਸ਼ਨਾਖਤ ਲਈ ਬੁਲਾਇਆ ਗਿਆ ਪਰ ਸਨਾਖ਼ਤ ਨਹੀ ਹੋ ਸਕੀ। ਇਸ ਤੋਂ ਬਾਅਦ ਥਾਣਾ ਅਮੀਰ ਖਾਸ ਦੀ ਪੁਲਿਸ ਨੇ ਲਾਸ਼ ਨੂੰ ਸ਼ਨਾਖਤ ਦੇ ਲਈ ਸਿਵਲ ਹਸਪਤਾਲ ਫ਼ਾਜ਼ਿਲਕਾ ਦੀ ਮੋਰਚਰੀ ’ਚ ਰੱਖਵਾ ਦਿੱਤਾ ਹੈ।

ਪੜੋ ਹੋਰ ਖਬਰਾਂ: ਚੰਡੀਗੜ੍ਹ ‘ਚ ਕਿਸਾਨਾਂ ਦੀ ਪੰਜਾਬ ਸਰਕਾਰ ਨਾਲ ਮੀਟਿੰਗ ਬੇਸਿੱਟਾ, ਭਲਕੇ ਜਲੰਧਰ ‘ਚ ਹੋਵੇਗੀ ਮੀਟਿੰਗ

Leave a Reply

Your email address will not be published. Required fields are marked *