ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਇਕ ਸਾਲ ਬਾਅਦ ਅੱਜ ਕੇਂਦਰੀ ਮੰਤਰੀਮੰਡਲ (Union Cabinet) ਨਾਲ ਮੀਟਿੰਗ ਕਰ ਰਹੇ ਹਨ। ਦੱਸ ਦਈਏ ਕਿ ਕੋਰੋਨਾ ਵਾਇਰਸ (Corona Virus) ਦੇ ਚੱਲਦੇ ਪਿਛਲੇ ਇਕ ਸਾਲ ਤੋਂ ਵਧੇਰੇ ਸਮੇਂ ਤੋਂ ਕਬੈਨਿਟ ਦੀ ਪ੍ਰਤੱਖ ਮੀਟਿੰਗ ਨਹੀਂ ਹੋਈ ਸੀ। ਪੀ.ਐੱਮ. ਮੋਦੀ (Pm Modi) ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਮੀਟਿੰਗ ਵਿਚ ਮੰਤਰੀ ਮੰਡਲ ਦੇ ਸਾਰੇ ਮੈਂਬਰ ਨਿੱਜੀ ਤੌਰ ‘ਤੇ ਮੌਜੂਦ ਹਨ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਮੰਤਰੀਮੰਡਲ ਦੀ ਪ੍ਰਤੱਖ (ਫਿਜ਼ੀਕਲ) ਮੀਟਿੰਗ ਪਿਛਲੇ ਸਾਲ ਅਪ੍ਰੈਲ ਦੇ ਪਹਿਲੇ ਹਫਤੇ ਵਿਚ ਹੋਈ ਸੀ। ਜਦੋਂ ਦੇਸ਼ ਵਿਚ ਕੋਰੋਨਾ ਵਾਇਰਸ ਮਹਾਮਾਰੀ ਫੈਲੀ ਹੋਈ ਸੀ। ਲਾਕਡਾਊਨ ਦੌਰਾਨ ਵੀ ਕੇਂਦਰੀ ਮੰਤਰੀਮਡਲ ਦੀ ਲਗਭਗ ਹਰ ਹਫਤੇ ਵੀਡੀਓ ਕਾਨਫਰੰਸ ਰਾਹੀਂ ਨਿਯਮਿਤ ਤੌਰ ‘ਤੇ ਮੀਟਿੰਗ ਹੁੰਦੀ ਸੀ। ਪ੍ਰਧਾਨ ਮੰਤਰੀ ਸ਼ਾਮ ਚਾਰ ਵਜੇ ਵੀਡੀਓ ਕਾਨਫਰੰਸ ਰਾਹੀਂ ਵੀ ਮੰਤਰੀਪ੍ਰੀਸ਼ਦ ਦੀ ਮੀਟਿੰਗ ਦੀ ਪ੍ਰਧਾਨਗੀ ਕਰਣਗੇ।
#WATCH | Delhi: The new union cabinet meets at 7 LKM, Prime Minister’s official residence. pic.twitter.com/rik0j7kZuL
— ANI (@ANI) July 14, 2021
Read this- ਬੇਅਦਬੀ ਤੇ ਗੋਲੀ ਕਾਂਡ ਕੇਸ ਦੇ ਚਲਾਨ ‘ਚੋਂ ਰਾਮ ਰਹੀਮ ਦਾ ਨਾਂ ਕੱਢੇ ਜਾਣ ‘ਤੇ ਬੋਲੇ ਜਥੇਦਾਰ ਹਰਪ੍ਰੀਤ ਸਿੰਘ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੀ ਰਿਹਾਇਸ਼ 7 ਲੋਕ ਕਲਿਆਣ ਨਿਵਾਸ ਵਿਖੇ ਨਵੀਂ ਕੈਬਨਿਟ ਦੀ ਮੀਟਿੰਗ ਬੁਲਾਈ ਗਈ, ਜਿੱਥੇ ਉਨ੍ਹਾਂ ਨਾਲ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਗੱਲਬਾਤ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਵਿਚਾਰ ਜਾਣੇ ਜਾਣਗੇ। ਇਸ ਤੋਂ ਇਲਾਵਾ ਮਾਨਸੂਨ ਸੈਸ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ 18 ਜੁਲਾਈ ਨੂੰ ਸਵੇਰੇ 11 ਵਜੇ ਸਰਵ ਪਾਰਟੀ ਮੀਟਿੰਗ ਵੀ ਬੁਲਾਈ ਹੈ। ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੂੰ ਉਸ ਮੀਟਿੰਗ ਲਈ ਸੱਦਾ ਭੇਜਿਆ ਹੈ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
Delhi: The new union cabinet meets at 7 LKM, Prime Minister’s official residence. pic.twitter.com/xHAAr5AH2B
— ANI (@ANI) July 14, 2021
Read this- ਮੋਤੀ ਮਹਿਲ ਗੇਟ ਨੇੜਿਓਂ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਨੇ ਚੁੱਕਿਆ, ਇਕ ਮੁਲਾਜ਼ਮ ਬੁਰੀ ਤਰ੍ਹਾਂ ਡਿੱਗਾ
ਦੱਸਣਯੋਗ ਹੈ ਕਿ ਮਾਨਸੂਨ ਸੈਸ਼ਨ 19 ਜੁਲਾਈ ਤੋਂ ਸ਼ੁਰੂ ਹੋ ਕੇ 13 ਅਗਸਤ ਨੂੰ ਖਤਮ ਹੋਵੇਗਾ। ਸੈਸ਼ਨ ਦੌਰਾਨ ਸਦਨ ਦੇ ਸੁਚਾਰੂ ਕੰਮਕਾਜ ਨੂੰ ਯਕੀਨੀ ਕਰਨ ਲਈ ਅਜਿਹੀਆਂ ਮੀਟਿੰਗਾਂ ਬੁਲਾਈਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਲੋਕਸਭਾ ਪ੍ਰਧਾਨ ਓਮ ਬਿਰਲਾ ਨੇ ਵੀ 18 ਜੁਲਾਈ ਨੂੰ ਸਦਨ ਦੇ ਨੇਤਾਵਾਂ ਦੀ ਸਰਵ ਪਾਰਟੀ ਮੀਟਿੰਗ ਬੁਲਾਈ ਹੈ। ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੀ ਸੰਸਦ ਪਾਰਟੀ ਦੀ ਕਾਰਜਕਾਰਣੀ ਮੀਟਿੰਗ ਵੀ 18 ਜੁਲਾਈ ਨੂੰ ਹੋਣ ਵਾਲੀ ਹੈ। ਇਸ ਤੋਂ ਇਲਾਵਾ ਐੱਨ.ਡੀ.ਏ. ਦੇ ਨੇਤਾਵਾਂ ਦੀ ਮੀਟਿੰਗ ਵੀ ਉਸੇ ਦਿਨ ਤੈਅ ਹੈ।



