ਮੰਡੀ ਗੋਬਿੰਦਗੜ੍ਹ ਵਿਚ ਲੋਹਾ ਪਿਘਲਾਉਣ ਵਾਲੀ ਭੱਠੀ ‘ਚ ਧਮਾਕਾ, 12 ਮਜ਼ਦੂਰ ਝੁਲਸੇ

ਖੰਨਾ (ਇੰਟ.)-  ਪੰਜਾਬ (Punjab) ਦੇ ਮੰਡੀ ਗੋਬਿੰਦਗੜ੍ਹ (Mandi Gobindgarh) ਦੀ ਲੋਹਾ ਪਿਘਲਾਉਣ ਵਾਲੀ ਫੈਕਟਰੀ (Factory) ਵਿਚ ਧਮਾਕਾ (Blast) ਹੋਣ ਨਾਲ 12 ਮਜ਼ਦੂਰ ਝੁਲਸ ਗਏ। ਜਿਨ੍ਹਾਂ…

ਖੰਨਾ (ਇੰਟ.)-  ਪੰਜਾਬ (Punjab) ਦੇ ਮੰਡੀ ਗੋਬਿੰਦਗੜ੍ਹ (Mandi Gobindgarh) ਦੀ ਲੋਹਾ ਪਿਘਲਾਉਣ ਵਾਲੀ ਫੈਕਟਰੀ (Factory) ਵਿਚ ਧਮਾਕਾ (Blast) ਹੋਣ ਨਾਲ 12 ਮਜ਼ਦੂਰ ਝੁਲਸ ਗਏ। ਜਿਨ੍ਹਾਂ ਨੂੰ  ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਹਾਲਤ ਦੇਖਦੇ ਸਾਰਿਆਂ ਨੂੰ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਰੈਫਰ ਕੀਤਾ ਗਿਆ ਹੈ। 3 ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਪੰਜਾਬ ਸਟੀਲ ਨਾਮਕ ਫੈਕਟਰੀ ਵਿਚ ਵੀਰਵਾਰ ਨੂੰ ਦੇਰ ਰਾਤ ਤੱਕ ਕੰਮ ਚੱਲ ਰਿਹਾ ਸੀ।

Degloving: Images, Types, Treatment, and Complications

Read more- ਅੰਮ੍ਰਿਤਸਰ ਵਿਚੋਂ ਖਾਲੀ ਪਲਾਟ ਵਿਚੋਂ ਮਿਲਿਆ ਹੈਂਡ ਗ੍ਰਨੇਡ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ

ਤਕਰੀਬਨ 50 ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ ਲੋਹਾ ਪਿਘਲਾਉਣ ਵਾਲੀ ਭੱਠੀ ਵਿਚ ਅਚਾਨਕ ਉਬਾਲ ਆ ਗਿਆ ਅਤੇ ਧਮਾਕਾ ਹੋ ਗਿਆ। ਪਿਘਲਿਆ ਲੋਹਾ ਮਜ਼ਦੂਰਾਂ ਦੇ ਉਪਰ ਡਿੱਗ ਗਿਆ। ਇਸ ਤੋਂ ਬਾਅਦ ਹਾਹਾਕਾਰ ਮਚ ਗਿਆ ਅਤੇ ਚੀਕ ਪੁਕਾਰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਿਨ੍ਹਾਂ ਨੂੰ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਖੰਨਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਕੁਝ ਮਜ਼ਦੂਰਾਂ ਨੂੰ ਸਿੱਧੇ ਡੀ.ਐੱਮ.ਸੀ. ਵਿਚ ਵੀ ਦਾਖਲ ਕਰਵਾਇਆ ਗਿਆ ਹੈ। ਖੰਨਾ ਦੇ ਮੈਡੀਕਲ ਅਫਸਰ ਆਕਾਸ਼ ਗੋਇਲ ਮੁਤਾਬਕ ਕਈ ਮਜ਼ਦੂਰ 100 ਫੀਸਦੀ ਝੁਲਸ ਗਏ ਹਨ ਅਤੇ ਕੁਝ ਦੀ ਹਾਲਤ ਠੀਕ ਹੈ। ਫਿਲਹਾਲ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ। 

Leave a Reply

Your email address will not be published. Required fields are marked *