ਧਾਰਮਿਕ ਥਾਂ ‘ਤੇ ਗਈਆਂ ਮੱਥਾ ਟੇਕਣ, ਯੂ ਟਰਨ ਲੈਂਦਿਆਂ ਬੱਸ ਨੇ ਮਾਰੀ ਟੱਕਰ, ਮਾਂ ਦੀ ਦਰਦਨਾਕ ਮੌਤ, ਧੀ ਜ਼ਖਮੀ

ਜਗਰਾਓਂ ਸ਼ਹਿਰ ਤੋਂ ਕੁਝ ਦੂਰ ਪਿੰਡ ਪੰਡੋਰੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀਆਂ ਮਾਂ-ਧੀ ਦੀ ਐਕਟਿਵਾ ਨੂੰ ਬੱਸ…

ਜਗਰਾਓਂ ਸ਼ਹਿਰ ਤੋਂ ਕੁਝ ਦੂਰ ਪਿੰਡ ਪੰਡੋਰੀ ਨੇੜੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਧਾਰਮਿਕ ਸਥਾਨ ’ਤੇ ਮੱਥਾ ਟੇਕਣ ਜਾ ਰਹੀਆਂ ਮਾਂ-ਧੀ ਦੀ ਐਕਟਿਵਾ ਨੂੰ ਬੱਸ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ, ਜਦਕਿ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾ ਦੀ ਪਛਾਣ ਗੁਰਪ੍ਰੀਤ ਕੌਰ (48) ਵਾਸੀ ਮੰਡੂ ਮੁੱਲਾਪੁਰ ਵਜੋਂ ਹੋਈ ਹੈ, ਜਦਕਿ ਜ਼ਖਮੀ ਲੜਕੀ ਦੀ ਪਛਾਣ ਜਸਕਿਰਨਜੀਤ ਕੌਰ ਵਜੋਂ ਹੋਈ ਹੈ। ਥਾਣਾ ਮੁੱਲੇਪੁਰ ਦੇ ਏਐੱਸਆਈ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਬਲਕਰਨ ਸਿੰਘ ਵਾਸੀ ਮੁੱਲਾਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ ਪਤਨੀ ਅਤੇ ਧੀ ਪਿੰਡ ਪੰਡੋਰੀ ਦੇ ਨਜ਼ਦੀਕ ਗੁਰਦੁਆਰਾ ਸਾਹਿਬ ਪਿੰਡ ਰਕਬਾ ਵਿਖੇ ਮੱਥਾ ਟੇਕਣ ਲਈ ਗਈਆਂ ਸਨ। ਜਦੋਂ ਉਹ ਗੁਰਦੁਆਰਾ ਸਾਹਿਬ ਤੋਂ ਘਰ ਪਰਤ ਰਹੀਆਂ ਸੀ ਤਾਂ ਯੂ-ਟਰਨ ਲੈਂਦੇ ਸਮੇਂ ਇਕ ਪ੍ਰਾਈਵੇਟ ਕੰਪਨੀ ਦੀ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਕਾਰਨ ਉਸ ਦੀ ਪਤਨੀ ਅਤੇ ਧੀ ਗੰਭੀਰ ਜ਼ਖਮੀ ਹੋ ਗਈਆਂ। ਉਸ ਨੂੰ ਕਿਸੇ ਤਰ੍ਹਾਂ ਲੁਧਿਆਣਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਪਤਨੀ ਦੀ ਮੌਤ ਹੋ ਗਈ, ਜਦਕਿ ਉਸ ਦੀ ਧੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ।

Leave a Reply

Your email address will not be published. Required fields are marked *