ਚੰਡੀਗੜ੍ਹ (ਇੰਟ.)- ਦੇਸ਼ਾਂ-ਵਿਦੇਸ਼ਾਂ ਵਿਚ ਭਾਰਤ ਦਾ ਨਾਂ ਚਮਕਾਉਣ ਵਾਲੇ ਬੇਬੇ ਮਾਨ ਕੌਰ (Mann kaur) ਦਾ ਦੇਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 105 ਸਾਲਾ ਅਥਲੀਟ (Athlete) ਮਾਨ ਕੌਰ (Mann kaur) ਦੇ ਦੇਹਾਂਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕੈਂਸਰ (Cancer) ਨਾਲ ਪੀੜਤ ਸਨ। ਉਨ੍ਹਾਂ ਦਾ ਚੰਡੀਗੜ੍ਹ (Chandigarh) ਵਿਖੇ ਹੀ ਅੰਤਿਮ ਸੰਸਕਾਰ (Funeral) ਕੀਤਾ ਜਾਵੇਗਾ। ਡੇਰਾ ਬੱਸੀ (Dera Bassi) ਦੇ ਆਯੁਰਵੇਦ ਹਸਪਤਾਲ (Ayurveda Hospital) ਵਿਚ ਉਨ੍ਹਾਂ ਨੇ ਅੱਜ ਦੁਪਹਿਰੇ 1 ਵਜੇ ਆਖ਼ਰੀ ਸਾਹ ਲਏ। ਉਹ ਕਈ ਦਿਨਾਂ ਤੋਂ ਗਾਲ ਬਲੈਡਰ ਦੇ ਕੈਂਸਰ (Chest bladder cancer) ਨਾਲ ਜੂਝ ਰਹੇ ਸਨ। ਉਨ੍ਹਾਂ ਦਾ ਇਨ੍ਹੀਂ ਦਿਨੀਂ ਇਲਾਜ ਸ਼ੁੱਧੀ ਆਯੁਰਵੇਦਾ ਪੰਚਕਰਮਾ ਹਸਪਤਾਲ (Ayurveda Panchkarma Hospital) ਡੇਰਾਬੱਸੀ ਚ ਚੱਲ ਰਿਹਾ ਸੀ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਅੱਜ ਦੁਪਹਿਰੇ 1 ਵਜੇ ਇਸ ਸਬੰਧੀ ਜਾਣਕਾਰੀ ਦਿੱਤੀ।
read this- ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਵਫਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ
ਇਸ ਤੋਂ ਪਹਿਲਾਂ ਦੁਪਹਿਰ 12 ਵਜੇ ਗੁਰਦੇਵ ਸਿੰਘ ਵੱਲੋ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਠੀਕ ਹੋ ਰਹੇ ਹਨ ਉਨ੍ਹਾਂ ਦੇ ਸਰੀਰ ਅਤੇ ਢਿੱਡ ਵਿੱਚ ਦਰਦ ਘੱਟ ਹੈ ਤੇ ਆਪਣੇ ਪੈਰਾਂ ਨੂੰ ਅੱਗੇ ਪਿੱਛੇ ਨਹੀਂ ਕਰ ਪਾਉਂਦੇ ਸਨ ਪਰ ਹੁਣ ਉਹ ਪੈਰਾਂ ਨੂੰ ਹਿਲਾ ਰਹੇ ਹਨ ਅਤੇ ਕੁਰਸੀ ‘ਤੇ ਵੀ ਬੈਠ ਪਾ ਰਹੇ ਹਨ।
ਦੱਸ ਦੇਈਏ ਕਿ ਅਥਲੀਟ ਮਾਨ ਕੌਰ ਨੇ ਕੌਮਾਂਤਰੀ ਪੱਧਰ ਤੇ ਕਈ ਈਵੈਂਟ ਵਿੱਚ ਹਿੱਸਾ ਲਿਆ ਅਤੇ 35 ਤੋਂ ਵੱਧ ਮੈਡਲ ਜਿੱਤੇ। COVID-19 ਤੋਂ ਪਹਿਲਾਂ ਲਗਾਤਾਰ ਮੈਡਲ ਜਿੱਤ ਕੇ ਤਿਰੰਗੇ ਦੀ ਸ਼ਾਨ ਵਧਾਉਂਦੇ ਰਹੇ। ਮਾਨ ਕੌਰ ਦੀਆਂ ਉਪਲੱਬਧੀਆਂ ਨੂੰ ਵੇਖਦੇ ਹੋਏ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸਾਲ 2019 ‘ਚ ਉਨ੍ਹਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਸੀ।


