ਹਿਮਾਚਲ ‘ਚ ਮੀਂਹ ਦਾ ਕਹਿਰ, ਕੁੱਲੂ ‘ਚ ਫਟਿਆ ਬੱਦਲ, ਤਬਾਹੀ ਦਾ ਮੰਜ਼ਰ, ਵੀਡੀਓ ਆਈ ਸਾਹਮਣੇ

Himachal News : ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ…

Himachal News : ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ ਹੋਰ ਛੋਟੀਆਂ ਨਦੀਆਂ ਉਫਾਨ ‘ਤੇ ਹਨ। ਇਸ ਦੌਰਾਨ ਕੁੱਲੂ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਬੱਦਲ ਫਟਣ ਨਾਲ ਇੱਥੇ ਤਬਾਹੀ ਹੋਈ ਹੈ।ਲਗਾਤਾਰ ਬਾਰਿਸ਼ ਕਾਰਨ ਕਈ ਪੁਲ ਢਹਿ ਰਹੇ ਹਨ ਤੇ ਪਹਾੜਾਂ ਵਿੱਚ ਤਰੇੜਾਂ ਆ ਰਹੀਆਂ ਹਨ। ਕਈ ਹਾਈਵੇ ਨੁਕਸਾਨੇ ਗਏ ਹਨ, ਜਿਸ ਕਾਰਨ ਕਈ ਸ਼ਹਿਰਾਂ ਨੂੰ ਜਾਣ ਵਾਲੇ ਰਸਤੇ ਕੱਟੇ ਗਏ ਹਨ।
ਕੁੱਲੂ ਵਿਚ ਬੱਦਲ ਫਟਣ ਤੋਂ ਬਾਅਦ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡੇ ਵੀ ਰੌਂਗਟੇ ਖੜ੍ਹੇ ਹੋ ਜਾਣਗੇ। ਵੀਡੀਓ ਕੁੱਲੂ ਦੇ ਮਲਾਨਾ ਇਲਾਕੇ ਦੀ ਹੈ। ਇੱਥੇ ਦੇਰ ਰਾਤ ਹੋਈ ਭਾਰੀ ਬਰਸਾਤ ਕਾਰਨ ਪਾਰਵਤੀ ਨਦੀ ਇਸ ਹੱਦ ਤੱਕ ਵਹਿ ਗਈ ਕਿ ਇਸ ਵਿਚ ਕਈ ਘਰ ਅਤੇ ਵਾਹਨ ਵਹਿ ਗਏ।
ਜੋ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ, ਉਸ ਵਿਚ ਦੇਖਿਆ ਗਿਆ ਹੈ ਕਿ ਕਿਵੇਂ ਇੱਕ ਚਾਰ ਮੰਜ਼ਿਲਾ ਇਮਾਰਤ ਸਿਰਫ਼ 7 ਸਕਿੰਟਾਂ ਵਿੱਚ ਪਾਰਵਤੀ ਨਦੀ ਵਿੱਚ ਡੁੱਬ ਗਈ। ਪਤਾ ਨਹੀਂ ਇਮਾਰਤ ਕਿੱਧਰ ਗਈ। ਇਸੇ ਤਰ੍ਹਾਂ ਹਰ ਰੋਜ਼ ਕਈ ਵੀਡੀਓਜ਼ ਸਾਹਮਣੇ ਆ ਰਹੀਆਂ ਹਨ। ਜੇਕਰ ਇਕੱਲੇ ਕੁੱਲੂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਬਿਆਸ ਅਤੇ ਪਾਰਵਤੀ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਹਨ। ਪਿੰਡ ਮੱਲਾਣਾ ਵਿੱਚ ਬਣੇ ਬਿਜਲੀ ਪ੍ਰਾਜੈਕਟ ਦਾ ਬੰਨ੍ਹ ਵੀ ਓਵਰਫਲੋ ਹੋ ਗਿਆ ਹੈ।

Leave a Reply

Your email address will not be published. Required fields are marked *