ਅਬੋਹਰ (ਇੰਟ.)- ਅਬੋਹਰ (Abohar) ਦੇ ਨੇੜੇ ਪਿੰਡ ਗੋਬਿੰਦਗੜ੍ਹ ਕੋਲ ਅਚਾਨਕ ਬੱਸ ਦਾ ਸੰਤੁਲਨ ਵਿਗੜਨ ਕਾਰਨ ਭਿਆਨਕ ਹਾਦਸਾ (Bus Accident) ਵਾਪਰਿਆ। ਜਾਣਕਾਰੀ ਅਨੁਸਾਰ ਮੁਕਤਸਰ ਤੋਂ ਅਬੋਹਰ ਰਾਜ ਟਰਾਂਸਪੋਰਟ (Transport) ਦੀ ਬੱਸ ਆ ਰਹੀ ਸੀ ਜਿਸਦਾ ਪਿੰਡ ਗੋਬਿੰਦਗੜ੍ਹ ਦੇ ਨੇੜੇ ਪ੍ਰਾਈਵੇਟ ਸਕੂਲ (Private) ਦੇ ਸਾਹਮਣੇ ਅਚਾਨਕ ਸੰਤੁਲਨ ਵਿਗੜਨ ਕਾਰਨ ਬੱਸ ਕਿੱਕਰ ਨਾਲ ਟਕਰਾ ਗਈ,ਜਿਸ ਨਾਲ ਅਗਲਾ ਹਿੱਸਾ ਦੋ ਫਾੜ ਹੋ ਗਿਆ।
read this- ਗੁਰੂ ਪੂਰਨਿਮਾ ‘ਤੇ ਪੀ.ਐੱਮ. ਮੋਦੀ ਦਾ ਸੰਦੇਸ਼-ਜਿੱਥੇ ਗਿਆਨ ਹੈ, ਉਥੇ ਹੀ ਪੂਰਣਤਾ
ਹਾਦਸੇ ਵਿਚ ਇਕ ਦੀ ਮੌਕੇ ‘ਤੇ ਮੌਤ ਹੋ ਗਈ ਅਤੇ ਬਾਕੀ ਸਵਾਰੀਆਂ ਫੱਟੜ ਹੋ ਗਈਆਂ ਜਿਨ੍ਹਾਂ ਨੂੰ ਐਂਬੂਲੈਂਸ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਅਬੋਹਰ ਲਿਜਾਇਆ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਤੁਹਾਨੂੰ ਦੱਸ ਦਈਏ ਕਿ ਬੀਤੇ ਕਲ ਮੋਗਾ-ਅੰਮ੍ਰਿਤਸਰ ਹਾਈਵੇਅ ‘ਤੇ ਵੀ ਭਿਆਨਕ ਬੱਸ ਹਾਦਸਾ ਹੋਇਆ, ਜਿਸ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 37 ਲੋਕ ਜ਼ਖਮੀ ਹੋ ਗਏ। ਫਿਲਹਾਲ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਹਾਦਸੇ ਵਿਚ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣ ਦਾ ਐਲਾਨ ਕੀਤਾ ਹੈ।


