ਖੰਨਾ-ਲੁਧਿਆਣਾ ਹਾਈਵੇਅ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਵਿਚ ਪਤੀ ਦੀ ਮੌਤ ਤੇ ਪਤਨੀ ਗੰਭੀਰ ਜ਼ਖਮੀ

ਖੰਨਾ (ਇੰਟ.)- ਇਥੋਂ ਦੀ ਮੇਨ ਸੜਕ (Main Road) ‘ਤੇ ਇਕ ਭਿਆਨਕ ਸੜਕ (Road Accident) ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ…

ਖੰਨਾ (ਇੰਟ.)- ਇਥੋਂ ਦੀ ਮੇਨ ਸੜਕ (Main Road) ‘ਤੇ ਇਕ ਭਿਆਨਕ ਸੜਕ (Road Accident) ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇਕ ਔਰਤ ਗੰਭੀਰ ਜ਼ਖਮੀ (Injuired) ਹੋ ਗਿਆ। ਪ੍ਰਾਪਤ ਵੇਰਵਿਆਂ ਅਨੁਸਾਰ ਬੀਜਾ ਵਿਖੇ ਵਾਪਰੇ ਸੜਕ ਹਾਦਸੇ ਵਿਚ ਪਤੀ ਦੀ ਮੌਤ ਹੋ ਗਈ ਅਤੇ ਪਤਨੀ ਗੰਭੀਰ ਜ਼ਖਮੀ ਹੈ, ਜਿਸ ਨੂੰ ਇਲਾਜ ਲਈ ਨੇੜਲੇ ਹਸਪਤਾਲ (Nearby hospitals) ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਸਵਾਰ ਅਭਿਸ਼ੇਕ ਖੁੱਲਰ (Abhishek Khullar) ਤੇ ਉਸ ਦੀ ਪਤਨੀ ਪ੍ਰਿਆ ਖੁੱਲਰ ਵਾਸੀ ਖੰਨਾ ਤੋਂ ਲੁਧਿਆਣਾ ਨੂੰ ਜਾ ਰਹੇ ਸਨ।

National-Level Shooter Killed, Another Injured In Car Accident In Madhya  Pradesh

read more- ਸ਼੍ਰੋਮਣੀ ਕਮੇਟੀ ਵਲੋਂ ਭਾਰਤੀ ਹਾਕੀ ਟੀਮ ਦੇ ਪੰਜਾਬ ਤੋਂ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ

ਜਦੋਂ ਉਹ ਨੈਸ਼ਨਲ ਹਾਈਵੇ ਬੀਜਾ ਓਵਰਬ੍ਰਿਜ ‘ਤੇ ਪਹੁੰਚੇ ਤਾਂ ਕਾਰ ਵਿਚ ਕੋਈ ਖਰਾਬੀ ਆ ਗਈ, ਜਿਸ ਕਾਰਨ ਪਲਟੀਆਂ ਖਾਂਦੀ ਕਾਰ ਡਿਵਾਈਡਰ ਪਾਰ ਕਰਕੇ ਦੂਜੀ ਸਾਇਡ ਲੁਧਿਆਣਾ ਵੱਲੋਂ ਆ ਰਹੀ ਬਲੈਰੋ ਗੱਡੀ ‘ਤੇ ਜਾ ਪਲਟੀ ਜਿਸ ਨਾਲ ਸਵਿਫਟ ਕਾਰ ਵਿਚ ਸਵਾਰ ਅਭਿਸ਼ੇਕ ਖੁੱਲਰ ਆਪਣੀ ਕਾਰ ਵਿਚੋਂ ਕਰੀਬ ਸੌ ਫੁੱਟ ਹੇਠਾਂ ਸਰਵਿਸ ਰੋਡ ‘ਤੇ ਜਾ ਡਿੱਗਿਆ। ਜਿਸ ਨਾਲ ਅਭਿਸ਼ੇਕ ਖੁੱਲਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦੋਂ ਕਿ ਉਸ ਦੀ ਪਤਨੀ ਗੰਭੀਰ ਹਾਲਤ ਵਿਚ ਕਾਰ ਵਿੱਚੋਂ ਸਥਾਨਕ ਲੋਕਾਂ ਨੇ ਬਾਹਰ ਕੱਢ ਲਿਆ ਅਤੇ 108 ਐਂਬੂਲੈਂਸ ਰਾਹੀਂ ਲੁਧਿਆਣਾ ਦੇ ਡੀਐਮਸੀ ਹਸਪਤਾਲ ਵਿਚ ਇਲਾਜ ਲਈ ਕਰਵਾਇਆ ਗਿਆ। ਜਿੱਥੇ ਪ੍ਰਿਆ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।

School Principal Suspended In UP Over Death Of 5-Year-Old Student

ਦੂਜੀ ਬਲੈਰੋ ਗੱਡੀ ਦੇ ਡਰਾਈਵਰ ਨੇ ਦੱਸਿਆ ਕਿ ਅਸੀਂ ਜੰਮੂ ਤੋਂ ਆਪਣੇ ਪਰਿਵਾਰਕ ਮੈਂਬਰਾਂ ਦੇ ਫ਼ੁੱਲ ਤਾਰਨ ਲਈ ਹਰਿਦਵਾਰ ਜਾ ਰਹੇ ਸੀ ਤਾਂ ਅਚਾਨਕ ਇਹ ਹਾਦਸਾ ਵਾਪਰ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਕੋਟਾਂ ਦੇ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਖੰਨਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਹੈ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।

Leave a Reply

Your email address will not be published. Required fields are marked *