ਨਵੀਂ ਦਿੱਲੀ (ਇੰਟ.)- ਸੰਸਦ (Parliament) ਦੇ ਮਾਨਸੂਨ ਸੈਸ਼ਨ (Monsoon session) ਦਾ ਦੂਜਾ ਹਫਤਾ ਅੱਜ ਖਤਮ ਹੋ ਜਾਵੇਗਾ ਪਰ ਕੰਮਕਾਜ ਸੁਚਾਰੂ ਹੋਣ ਦੀ ਕੋਈ ਸੰਭਾਵਨਾ ਨਜ਼ਰ ਨਹੀਂ ਆ ਰਹੀ ਹੈ। ਸੰਸਦ ਦੇ ਦੋਹਾਂ ਸਦਨਾਂ ਨੂੰ ਮਿਲਾ ਕੇ ਪਿਛਲੇ 8 ਦਿਨਾਂ ਵਿਚ ਬੜੀ ਮੁਸ਼ਕਲ ਨਾਲ 9 ਘੰਟੇ ਦਾ ਕੰਮਕਾਜ ਹੋਇਆ ਹੈ। ਸ਼ੁੱਕਰਵਾਰ ਨੂੰ ਵੀ ਵਿਰੋਧੀ ਧਿਰ ਦੇ ਨੇਤਾ ਪੈਗਾਸਸ (pegasus), ਖੇਤੀ ਕਾਨੂੰਨਾਂ (Agriculture laws) ਅਤੇ ਹੋਰ ਮੁੱਦਿਆਂ ‘ਤੇ ਸੰਸਦ ਵਿਚ ਵਿਰੋਧ ਪ੍ਰਦਰਸ਼ਨ ਕੀਤਾ। ਵਿਰੋਧੀ ਧਿਰ (Opposition) ਦੇ ਸੰਸਦ ਮੈਂਬਰਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਸੋਮਵਾਰ ਯਾਨੀ 2 ਅਗਸਤ ਨੂੰ ਸਵੇਰੇ 11 ਵਜੇ ਤੱਕ ਲਈ ਲੋਕ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।
read this- PSEB 12th Result 2021: ਪੰਜਾਬ ਬੋਰਡ ਵੱਲੋਂ 12ਵੀਂ ਦੇ ਨਤੀਜਿਆਂ ਦਾ ਐਲਾਨ ਅੱਜ
ਪੈਗਾਸਸ ਜਾਸੂਸੀ ਵਿਵਾਦ, ਖੇਤੀ ਕਾਨੂੰਨ ਅਤੇ ਈਂਧਨ ਦੀਆਂ ਕੀਮਤਾਂ ਵਿਚ ਵਾਧੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਦੇ ਚੱਲਦੇ ਸੋਮਵਾਰ ਯਾਨੀ 2 ਅਗਸਤ ਨੂੰ ਸਵੇਰੇ 11 ਵਜੇ ਤੱਕ ਲਈ ਲੋਕਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ (ਸ਼ੋਅਦ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਕਾਂਗਰਸ ਪਾਰਟੀ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਬਾਹਰ ਧਰਨਾ ਦਿੱਤਾ ਅਤੇ ਕੇਂਦਰ ਤੋਂ ਤਿੰਨੋ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
Read this: 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ, 3 ਜ਼ਖਮੀ
ਸੰਸਦ ਕੰਪਲੈਕਸ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਹਰਸਿਮਰਤ ਕੌਰ ਨੇ ਕਿਹਾ ਕਿ ਅਸੀਂ ਕਲਰਾਸ਼ਟਰਪਤੀ ਨੂੰ ਮਿਲਾਂਗੇ। ਉਥੇ ਹੀ ਕਾਂਗਰਸ ਸੰਸਦ ਮੈਂਬਰ ਜੇ.ਐੱਸ. ਗਿੱਲ ਨੇ ਕਿਹਾ ਕਿ ਅਸੀਂ ਇਥੇ ਕਿਸਾਨਾਂ ਦੀ ਹਮਾਇਤ ਵਿਚ ਖੜ੍ਹੇ ਹਨ। ਪੈਗਾਸਸ ਖੇਤੀ ਕਾਨੂੰਨਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਨੇ ਸਦਨ ਵਿਚ ਭਾਰੀ ਹੰਗਾਮਾ ਕੀਤਾ। ਇਸੇ ਦੇ ਚੱਲਦੇ ਰਾਜ ਸਭਾ ਨੂੰ ਭਾਰੀ ਹੰਗਾਮੇ ਵਿਚਾਲੇ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ। ਕਾਂਗਰਸ ਸੰਸਦ ਮਨੀਕਮ ਟੈਗੋਰ ਨੇ ਸ਼ੁੱਕਰਵਾਰ ਨੂੰ ਪੈਗਾਸਸ ਦੇ ਮੁੱਦੇ ‘ਤੇ ਲੋਕਸਭਾ ਵਿਚ ਮੁਲਤਵੀ ਪ੍ਰਸਤਾਵ ਦਾ ਨੋਟਿਸ ਦਿੱਤਾ ਹੈ।





