ਅੰਮ੍ਰਿਤਸਰ (ਇੰਟ.)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਬਾਅਦ ਇਥੋਂ ਦੇ ਨੇੜੇ ਬਿਆਸ ਦਰਿਆ ਲਾਗੇ ਚੱਲ ਰਹੀ ਨਾਜਾਇਜ਼ ਮਾਈਨਿੰਗ ‘ਤੇ ਰੇਡ ਕਰਨ ਪਹੁੰਚੇ। ਨਾਜਾਇਜ਼ ਮਾਈਨਿੰਗ ‘ਤੇ ਸੁਖਬੀਰ ਸਿੰਘ ਬਾਦਲ ਨੇ ਲਾਈਵ ਰੇਡ ਕੀਤੀ ਹੈ। ਇਸ ਮੌਕੇ ‘ਤੇ ਟਿੱਪਰ ਚਾਲਕ ਅਤੇ ਜੇ. ਸੀ. ਬੀ. ਮਸ਼ੀਨਾਂ ਵਾਲੇ ਆਪਣਾ ਸਾਮਾਨ ਲੈ ਕੇ ਉੱਥੋਂ ਦੀ ਫ਼ਰਾਰ ਹੋ ਗਏ। ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਦਰਿਆ ਨੇੜੇ ਇਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।
Read this- ਪੰਜਾਬ ਨੂੰ ਐਕਟਿੰਗ ਕਰਨ ਵਾਲੇ ਦੀ ਨਹੀਂ ਸੂਬੇ ਦੇ ਵਿਕਾਸ ਬਾਰੇ ਸੋਚਣ ਵਾਲੇ ਦੀ ਲੋੜ : ਸੁਖਬੀਰ
ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿਵੇਂ ਚੋਰ ਭੱਜਦੇ ਹਨ ਉਵੇਂ ਇਹ ਨਾਜਾਇਜ਼ ਮਾਈਨਿੰਗ ਕਰਨ ਵਾਲੇ ਸਾਰਾ ਕੰਮ ਛੱਡ ਕੇ ਭੱਜ ਗਏ ਪਰ ਕੋਈ ਗੱਲ ਨਹੀਂ ਜਦੋਂ ਸਾਡੀ ਸਰਕਾਰ ਬਣੀ ਤਾਂ ਅਸੀਂ ਇਨਵੈਸਟੀਗੇਸ਼ਨ ਕਰ ਕੇ ਸਾਰੇ ਗੁਨਾਹਗਾਰਾਂ ਨੂੰ ਅੰਦਰ ਡੱਕਾਂਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਐੱਸ.ਐੱਸ.ਪੀ. ਨੂੰ ਬੁਲਾਇਆ ਹੈ ਜਦੋਂ ਉਹ ਇੱਥੇ ਆਉਂਦੇ ਹਨ ਤਾਂ ਵੇਖਦੇ ਹਾਂ ਕੀ ਕਰਨਾ ਹੈ।

