ਡੇਰਾਬੱਸੀ (ਇੰਟ.)- ਨਾਮੀ ਗੈਂਗਸਟਰ ਭੁਪਿੰਦਰ ਸਿੰਘ (Gangster Bhupinder Singh) ਉਰਫ਼ ਭੂਪੀ ਰਾਣਾ (Bhupi Rana) ਦਾ 3 ਦਿਨਾਂ ਪੁਲਿਸ ਰਿਮਾਂਡ (Police remand) ਖ਼ਤਮ ਹੋਣ ‘ਤੇ ਅੱਜ ਫੇਰ ਡੇਰਾਬੱਸੀ (Dera Bassi) ਅਦਾਲਤ ਵਿਚ ਪੇਸ਼ ਕੀਤਾ ਗਿਆ। ਗੈਂਗਸਟਰ ਦੀ ਸੁਰੱਖਿਆ ਨੂੰ ਲੈ ਕੇ ਭਾਰੀ ਪੁਲਿਸ ਫੋਰਸ (Police Force) ਤੈਨਾਤ ਕੀਤੀ ਗਈ। ਡੀ.ਐੱਸ.ਪੀ. (DSP) ਡੇਰਾਬੱਸੀ ਮਨੋਜ ਗੋਰਸੀ ਨੇ ਦੱਸਿਆ ਕਿ ਭੁੱਪੀ ਰਾਣਾ ਕੁਰੂਕਸ਼ੇਤਰ ਦੀ ਜੇਲ੍ਹ ਵਿਚ ਬੰਦ ਸੀ ਜਿੱਥੋਂ ਉਸ ਨੂੰ 3 ਦਿਨ ਪਹਿਲਾਂ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਰਿਮਾਂਡ ਖ਼ਤਮ ਹੋਣ ‘ਤੇ ਭੁੱਪੀ ਰਾਣਾ ਨੂੰ ਅੱਜ ਫੇਰ ਅਦਾਲਤ ਵਿਚ ਪੇਸ਼ ਕੀਤਾ ਗਿਆ।
Read more- ਜਲੰਧਰ ‘ਚ 2 ਨੌਜਵਾਨਾਂ ਦੇ ਕੱਪੜੇ ਉਤਰਵਾ ਕੇ ਕੁੱਟਿਆ, ਕੱਟੇ ਸਿਰ ਦੇ ਵਾਲ ਤੇ ਮੂੰਹ ‘ਤੇ ਮਲੀ ਕਾਲਕ
ਇਸ ਤੋਂ ਪਹਿਲਾਂ ਕੁਰੂਕਸ਼ੇਤਰ ਜੇਲ ਵਿਚ ਬੰਦ ਗੈਂਗਸਟਰ ਭੂਪੀ ਰਾਣਾ ਨੂੰ ਮੰਗਲਵਾਰ ਨੂੰ ਸਖ਼ਤ ਸੁਰੱਖਿਆ ਹੇਠ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਡੇਰਾਬੱਸੀ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਉਸ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿਚ ਬੀਤੇ ਕੁਝ ਦਿਨਾਂ ਤੋਂ ਗੈਂਗਵਾਰ ਦੀਆਂ ਘਟਨਾਵਾਂ ਕਾਫੀ ਵੱਧ ਗਈਆਂ ਹਨ, ਜਿਸ ਕਾਰਣ ਪੁਲਸ ਵਲੋਂ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ ਅਤੇ ਜਿਹੜੇ ਗੈਂਗਸਟਰ ਪੁਲਿਸ ਦੀ ਵਾਂਟਿਡ ਲਿਸਟ ਵਿਚ ਹਨ ਪੁਲਿਸ ਵਲੋਂ ਉਨ੍ਹਾਂ ਨੂੰ ਫੜਿਆ ਜਾ ਰਿਹਾ ਹੈ ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।




