ਫਿਰੋਜ਼ਪੁਰ (ਇੰਟ.) – ਇਥੋਂ ਵਿਚ ਇਕ ਪਿੰਡ ਵਿਚੋਂ ਖੂਨ ਦੇ ਰਿਸ਼ਤੇ ਨੂੰ ਮੌਤ ਦੋ ਘਾਟ ਉਤਾਰ ਦੇਣ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ। ਇਥੇ ਇਕ ਪਿਓ ਵਲੋਂ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ ਕੇ ਕਤਲ (murder) ਕਰ ਦਿੱਤਾ ਗਿਆ। ਪਿਓ ਵਲੋਂ ਇਹ ਕਤਲ ਘਰੇਲੂ ਕਲੇਸ਼ ਕਾਰਣ ਕੀਤਾ ਗਿਆ ਹੈ। ਪੁਲਿਸ (Police) ਵਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਕੀਤੀ ਜਾਰੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੁਲਿਸ ਅਧਿਕਾਰੀ (police) ਨੇ ਦੱਸਿਆ ਕਿ ਫਿਰੋਜ਼ਪੁਰ (Ferozpur) ਦੇ ਪਿੰਡ ਰੁਕਨਾ ਬੇਗੂ (Stop begging) ਵਿੱਚ ਘਰੇਲੂ ਕਲੇਸ਼ ਦੇ ਚੱਲਦੇ ਪਿਤਾ ਵਲੋਂ ਆਪਣੇ 22 ਸਾਲਾ ਪੁੱਤਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ।
Read more- ਔਰਤਾਂ ਨੂੰ ਇਨਸਾਨ ਨਹੀਂ ਸਮਝਦਾ ਤਾਲਿਬਾਨ, ਅੱਖਾਂ ਕੱਢ ਕੇ ਕੁੱਤਿਆਂ ਨੂੰ ਖਵਾਉਂਦੈ ਉਨ੍ਹਾਂ ਦੀਆਂ ਲਾਸ਼ਾਂ
ਮ੍ਰਿਤਕ ਦੀ ਪਛਾਣ ਸਾਵਣ ਸਿੰਘ ਪੁੱਤਰ ਬੋਹੜ ਸਿੰਘ ਵਜੋਂ ਹੋਈ ਹੈ। ਪੁਲਿਸ ਵਲੋਂ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੇਰ ਰਾਤ ਪਿਓ ਪੁੱਤਰ ਵਿਚਕਾਰ ਤਕਰਾਰ ਹੋ ਗਈ ਅਤੇ ਪਿਤਾ ਨੇ ਆਪਣੇ ਹੀ ਪੁੱਤਰ ਸਾਵਣ ਸਿੰਘ ਨੂੰ ਗੋਲੀ ਮਾਰ ਕੇ ਉਸਦਾ ਕਤਲ ਕਰ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ l ਪੁਲਸ ਵੱਲੋਂ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਭਿਜਵਾ ਦਿੱਤਾ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

