ਨਵੀਂ ਦਿੱਲੀ (ਇੰਟ.)- ਭਾਰਤੀ ਮਹਿਲਾ ਕ੍ਰਿਕਟ ਟੀਮ (Indian women’s cricket team) ਇਸ ਵੇਲੇ ਇੰਗਲੈਂਡ (England) ਦੌਰੇ ‘ਤੇ ਹਨ। ਵਨਡੇ ਸੀਰੀਜ਼ (ODI series) ਵਿਚ ਹਾਰ ਤੋਂ ਬਾਅਦ ਟੀਮ ਸ਼ੁੱਕਰਵਾਰ ਰਾਤ ਪਹਿਲਾ ਟੀ-20 (T-20) ਮੁਕਾਬਲੇ ਵਿਚ ਖੇਡਣ ਉਤਰੀ। ਮੀਂਹ ਕਾਰਣ ਇਹ ਮੈਚ ਪੂਰਾ ਨਹੀਂ ਹੋ ਸਕਿਆ ਅਤੇ ਮੇਜ਼ਬਾਨ ਟੀਮ ਨੂੰ ਡਕਵਰਥ ਲੁਈਸ ਨਿਯਮ (Duckworth-Lewis rule) ਦੇ ਆਧਾਰ ‘ਤੇ 18 ਦੌੜਾਂ ਨਾਲ ਜੇਤੂ ਐਲਾਨ ਦਿੱਤਾ ਗਿਆ। ਇੰਗਲੈਂਡ ਦੀ ਮਹਿਲਾ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ‘ਤੇ 177 ਦੌੜਾਂ ਬਣਾਈਆਂ ਸਨ। 8.4 ਓਵਰ ਵਿਚ ਭਾਰਤ ਨੂੰ 73 ਦੋੜਾਂ ਦਾ ਟੀਚਾ ਮਿਲਿਆ ਸੀ ਪਰ 3 ਵਿਕਟਾਂ ‘ਤੇ ਟੀਮ 53 ਦੌੜਾਂ ਹੀ ਬਣਾ ਸਕੀ।
Read this-ਅਨਿਲ ਜੋਸ਼ੀ ਨੂੰ ਭਾਜਪਾ ਨੇ 6 ਸਾਲ ਲਈ ਪਾਰਟੀ ਵਿਚੋਂ ਕੱਢਿਆ
ਇਹ ਮੈਚ ਭਾਵੇਂ ਹੀ ਮੀਂਹ ਕਾਰਣ ਖਰਾਬ ਹੋ ਗਿਆ ਹੋਵੇ ਅਤੇ ਦਰਸ਼ਕਾਂ ਦਾ ਮਜ਼ਾ ਕਿਰਕਿਰਾ ਹੋ ਗਿਆ ਪਰ ਇਕ ਭਾਰਤੀ ਖਿਡਾਰਣ ਮੈਚ ਵਿਚ ਛਾ ਗਈ। ਭਾਰਤੀ ਟੀਮ ਦੀ ਚੁਸਤ ਫੀਲਡਰ ਵਿਚ ਸ਼ੁਮਾਰ ਹਰਲੀਨ ਦਿਓਲ ਨੇ ਇਸ ਮੈਚ ਵਿਚ ਬਾਊਂਡਰੀ ‘ਤੇ ਇਕ ਅਜਿਹਾ ਲਾਜਵਾਬ ਕੈਚ ਫੜਿਆ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਬਾਊਂਡਰੀ ਤੋਂ ਬਾਹਰ ਜਾਂਦੀ ਗੇਂਦ ਨੂੰ ਪਹਿਲਾਂ ਇਸ ਖਿਡਾਰੀ ਨੇ ਹਵਾ ਵਿਚ ਉਛਲ ਕੇ ਬਾਉਂਡਰੀ ਲਾਈਨ ਪਾਰੋਂ ਅੰਦਰ ਸੁੱਟਿਆ ਅਤੇ ਫਿਰ ਹਵਾ ਵਿਚ ਲਗਭਗ ਉੜਦੇ ਹੋਏ ਇਸ ਨੂੰ ਕੈਚ ਕੀਤਾ। ਇਹ ਕੈਚ ਬਹੁਤ ਹੀ ਲਾਜਵਾਬ ਸੀ ਅਤੇ ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਓ ਲਗਾਤਾਰ ਸ਼ੇਅਰ ਕੀਤੀ ਜਾ ਰਹੀ ਹੈ।
Read this- ਈਰਾਨ ਦੇ ਨਵੇਂ ਰਾਸ਼ਟਰਪਤੀ ਨੇ ਆਪਣੀ ਤਾਜਪੋਸ਼ੀ ‘ਚ ਸ਼ਮੂਲੀਅਤ ਲਈ ਭਾਰਤ ਨੂੰ ਭੇਜਿਆ ਸੱਦਾ
OMG




