ਸ਼ਿਮਲਾ (ਇੰਟ.)- ਹਿਮਾਚਲ ਪਪ੍ਰਦੇਸ਼ ਦੇ ਦਿੱਗਜ ਨੇਤਾ ਅਤੇ 6 ਵਾਰ ਦੇ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦਾ ਪਾਰਥਿਵ ਸਰੀਰ ਸ਼ਨੀਵਾਰ ਨੂੰ ਪੰਜ ਤੱਤਾਂ ਵਿਚ ਵਲੀਨ ਹੋ ਗਿਆ। ਰਾਮਪੁਰ ਦੇ ਜੋਗਨੀ ਬਾਗ ਵਿਚ ਸਰਕਾਰੀ ਸਨਮਾਨਾਂ ਨਾਲ ਸ਼ਨੀਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਹੋਇਆ। ਦੇਹਾਂਤ ਦੇ ਤੀਜੇ ਦਿਨ ਰਾਮਪੁਰ ਵਿਚ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਰਾਜਾ ਸਾਹਿਬ ਨੂੰ ਅੰਤਿਮ ਵਿਦਾਈ ਦਿੱਤੀ। ਵੀਰਭੱਦਰ ਸਿੰਘ ਦੇ ਜੱਦੀ ਰਾਜਮਹੱਲ ਪਦਮ ਪੈਲੇਸ ਵਿਚ ਸਵੇਰ ਤੋਂ ਦੁਪਹਿਰ ਤੱਕ ਕਈ ਰਸਮਾਂ ਚੱਲਦੀਆਂ ਰਹੀਆਂ। ਹਜ਼ਾਰਾਂ ਲੋਕ ਲਾਈਨਾ ਵਿਚ ਖੜ੍ਹ ਕੇ ਮਹੱਲ ਅੰਦਰ ਜਾਂਦੇ ਰਹੇ ਅਤੇ ਵੀਰਭੱਦਰ ਨੂੰ ਸ਼ਰਧਾ ਦੇ ਭੁੱਲ ਚੜ੍ਹਾਂਉਂਦੇ ਰਹੇ।
Read this- ਜੰਮੂ-ਕਸ਼ਮੀਰ : ਅਨੰਤਨਾਗ ‘ਚ ਸੁਰੱਖਿਆ ਦਸਤਿਆਂ ਨੇ 2 ਅੱਤਵਾਦੀ ਕੀਤੇ ਢੇਰ, ਸਰਚ ਮੁਹਿੰਮ ਜਾਰੀ
ਦੁਪਹਿਰ 3-30 ਵਜੇ ਜਦੋਂ ਵੀਰਭੱਦਰ ਦੀ ਪਾਰਥਿਵ ਦੇਹ ਅੰਤਿਮ ਯਾਤਰਾ ਲਈ ਬਾਹਰ ਲਿਆਂਦੀ ਗਈ ਤਾਂ ਰਾਸ਼ਟਰੀ ਰਾਜਮਾਰਗ 5 ‘ਤੇ ਤਕਰੀਬਨ ਇਕ ਕਿਲੋਮੀਟਰ ਤੱਕ ਜਨਸੈਲਾਬ ਨਜ਼ਰ ਆਇਆ। ਰਾਜਾ ਨਹੀਂ ਫਕੀਰ ਥੇ, ਹਿਮਾਚਲ ਕੀ ਤਕਦੀਰ ਥੇ ਵਰਗੇ ਨਾਅਰੇ ਲਗਾਉਂਦੇ ਹੋਏ ਲੋਕ ਉਨ੍ਹਾਂ ਦੀ ਅੰਤਿਮ ਯਾਤਰਾ ਵਿਚ ਸ਼ਾਮਲ ਹੋਏ। 4-15 ਵਜੇ ਵੀਰਭੱਦਰ ਸਿੰਘ ਨੂੰ ਪੁੱਤਰ ਵਿਕਰਮਾਦਿੱਤਿਆ ਸਿੰਘ ਨੇ ਮੁੱਖ ਅਗਨੀ ਦਿੱਤੀ। ਇਸ ਤੋਂ ਪਹਿਲਾਂ ਪੁਲਿਸ ਦੀ ਟੁਕੜੇ ਨੇ ਉਨ੍ਹਾਂ ਨੂੰ ਸਲਾਮੀ ਦਿੱਤੀ। ਦੱਸਣਯੋਗ ਹੈ ਕਿ ਵੀਰਭੱਦਰ ਸਿੰਘ ਦਾ ਵੀਰਵਾਰ ਤੜਕੇ ਆਈ.ਜੀ.ਐੱਮ.ਸੀ. ਸ਼ਿਮਲਾ ਵਿਚ ਦੇਹਾਂਤ ਹੋ ਗਿਆ ਸੀ। ਉਹ ਦੋ ਵਾਰ ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾ੍ਦ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ ਸਨ।




