ਕਾਬੁਲ ਏਅਰਪੋਰਟ ‘ਤੇ ਗੋਲੀਬਾਰੀ ਵਿਚ ਪੰਜ ਲੋਕਾਂ ਦੀ ਮੌਤ, ਦੇਸ਼ ਛੱਡ ਭੱਜ ਰਹੇ ਸਨ ਲੋਕ

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਦੀ ਰਾਜਧਾਨੀ ਕਾਬੁਲ (Capital Kabul) ਵਿਚ ਸਥਿਤ ਇੰਟਰਨੈਸ਼ਨਲ ਏਅਰਪੋਰਟ (International Airport) ‘ਤੇ ਹੋਈ ਗੋਲੀਬਾਰੀ (Firing) ਵਿਚ ਪੰਜ ਲੋਕਾਂ ਦੇ ਮਾਰੇ ਜਾਣ…

ਕਾਬੁਲ (ਇੰਟ.)- ਅਫਗਾਨਿਸਤਾਨ (Afghanistan) ਦੀ ਰਾਜਧਾਨੀ ਕਾਬੁਲ (Capital Kabul) ਵਿਚ ਸਥਿਤ ਇੰਟਰਨੈਸ਼ਨਲ ਏਅਰਪੋਰਟ (International Airport) ‘ਤੇ ਹੋਈ ਗੋਲੀਬਾਰੀ (Firing) ਵਿਚ ਪੰਜ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਨਿਊਜ਼ ਏਜੰਸੀ (News Agency) ਤੋਂ ਇਕ ਚਸ਼ਮਦੀਦ ਨੇ ਦੱਸਿਆ ਕਿ ਕਾਬੁਲ ਏਅਰਪੋਰਟ (Kabul Airport) ‘ਤੇ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਹੈ। ਉਸ ਨੇ ਦੱਸਿਆ ਕਿ ਸੈਂਕੜੇ ਲੋਕਾਂ ਨੇ ਜ਼ਬਰਦਸਤੀ ਅਫਗਾਨਿਸਤਾਨ (Forced Afghanistan) ਦੀ ਰਾਜਧਾਨੀ ਛੱਡਣ ਵਾਲੇ ਜਹਾਜ਼ਾਂ ਵਿਚ ਐਂਟਰੀ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੁਰੱਖਿਆ ਦਸਤਿਆਂ ਨੇ ਗੋਲੀਆਂ ਚਲਾਉਣਾ ਸ਼ੁਰੂ ਕਰ ਦਿੱਤਾ। ਇਕ ਹੋਰ ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਪੰਜ ਲੋਕਾਂ ਦੀਆਂ ਲਾਸ਼ਾਂ ਨੂੰ ਵਾਹਨਾਂ ਵਿਚ ਰੱਖ ਕੇ ਲਿਜਾਂਦੇ ਹੋਏ ਦੇਖਿਆ ਹੈ।

Chaotic scenes at Kabul airport as Afghans flee Taliban

Read more- ਖਿਡਾਰੀਆਂ ਨੂੰ ਪੀ.ਐੱਮ. ਮੋਦੀ ਨੇ ਦਿੱਤੀ ਪਾਰਟੀ, ਨੀਰਜ ਚੋਪੜਾ ਨੂੰ ਚੂਰਮਾ ਤੇ ਸਿੰਧੂ ਨੂੰ ਖਵਾਈ ਆਈਸਕ੍ਰੀਮ 

ਇਕ ਹੋਰ ਚਸ਼ਮਦੀਦ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਪੀੜਤਾਂ ਦੀ ਹੱਤਿਆ ਗੋਲੀਆਂ ਨਾਲ ਕੀਤੀ ਗਈ ਜਾਂ ਭਾਜੜ ਵਿਚ ਇਹ ਲੋਕ ਮਾਰੇ ਗਏ ਹਨ। ਇਕ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਏਅਰਪੋਰਟ ਚੇ ਇੰਚਾਰਜ ਅਮਰੀਕੀ ਫੌਜੀਆਂ ਨੇ ਪਹਿਲਾਂ ਭੀੜ ਨੂੰ ਖਿੰਡਾਉਣ ਲਈ ਹਵਾ ਵਿਚ ਗੋਲੀਆਂ ਚਲਾਈਆਂ ਸਨ। ਹਾਲਾਂਕਿ ਅਧਿਕਾਰੀ ਨੇ ਮੌਤਾਂ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਤਾਲਿਬਾਨ ਵਲੋਂ ਅਫਗਾਨਿਸਤਾਨ ‘ਤੇ ਕਬਜ਼ੇ ਤੋਂ ਬਾਅਦ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ। ਜ਼ਮੀਨੀ ਸਰਹੱਦਾਂ ਦੇ ਬੰਦ ਹੋਣ ਤੋਂ ਬਾਅਦ ਲੋਕਾਂ ਦੀ ਭੀੜ ਏਅਰਪੋਰਟ ‘ਤੇ ਪਹੁੰਚੀ ਤਾਂ ਜੋ ਜਹਾਜ਼ਾਂ ਰਾਹੀਂ ਦੇਸ਼ ਛੱਡਿਆ ਜਾ ਸਕੇ।

Read more- ਜਲੰਧਰ ‘ਚ ਐਂਟਰੀ ਲਈ RT-PCR ਰਿਪੋਰਟ ਲਾਜ਼ਮੀ, ਡੀ.ਸੀ. ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ
ਅਮਰੀਕਾ ਨੇ ਐਤਵਾਰ ਦੇਰ ਰਾਤ ਵਾਸ਼ਿੰਗਟਨ ਵਿਚ ਐਲਾਨ ਕੀਤਾ ਕਿ ਉਹ ਏਅਰਪੋਰਟ ਨੂੰ ਸੁਰੱਖਿਅਤ ਕਰਨ ਲਈ ਕਦਮ ਚੁੱਕ ਰਿਹਾ ਹੈ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਵਾਸ਼ਿੰਗਟਨ ਹਜ਼ਾਰਾਂ ਅਮਰੀਕੀ ਨਾਗਰਿਕਾਂ ਦੇ ਨਾਲ-ਨਾਲ ਸਥਾਨਕ ਰੂਪ ਨਾਲ ਕੰਮ ਕਰ ਰਹੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਤੋਂ ਬਾਹਰ ਕੱਢਣ ਵਿਚ ਲੱਗਾ ਹੋਇਆ ਹੈ। ਸਾਰੇ ਜ਼ਮੀਨੀ ਬਾਰਡਰ ਕ੍ਰਾਸਿੰਗ ਹੁਣ ਬਾਗੀ ਧੜਿਆਂ ਦੇ ਕੰਟਰੋਲ ਹੇਠ ਹੈ। ਅਜਿਹੇ ਵਿਚ ਏਅਰਪੋਰਟ ਦੇਸ਼ ਤੋਂ ਬਾਹਰ ਨਿਕਲਣ ਦਾ ਆਖਰੀ ਰਸਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਏਅਰਪੋਰਟ ਵੱਲ ਭੱਜ ਰਹੇ ਹਨ। ਉਹ ਲੋਕ ਜਹਾਜ਼ ਵਿਚ ਬੈਠਣ ਲਈ ਇਕ ਦੂਜੇ ‘ਤੇ ਚੜ੍ਹ ਰਹੇ ਹਨ।

Afghanistan Taliban Conflict Live: Afghanistan Kabul News Today Live, Taliban  Afghanistan Latest Update Live | The Financial Express

Read more- ਕੈਪਟਨ ਨੇ ਵਿਦੇਸ਼ ਮੰਤਰੀ ਨੂੰ ਟਵੀਟ ਰਾਹੀਂ ਕੀਤੀ ਅਪੀਲ, 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਤੁਰੰਤ ਕੱਢਿਆ ਜਾਵੇ
ਉਥੇ ਹੀ ਅਫਗਾਨਿਸਤਾਨ ਤੋਂ ਚੈੱਕ ਰਿਪਬਲਿਕ ਦੇਸ਼ ਦੀ ਪਹਿਲੀ ਉਡਾਣ ਆਪਣੇ ਮੁਲਾਜ਼ਮਾਂ ਅਤੇ ਅਫਗਾਨ ਨਾਗਰਿਕਾਂ ਨੂੰ ਲੈ ਕੇ ਕਾਬੁਲ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਈ ਅਤੇ ਪ੍ਰਾਗ ਵਿਚ ਉੱਤਰੀ, ਪ੍ਰਧਾਨ ਮੰਤਰੀ ਆਂਦ੍ਰੇਜ਼ ਬਬਿਜ਼ ਨੇ ਕਿਹਾ ਕਿ ਸੋਮਵਾਰ ਨੂੰ ਪਹੁੰਚੀ ਉਡਾਣ ਵਿਚ 46 ਲੋਕ ਸਵਾਰ ਸਨ। ਇਨ੍ਹਾਂ ਵਿਚ ਚੈੱਕ ਦੇ ਨਾਗਰਿਕ, ਚੇੱਕ ਸਫਾਰਤਖਾਨੇ ਵਿਚ ਅਫਗਾਨ ਮੁਲਾਜ਼ਮ ਅਤੇ ਅਫਗਾਨ ਟਰਾਂਸਲੇਟਰ ਜਿਨ੍ਹਾਂ ਨੇ ਨਾਟੋ ਮਿਸ਼ਨ ਦੌਰਾਨ ਚੈੱਕ ਹਥਿਆਰਾਬੰਦ ਦਸਤਿਆਂ ਦੀ ਮਦਦ ਕੀਤੀ ਸੀ ਅਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਤੁਰੰਤ ਵਧੇਰੇ ਜਾਣਕਾਰੀ ਮੁਹੱਈਆ ਨਹੀਂ ਕਰਵਾਈ। ਇਹ ਵੀ ਸਪੱਸ਼ਟ ਨਹੀਂ ਹੈ ਕਿ ਅਜਿਹੀਆਂ ਕਿੰਨੀਆਂ ਉਡਾਣਾਂ ਨੂੰ ਸੇਵਾ ਵਿਚ ਲਗਾਇਆ ਜਾਵੇਗਾ। ਚੈੱਕ ਦੇ ਗ੍ਰਹਿ ਮੰਤਰੀ ਜੈਨ  ਹਮਾਚੇਕ ਨੇ ਟਵੀਟ ਕੀਤਾ ਕਿ ਕਾਬੁਲ ਹਵਾਈ ਅੱਡੇ ‘ਤੇ ਖਰਾਬ ਹੁੰਦੇ ਹਾਲਾਤ ਵਿਚਾਲੇ ਚੈੱਕ ਦੀ ਉਡਾਣ ਦਾ ਰਵਾਨਾ ਹੋਣਾ ਇਕ ਚਮਤਕਾਰ ਸੀ।

Leave a Reply

Your email address will not be published. Required fields are marked *