ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਕੇਂਦਰੀ ਸਿਹਤ ਮੰਤਰੀ ਨਾਲ ਮੁਲਾਕਾਤ, ਵੈਕਸੀਨ ਦੀ ਖੇਪ ਵਧਾਉਣ ਦੀ ਕੀਤੀ ਮੰਗ

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਵਲੋਂ…

ਨਵੀਂ ਦਿੱਲੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵੀਆ ਨਾਲ ਦਿੱਲੀ ਵਿਖੇ ਮੁਲਾਕਾਤ ਕੀਤੀ। ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਮੌਕੇ ਕੇਂਦਰੀ ਸਿਹਤ ਮੰਤਰੀ ਨੂੰ ਡੀ.ਏ.ਪੀ.,ਕੋਵਿਡ ਟੀਕਿਆਂ ਦੀ ਘਾਟ ਅਤੇ ਬਠਿੰਡਾ ਵਿਚ ਇਕ ਡਰੱਗ ਪਾਰਕ ਨੂੰ ਲੈ ਲੈ ਚਰਚਾ ਕੀਤੀ ਗਈ।


 
ਪੜੋ ਹੋਰ ਖਬਰਾਂ: ਤਿਹਾੜ ਤੋਂ ਗੈਂਗਸਟਰ ਦੀ ਧਮਕੀ: ‘ਇੱਕ ਦੀ ਬਜਾਏ ਚਾਰ ਮਾਰਾਂਗੇ’, ਦਿੱਲੀ ਤੋਂ ਪੰਜਾਬ ਤੱਕ ਗੈਂਗਵਾਰ ਦਾ ਡਰ

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਵਲੋਂ ਬਹੁਤ ਸਕਾਰਾਤਮਕ ਜਵਾਬ ਦਿੱਤਾ ਗਿਆ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਤਿੰਨਾਂ ਮੁੱਦਿਆਂ ਦਾ ਹੱਲ ਛੇਤੀ ਹੀ ਹੋਵੇਗਾ। ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਸੀ ਕਿ ਆਕਸੀਜਨ ਨੂੰ ਲੈ ਕੇ ਹੁਣ ਕੋਈ ਸਮੱਸਿਆ ਨਹੀਂ ਹੈ | ਉੱਥੇ ਹੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਵੈਕਸੀਨ ਸਪਲਾਈ ਅਤੇ ਦੂਜੀ ਕੋਵੀਸ਼ਲਿਡ ਖ਼ੁਰਾਕ ਲਈ 25 ਫੀਸਦੀ ਦਾ ਸਪਲਾਈ ਵਿਚ ਤੁਰੰਤ ਵਾਧਾ ਕਰਨ ਦੇ ਆਦੇਸ਼ ਦੇ ਦਿੱਤੇ ਹਨ।

 

ਪੜੋ ਹੋਰ ਖਬਰਾਂ: ਸਕੂਲਾਂ ‘ਚ ਕੋਰੋਨਾ ਮਾਮਲਿਆਂ ਨੇ ਵਧਾਈ ਸੂਬਾ ਸਰਕਾਰ ਦੀ ਟੈਨਸ਼ਨ, ਰੋਜ਼ਾਨਾ 10 ਹਜ਼ਾਰ ਟੈਸਟ ਕਰਨ ਦੇ ਹੁਕਮ ਜਾਰੀ

ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਅਗਸਤ ਮਹੀਨੇ ਲਈ ਪੰਜਾਬ ਲਈ ਟੀਕੇ ਦੀ ਅਲਾਟਮੈਂਟ ਕੋਵੀਸ਼ਿਲਡ ਦੀਆਂ 20,47,060 ਖੁਰਾਕਾਂ ‘ਤੇ ਹੈ, ਜਦੋਂ ਕਿ ਇਸ ਦੀਆਂ ਲਗਭਗ 26 ਲੱਖ ਖੁਰਾਕਾਂ ਉਨ੍ਹਾਂ ਲਈ ਲੋੜੀਂਦੀਆਂ ਹਨ ਜਿਨ੍ਹਾਂ ਦੀ ਦੂਜੀ ਖੁਰਾਕ ਬਾਕੀ ਹੈ।

Leave a Reply

Your email address will not be published. Required fields are marked *