ਚੰਡੀਗੜ੍ਹ: ਕੇਂਦਰ ਸਰਕਾਰ ਦਾ ਲੰਬੇ ਸਮੇਂ ਤੋਂ ਵਿਰੋਧ ਕਰ ਰਹੇ ਕਿਸਾਨ ਮੋਰਚੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚਢੂਨੀ ਨੇ ਕਿਸਾਨ ਮੋਰਚਾ ਛੱਡ ਦਿੱਤਾ ਹੈ। ਇਸ ਦੌਰਾਨ ਗੁਰਨਾਮ ਸਿੰਘ ਚਢੂਨੀ ਨੇ ਮੋਰਚੇ ਉੱਤੇ ਵੱਡ ਇਲਜ਼ਾਮ ਲਾਏ ਹਨ।
ਪੜੋ ਹੋਰ ਖਬਰਾਂ: ‘ਗੋਲਡਨ ਬੁਆਏ’ ਨੀਰਜ ਚੋਪੜਾ ਉੱਤੇ ਤੋਹਫਿਆਂ ਦੀ ਬਰਸਾਤ, ਹਰਿਆਣਾ ਸਰਕਾਰ ਨੇ ਖੋਲਿਆ ਖਜ਼ਾਨਾ
ਮਿਲੀ ਜਾਣਕਾਰੀ ਮੁਤਾਬਕ ਗੁਰਨਾਮ ਸਿੰਘ ਚਢੂਨੀ ਨੇ ਸੰਯੁਕਤ ਕਿਸਾਨ ਮੋਰਚੇ ਉੱਤੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਮੋਰਚੇ ਨੇ ਸ਼ੁਰੂ ਤੋਂ ਹੀ ਉਨ੍ਹਾਂ ਨਾਲ ਭੇਦਭਾਵ ਕੀਤਾ ਹੈ। ਮੋਰਚੇ ਵਿਚ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਉਨ੍ਹਾਂ ਨੂੰ ਮੋਰਚੇ ਦੇ ਕੰਮ ਕਰਨ ਦਾ ਤਰੀਕਾ ਪਸੰਦ ਨਹੀਂ ਹੈ, ਇਸ ਲਈ ਉਨ੍ਹਾਂ ਇਹ ਕਦਮ ਚੁੱਕਿਆ ਹੈ। ਇਸ ਦੌਰਾਨ ਉਨ੍ਹਾਂ ਨੇ ਮੋਰਚੇ ਉੱਤੇ ਇਕ ਦੂਜੇ ਨੂੰ ਵੰਡਣ ਦਾ ਵੀ ਇਲਜ਼ਾਮ ਲਾਇਆ ਹੈ।
ਪੜੋ ਹੋਰ ਖਬਰਾਂ: ਹਿੰਦੂ ਮੰਦਰ ’ਚ ਭੰਨ-ਤੋੜ ਮਾਮਲੇ ‘ਚ 20 ਲੋਕ ਗ੍ਰਿਫ਼ਤਾਰ, 150 ਲੋਕਾਂ ਖਿਲਾਫ ਅੱਤਵਾਦ ਦਾ ਮਾਮਲਾ ਦਰਜ




