ਦਿੱਲੀ ਸਰਕਾਰ ਨੇ ਕੋਰੋਨਾ ਪੀੜਤਾਂ ਲਈ ਸ਼ੁਰੂ ਕੀਤੀ ਇਹ ਯੋਜਨਾ 

ਨਵੀਂ ਦਿੱਲੀ (ਇੰਟ.)- ਦਿੱਲੀ ਵਿਚ ਕੋਰੋਨਾ ਇਨਫੈਕਸ਼ਨ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਸਰਕਾਰ ਨੇ ਇਕ ਅਹਿਮ ਯੋਜਨਾ ਸ਼ੁਰੂ ਕੀਤੀ ਹੈ। ਅੱਜ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ…

ਨਵੀਂ ਦਿੱਲੀ (ਇੰਟ.)- ਦਿੱਲੀ ਵਿਚ ਕੋਰੋਨਾ ਇਨਫੈਕਸ਼ਨ ਨਾਲ ਪ੍ਰਭਾਵਿਤ ਪਰਿਵਾਰਾਂ ਲਈ ਸਰਕਾਰ ਨੇ ਇਕ ਅਹਿਮ ਯੋਜਨਾ ਸ਼ੁਰੂ ਕੀਤੀ ਹੈ। ਅੱਜ ਮੰਗਲਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬੰਧ ਵਿਚ ਰਾਸ਼ਟਰੀ ਰਾਜਧਾਨੀ ਵਿਚ ਇੰਝ ਪ੍ਰਭਾਵਿਤ ਪਰਿਵਾਰਾਂ ਨਾਲ ਵੀਡੀਓ ਕਾਨਫਰੰਸ ਕੀਤੀ। ਇਸ ਵਿਚ ਕੋਵਿਡ-19 ਪਰਿਵਾਰ ਅਤੇ ਆਰਥਿਕ ਸਹਾਇਤਾ ਯੋਜਨਾ ਨੂੰ ਹਰੀ ਝੰਡੀ ਦਿੱਤੀ ਗਈ। ਕੇਜਰੀਵਾਲ ਨੇ ਕਿਹਾ ਕਿ ਕੋਵਿਡ-19 ਪਰਿਵਾਰ ਆਰਥਿਕ ਸਹਾਇਤਾ ਯੋਜਨਾ ਪੋਰਟਲ ਨੂੰ ਲਾਂਚ ਕੀਤਾ ਜਾ ਰਿਹਾ ਹੈ। ਜਿਨ੍ਹਾਂ ਦੇ ਘਰ ਵਿਚ ਕੋਰੋਨਾ ਨਾਲ ਮੌਤ ਹੋਈ ਹੈ ਉਹ ਪੋਰਟਲ ‘ਤੇ ਅਪਲਆਈ ਕਰ ਸਕਦੇ ਹਨ। ਪ੍ਰੈੱਸ ਕਾਨਫਰੰਸ ਵਿਚ ਆਪ ਮੁਖੀ ਨੇ ਕਿਹਾ ਕਿ ਦਿੱਲੀ ਸਰਕਾਰ ਦਾ ਇਕ ਪ੍ਰਤੀਨਿਧੀ ਸਾਰਿਆਂ ਦੇ ਘਰ ਜਾ ਕੇ ਫਾਰਮ ਭਰਵਾਏਗਾ। ਰਜਿਸਟ੍ਰੇਸ਼ਨ ਕਰਵਾਇਆ ਜਾਵੇਗਾ।

Arvind Kejriwal Demands Bharat Ratna For Indian Doctors, Writes To PM Modi

Read this- ਵੀਰਭੱਦਰ ਸਿੰਘ ਦੀ ਹਾਲਤ ਗੰਭੀਰ, ਦਿਲ ਦੇ ਦੌਰਾ ਪੈਣ ਕਾਰਨ ਕਰਵਾਇਆ ਹਸਪਤਾਲ ਦਾਖਲ

ਸੀ.ਐੱਮ. ਕੇਜਰੀਵਾਲ ਨੇ ਵਰਚੂਅਲ ਮੀਟਿੰਗ ਵਿਚ ਆਪਣੇ ਟਵਿੱਟਰ ਹੈਂਡਲ ‘ਤੇ ਵੀ ਸ਼ੇਅਰ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਕਿਹਾ ਕਿ ਪਿਛਲੇ ਤਕਰੀਬਨ ਡੇਢ ਸਾਲ ਵਿਚ ਪੂਰੀ ਮਾਨਵ ਜਾਤੀ ਕੋਰੋਨਾ ਮਹਾਮਾਰੀ ਤੋਂ ਪੀੜਤ ਹੈ। ਦੇਸ਼ ਵਿਚ ਕੋਰੋਨਾ ਦੀਆਂ ਦੋ ਲਹਿਰਾਂ ਆ ਚੁੱਕੀਆਂ ਹਨ। ਦੂਜੀ ਲਹਿਰ ਇਸ ਸਾਲ ਅਪ੍ਰੈਲ ਵਿਚ ਆਈ ਪਰ ਦਿੱਲੀ ਲਈ ਇਹ ਚੌਥੀ ਕੋਵਿਡ ਦੀ ਲਹਿਰ ਸੀ। ਰਾਸ਼ਟਰੀ ਰਾਜਧਾਨੀ ਵਿਚ ਪਿਛਲੇ ਸਾਲ ਜੂਨ, ਸਤੰਬਰ, ਨਵੰਬਰ ਅਤੇ ਇਸ ਸਾਲ ਅਪ੍ਰੈਲ ਵਿਚ ਕੋਵਿਡ ਲਹਿਰ ਆਈ। ਪਰ ਚੌਥੀ ਲਹਿਰ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਆਪ ਮੁਖੀ ਨੇ ਕਿਹਾ ਕਿ ਇਸ ਲਹਿਰ ਵਿਚ ਲੋਕਾਂ ਦੀ ਸਭ ਤੋਂ ਜ਼ਿਆਦਾ ਮੌਤ ਹੋਈ। ਬਹੁਤ ਸਾਰੇ ਮਾਮਲਿਆਂ ਵਿਚ ਬੱਚੇ ਅਨਾਥ ਹੋ ਗਏ। ਸੈਂਕੜੋ ਮਾਮਲਿਆਂ ਵਿਚ ਪਰਿਵਾਰ ਦੇ ਮੁਖੀ ਦੀਆਂ ਮੌਤ ਹੋ ਗਈ। ਘਰ ਚਲਾਉਣ ਵਾਲਾ ਕੋਈ ਨਹੀਂ ਬਚਿਆ। ਕੇਜਰੀਵਾਲ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਦਿੱਲੀ ਸਰਕਾਰ ਵਿਚ ਅਜਿਹੇ ਪਰਿਵਾਰਾਂ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ।

44 new oxygen plants to be set up in Delhi within a month: Arvind Kejriwal

Read this- ਗਵਰਨਰ ਨੂੰ ਮਿਲਣਗੇ ਪੰਜਾਬ ਭਾਜਪਾ ਪ੍ਰਧਾਨ ਤੇ ਡੈਲੀਗੇਸ਼ਨ, ਚੁੱਕਣਗੇ ਭਾਜਪਾ ਆਗੂਆਂ ‘ਤੇ ਹਮਲੇ ਦਾ ਮੁੱਦਾ

ਇਸ ਸਬੰਧ ਵਿਚ ਇਕ ਯੋਜਨਾ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਜਿਨ੍ਹਾਂ ਘਰਂ ਦੀ ਕੋਰੋਨਾ ਕਾਰਣ ਮੌਤ ਹੋਈ। ਅਜਿਹੇ ਹਰ ਵਿਅਕਤੀ ਲਈ ਦਿੱਲੀ ਸਰਕਾਰ 50 ਹਜ਼ਾਰ ਰੁਪਏ ਦੀ ਮਦਦ ਦੇਵੇਗੀ। ਦਿੱਲੀ ਸਰਕਾਰ ਨੇ ਕਿਹਾ ਕਿ ਜਿਨ੍ਹਾਂ ਘਰਾਂ ਵਿਚ ਕੋਰੋਨਾ ਤੋਂ ਕਮਾਉਣ ਵਾਲੇ ਵਿਅਕਤੀ ਦੀ ਮੌਤ ਹੋਈ ਹੈ ਜਾਂ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਤਾ-ਪਿਤਾ ਦੋਹਾਂ ਨੂੰ ਗੁਆਇਆ ਹੈ, ਅਜਿਹੇ ਲੋਕਾਂ ਨੂੰ ਹਰ ਮਹੀਨੇ ਆਰਥਿਕ ਮਦਦ ਦਾ ਸਹਾਰਾ ਦਿੱਤਾ ਜਾਵੇਗਾ। ਸਰਕਾਰ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਬੱਚਿਆਂ ਦੇ ਪਹਿਲਾਂ ਸਿਰਫ ਮਾਂ ਜਾਂ ਪਿਓ ਸਨ ਅਤੇ ਕੋਰੋਨਾ ਵਿਚ ਉਨ੍ਹਾਂ ਦੀ ਮੌਤ ਹੋ ਗਈ, ਉਹ ਵੀ ਇਸ ਯੋਜਨਾ ਦੇ ਦਾਇਰੇ ਵਿਚ ਆਉਣਗੇ। ਅਜਿਹੇ ਬੱਚਿਆਂ ਨੂੰ ਹਰ ਮਹੀਨਾ 2500 ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।

Leave a Reply

Your email address will not be published. Required fields are marked *