ਨਵੀਂ ਦਿੱਲੀ (ਇੰਟ.)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐੱਸ.ਈ.) ਨੇ ਬਾਰ੍ਹਵੀਂ ਜਮਾਤ ਦੇ ਨਤੀਜੇ ਨੂੰ ਅੰਤਿਮ ਰੂਪ ਦੇਣ ਦੀ ਆਖ਼ਰੀ ਤਰੀਕ ਜੋ 22 ਜੁਲਾਈ ਸੀ ਹੁਣ ਉਹ 25 ਜੁਲਾਈ (ਸ਼ਾਮ 5:00 ਵਜੇ) ਤੱਕ ਕਰ ਦਿੱਤੀ ਹੈ। ਬੋਰਡ ਵਲੋਂ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਦੱਸ ਦਈਏ ਕਿ 12ਵੀਂ ਜਮਾਤ ਦੇ ਨਤੀਜਿਆਂ ਦੀ ਤਿਆਰੀ ਲਈ ਬੋਰਡ ਲਗਾਤਾਰ ਕੰਮ ਕਰ ਰਿਹਾ ਹੈ। ਜਮਾਤ 12 ਦੇ ਨਤੀਜੇ ਐਲਾਨ ਕਰਨ ਦੀ ਸਮਾ-ਸੀਮਾ ਨੇੜੇ ਹੈ ਅਜਿਹੇ ਵਿਚ ਬੋਰਡ ਨੇ ਬੁੱਧਵਾਰ ਨੂੰ ਬਕਰੀਦ ਦੀ ਛੁੱਟੀ ਵੀ ਨਹੀਂ ਲਈ ਹੈ। ਦੱਸ ਦਈਏ ਕਿ ਦੇਸ਼ ਵਿਚ ਬਕਰੀਦ ਦੀ ਗਜਟਿਡ ਛੁੱਟੀ ਹੁੰਦੀ ਹੈ।
read this- ਜਲੰਧਰ ਕਰਿਆਨਾ ਵਪਾਰੀ ਸਚਿਨ ਜੈਨ ਕਤਲ ਮਾਮਲਾ : ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਮੁੱਖ ਦੋਸ਼ੀ ਗ੍ਰਿਫਤਾਰ
ਪ੍ਰੀਖਿਆਵਾਂ ਦੇ ਕੰਟਰੋਲਰ ਸੰਜਮ ਭਾਰਦਵਾਜ ਨੇ ਇਸ ਸਬੰਧ ਵਿਚ ਜਾਰੀ ਇਕ ਅਧਿਕਾਰਤ ਹੁਕਮ ਵਿਚ ਕਿਹਾ, ਸੀ.ਬੀ.ਐੱਸ.ਈ. ਨਾਲ ਸਬੰਧਿਤ ਸਾਰੀਆਂ ਸਕੂਲ ਦੀਆਂ ਜਮਾਤਾਂ 10 ਅਤੇ 12 ਦੇ ਨਤੀਜੇ ਤਿਆਰ ਕਰਨ ਵਿਚ ਰੁਝੇ ਹਨ। ਜਮਾਤ 12 ਦੇ ਨਤੀਜਿਆਂ ਨੂੰ ਅੰਤਿਮ ਰੂਪ ਦੇਣ ਲਈ ਅੰਤਿਮ ਮਿਤੀ 22 ਜੁਲਾਈ ਹੈ। ਅੰਤਿਮ ਮਿਤੀ ਤੱਕ ਪ੍ਰੀਖਿਆ ਨਤੀਜਿਆਂ ਦੇ ਐਲਾਨ ਕਰਨ ਅਤੇ ਸਕੂਲਾਂ ਦੀ ਸਹਾਇਤਾ ਕਰਨ ਲਈ ਸਾਰੇ ਖੇਤਰੀ ਦਫਤਰ, ਪ੍ਰੀਖਿਆ ਵਿਭਾਗ ਅਤੇ ਬੋਰਡ ਦਫਤਰ ਸਵੇਰੇ 10 ਵਜੇ ਤੋਂ ਸ਼ਾਮ ਪੰਜ ਵਜੇ ਤੱਕ ਕੰਮ ਕਰਨਗੇ।




