ਨਵੀਂ ਦਿੱਲੀ (ਇੰਟ.)- ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime Minister Narendra Modi) ਵਲੋਂ ਅੱਜ ਵਿਸ਼ਵ ਨੌਜਵਾਨ ਸਕਿੱਲ ਡੇਅ (World youth skill Day) ‘ਤੇ ਦੇਸ਼ ਦੇ ਨੌਜਵਾਨਾਂ ਨੂੰ ਸੰਬੋਧਿਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਦੀ ਇਕ ਬਹੁਤ ਵੱਡੀ ਤਾਕਤ ਦੱਸਿਆ ਹੈ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਨੌਜਵਾਨ ਪੀੜ੍ਹੀ (The younger generation) ਭਾਰਤ ਵਿਚ ਕ੍ਰਾਂਤੀ ਲਿਆ ਸਕਦੀ ਹੈ। ਦੇਸ਼ ਨੂੰ ਨਵੀਆਂ ਬੁਲੰਦੀਆਂ ਤੱਕ ਪਹੁੰਚਾ ਸਕਦੀ ਹੈ। ਨਵੀਂ ਪੀੜ੍ਹੀ ਦੇ ਨੌਜਵਾਨਾਂ ਦਾ ਸਕਿੱਲ ਡਿਵੈਲਪਮੈਂਟ (Skill Development), ਇਕ ਰਾਸ਼ਟਰ ਦੀ ਲੋੜ ਹੈ, ਆਤਮਨਿਰਭਰ ਭਾਰਤ ਦਾ ਬਹੁਤ ਵੱਡਾ ਆਧਾਰ ਹੈ। ਬੀਤੇ 6 ਸਾਲਾਂ ਵਿਚ ਜੋ ਆਧਾਰ ਬਣਿਆ, ਜੋ ਨਵੇਂ ਸੰਸਥਾਨ ਬਣੇ, ਉਸ ਦੀ ਪੂਰੀ ਤਾਕਤ ਜੋੜ ਕੇ ਸਾਨੂੰ ਨਵੇਂ ਸਿਰੇ ਤੋਂ ਸਕਿੱਲ ਇੰਡੀਆ ਮਿਸ਼ਨ (Skill India Mission) ਨੂੰ ਗਤੀ ਦੇਣੀ ਹੈ।
Read this- ਪਹਿਲਾਂ ਅਧਿਆਪਕਾਂ ਨੇ ਦੜਾਏ ਪੁਲਿਸੀਏ, ਫਿਰ ਪੁਲਿਸ ਨੇ ਸੜਕ ’ਤੇ ਲੰਮੇ ਪਾ-ਪਾ ਕੁੱਟੇ ਅਧਿਆਪਕ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਇਹ ਲੋੜ ਹੈ ਕਿ ਪੜ੍ਹਾਈ ਤੁਹਾਡੀ ਕਮਾਈ ਦੇ ਨਾਲ ਹੀ ਰੁਕੇ ਨਹੀਂ। ਅੱਜ ਦੁਨੀਆ ਵਿਚ ਸਕਿੱਲਸ ਦੀ ਇੰਨੀ ਡਿਮਾਂਡ ਹੈ ਕਿ ਜੋ ਸਕਿੱਲਡ ਹੋਵੇਗਾ ਉਹ ਤਰੱਕੀ ਕਰੇਗਾ। ਇਹ ਗੱਲ ਵਿਅਕਤੀਆਂ ‘ਤੇ ਵੀ ਲਾਗੂ ਹੁੰਦੀ ਹੈ, ਅਤੇ ਦੇਸ਼ ‘ਤੇ ਵੀ। ਅਸੀਂ ਵਿਜੇ ਦਸ਼ਮੀ ਨੂੰ ਹਥਿਆਰ ਪੂਜਾ ਕਰਦੇ ਹਾਂ। ਅਕਸ਼ੈ ਤ੍ਰਿਤੀਆ ਨੂੰ ਕਿਸਾਨ ਫਸਲ ਦੀ, ਖੇਤੀ ਯੰਤਰਾਂ ਦੀ ਪੂਜਾ ਕਰਦੇ ਹਨ। ਭਗਵਾਨ ਵਿਸ਼ਵਕਰਮਾ ਦੀ ਪੂਰਾ ਤਾਂ ਸਾਡੇ ਦੇਸ਼ ਵਿਚ ਹਰ ਸਕਿੱਲ, ਹਰ ਕਲਾਕਾਰ ਨਾਲ ਜੁੜੇ ਲੋਕਾਂ ਲਈ ਬਹੁਤ ਵੱਡਾ ਉਤਸਵ ਰਿਹਾ ਹੈ।
Read this- ਪੰਜਾਬ ਸਰਕਾਰ ਵਲੋਂ ਕਰਜ਼ਿਆਂ ‘ਤੇ ਲੀਕਾਂ ਮਾਰਨ ਦਾ ਐਲਾਨ, 20 ਅਗਸਤ ਨੂੰ ਜਾਰੀ ਹੋਣਗੇ ਚੈੱਕ
ਇਥੇ ਹੀ ਤੁਹਾਨੂੰ ਦੱਸ ਦਈਏ ਕਿ ਵਿਸ਼ਵ ਯੁਵਕ ਹੁਨਰ ਦਿਵਸ ਹਰ ਸਾਲ 15 ਜੁਲਾਈ ਨੂੰ ਵਿਆਪਕ ਤੌਰ ਤੇ ਮਨਾਇਆ ਜਾਂਦਾ ਹੈ। ਇਸ ਮਹੱਤਵ ਦੀ ਚੇਤਨਾ ਫੈਲਾਉਣ ਦੇ ਦਿਨ ਦੇ ਟੀਚਿਆਂ ਦੀ ਤਕਨੀਕੀ ਅਤੇ ਕਿੱਤਾਮੁਖੀ ਸਕੂਲ, ਕੋਚਿੰਗ, ਅਤੇ ਨਵੀਨਤਮ ਮਹਾਰਤ ਦੀ ਘਟਨਾ ਸਾਡੀ ਜ਼ਿੰਦਗੀ ਵਿੱਚ ਰੱਖਦੀ ਹੈ ਅਤੇ ਹਰੇਕ ਦੇਸੀ ਅਤੇ ਵਿਸ਼ਵ ਆਰਥਿਕਤਾ ਨਾਲ ਸਬੰਧਤ ਹੈ। ਇੱਥੇ ਸਭ ਕੁਝ 2021 ਦੇ ਵਿਸ਼ਵ ਯੁਵਕ ਹੁਨਰ ਦਿਵਸ ਥੀਮ ਦੇ ਸੰਬੰਧ ਵਿੱਚ ਹੈ।





