ਉਜਵਲਾ ਯੋਜਨਾ 2.0- PM ਮੋਦੀ ਦਾ ਐਲਾਨ, ਹੁਣ ਗੈਸ ਕੁਨੈਕਸ਼ਨ ਲਈ ਐਡ੍ਰੈਸ ਪਰੂਫ ਦੀ ਨਹੀਂ ਲੋੜ

ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ (Uttar Pradesh) ਦੇ ਮਹੋਬਾ (Mahoba) ਵਿਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਰ-ਬਸਰ ਕਰਨ ਵਾਲੇ ਗਰੀਬ ਪਰਿਵਾਰਾਂ ਲਈ ਉਜਵਲਾ 2.0 (Bright…

ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ (Uttar Pradesh) ਦੇ ਮਹੋਬਾ (Mahoba) ਵਿਚ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਰ-ਬਸਰ ਕਰਨ ਵਾਲੇ ਗਰੀਬ ਪਰਿਵਾਰਾਂ ਲਈ ਉਜਵਲਾ 2.0 (Bright 2.0) ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਵੀਰਭੂਮੀ ਮਹੋਬਾ (Virbhumi Mahoba) ਤੋਂ ਵਰਚੁਅਲ ਸ਼ੁਭ ਆਰੰਭ ਕੀਤਾ। ਬਟਨ ਦੱਬਦੇ ਹੀ ਉਜਵਲਾ ਯੋਜਨਾ ਦਾ ਦੂਜਾ ਪੜਾਅ ਸ਼ੁਰੂ ਹੋ ਗਿਆ। ਇਸ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਇਕ ਕਰੋੜ ਔਰਤਾਂ ਦੇ ਜੀਵਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਗੈਸ ਕੁਨੈਕਸ਼ਨ ਲਈ ਐਡ੍ਰੈਸ ਪਰੂਫ (Address proof) ਦੀ ਲੋੜ ਨਹੀਂ ਪਵੇਗੀ।ਇਸ ਪ੍ਰੋਗਰਾਮ ‘ਚ ਕੇਂਦਰੀ ਪੈਟਰੋਲੀਅਮ (Central Petroleum) ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ (Natural Gas Minister Hardeep Singh) ਦੇ ਨਾਲ ਉੱਤਰ-ਪ੍ਰਦੇਸ਼ (Uttar Pradesh) ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ (Chief Minister Yogi Adityanath) ਨੇ ਵੀ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਛੋਟੀ ਜਿਹੀ ਫਿਲਮ ਵੀ ਦਿਖਾਈ ਗਈ।

PM Modi to launch Ujjwala 2.0 from Mahoba in UP on 10 August

Read more- ਆਪਣੇ ਦੂਜੇ ਪੁੱਤਰ ਦਾ ਨਾਂ ਰੱਖ ਟ੍ਰੋਲ ਹੋਏ ਕਰੀਨਾ ਤੇ ਸੈਫ ਅਲੀ ਖਾਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਨੇ ਕਿਹਾ ਕਿ ਮੈਨੂੰ ਅੱਜ ਰੱਖੜੀ ਤੋਂ ਪਹਿਲਾਂ ਹੀ ਮਾਵਾਂ-ਭੈਣਾਂ ਦਾ ਅਸ਼ੀਰਵਾਦ ਮਿਲਿਆ। ਅੱਜ ਉਜਵਲਾ ਯੋਜਨਾ ਦੇ ਦੂਸਰੇ ਪੜਾਅ ‘ਚ ਦੇਸ਼ ਦੀਆਂ ਲੱਖਾਂ ਮਾਵਾਂ-ਭੈਣਾਂ ਨੂੰ ਐੱਲਪੀਜੀ ਕੁਨੈਕਸ਼ਨ ਤੇ ਗੈਸ ਚੁੱਲ੍ਹਾ ਮਿਲ ਰਿਹਾ ਹੈ। ਉਜਵਲਾ ਯੋਜਨਾ ਨੇ ਦੇਸ਼ ਦੇ ਜਿੰਨੇ ਲੋਕਾਂ ਤੇ ਔਰਤਾਂ ਦਾ ਜੀਵਨ ਰੋਸ਼ਨ ਕੀਤਾ ਹੈ, ਉਹ ਯਾਦਗਾਰ ਹੈ। ਯੋਜਨਾ 2016 ‘ਚ ਉੱਤਰ ਪ੍ਰਦੇਸ਼ ਦੇ ਬਲੀਆ ਤੋਂ ਆਜ਼ਾਦੀ ਦੀ ਲੜਾਈ ਦੇ ਅਗਰਦੂਤ ਮੰਗਲ ਪਾਂਡੇ ਦੀ ਧਰਤੀ ਤੋਂ ਸ਼ੁਰੂ ਹੋਈ ਸੀ। ਅੱਜ ਉਜਵਲਾ ਦਾ ਦੂਸਰਾ ਅਡੀਸ਼ਨ ਵੀ ਉੱਤਰ ਪ੍ਰਦੇਸ਼ ਦੇ ਮਹੋਬਾ ਦੀ ਵੀਰਭੂਮੀ ਤੋਂ ਸ਼ੁਰੂ ਹੋ ਰਿਹਾ ਹੈ। ਪੀਐੱਮ ਨਰਿੰਦਰ ਮੋਦੀ ਨੇ ਇਸ ਮੌਕੇ ਦੇਹਰਾਦੂਨ ਦੀ ਬੂੰਦੀ ਦੇਵੀ ਨਾਲ ਗੱਲਬਾਤ ਕੀਤੀ। ਬੂੰਦੀ ਦੇਵੀ ਨੇ ਦੱਸਿਆ ਕਿ ਘਰ ਵਿਚ ਜਦੋਂ ਤਕ ਐੱਲਪੀਜੀ ਨਹੀਂ ਸੀ ਤਾਂ ਜੀਵਨ ਕਾਫੀ ਕਸ਼ਟ ਵਾਲਾ ਸੀ। ਅਸੀਂ ਜੰਗਲ ਤੋਂ ਲੱਕੜਾਂ ਲਿਆ ਕੇ ਖਾਣਾ ਬਣਾਉਂਦੇ ਸੀ। ਕਦੇ ਗਿੱਲੀ ਲੱਕੜੀ ਹੋਣ ‘ਤੇ ਬਲ਼ਦੀ ਨਹੀਂ ਸੀ, ਅੱਖਾਂ ‘ਚ ਅੱਥਰੂ ਆਉਂਦੇ ਸਨ, ਪਰ ਸਮੇਂ ਸਿਰ ਖਾਣਾ ਨਹੀਂ ਬਣਦਾ ਸੀ। ਹੁਣ ਗੈਸ ਮਿਲਣ ਤੋਂ ਬਾਅਦ ਸਮਾਂ ਵੀ ਬਚਦਾ ਹੈ। ਅਸੀਂ ਇਕ ਗਾਂ ਪਾਲ਼ੀ ਹੈ ਤੇ ਦੁੱਧ ਦਾ ਕੰਮ ਸ਼ੁਰੂ ਕੀਤਾ ਹੈ। ਹੁਣ ਮੈਂ ਆਪਣੇ ਪਿਤਾ ਦੀ ਵੀ ਸੇਵਾ ਕਰਦੀ ਹਾਂ। ਹੁਣ ਤਕ ਅਸੀਂ 22 ਗੈਸ ਸਿਲੰਡਰ ਰਿਫਿਲ ਕਰਵਾਏ ਹਨ।

Leave a Reply

Your email address will not be published. Required fields are marked *