ਨਵੀਂ ਦਿੱਲੀ (ਇੰਟ.)- ਸਰਕਾਰੀ ਤੇਲ ਕੰਪਨੀਆਂ ਵਲੋਂ ਅੱਜ ਫਿਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਅੱਜ ਡੀਜ਼ਲ ਦੀ ਕੀਮਤ ਜ਼ਿਆਦਾਤਰ 35 ਪੈਸੇ ਤੱਕ ਵਧੀ ਹੈ ਤਾਂ ਉਥੇ ਹੀ ਪੈਟਰੋਲ ਦੀ ਕੀਮਤ ਵੀ 35 ਪੈਸੇ ਤੱਕ ਵਧੀ ਹੈ। ਦੱਸ ਦਈਏ ਕਿ ਮਹਾਰਾਸ਼ਟਰ, ਰਾਜਸਥਾਨ, ਓਡਿਸ਼ਾ ਸਣੇ ਦੇਸ਼ ਦੇ 9 ਸੂਬਿਆਂ ਵਿਚ ਪੈਟਰੋਲ ਸੈਕੜਾ ਲਗਾ ਚੁੱਕਾ ਹੈ। ਅੱਜ ਦਿੱਲੀ ਵਿਚ ਪੈਟਰੋਲ ਦੀ ਕੀਮਤ 98.11 ਰੁਪਏ ਜਦੋਂ ਕਿ ਡੀਜ਼ਲ ਦੀ ਕੀਮਤ 88.65 ਰੁਪਏ ਪ੍ਰਤੀ ਲਿਟਰ ਹੈ। ਮੁੰਬਈ ਵਿਚ ਪੈਟਰੋਲ ਦੀ ਕੀਮਤ 104.22 ਰੁਪਏ ਅਤੇ ਡੀਜ਼ਲ ਦੀ ਕੀਮਤ 96.16 ਰੁਪਏ ਪ੍ਰਤੀ ਲਿਟਰ ਹੈ।
Read this- ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਹੋਣਗੇ ਸਿਟ ਸਾਹਮਣੇ ਪੇਸ਼
ਦਿੱਲੀ ਵਿਚ ਡੀਜ਼ਲ 88.65 ਰੁਪਏ ਪ੍ਰਤੀ ਲਿਟਰ ਜਦੋਂ ਕਿ ਪੈਟਰੋਲ 98.11 ਰੁਪਏ, ਮੁੰਬਈ ਵਿਚ ਡੀਜ਼ਲ 96.16 ਪ੍ਰਤੀ ਲਿਟਰ ਤੇ ਪੈਟਰੋਲ 104.22 ਰੁਪਏ ਪ੍ਰਤੀ ਲਿਟਰ, ਕੋਲਕਾਤਾ ਵਿਚ ਡੀਜ਼ਲ 91.49 ਰੁਪਏ ਪ੍ਰਤੀ ਲਿਟਰ ਤੇ ਪੈਟਰੋਲ 97.99 ਰੁਪਏ ਪ੍ਰਤੀ ਲਿਟਰ ਅਤੇ ਚੇਨਈ ਵਿਚ ਡੀਜ਼ਲ 93.22 ਰੁਪਏ ਪ੍ਰਤੀ ਲਿਟਰ ਜਦੋਂ ਕਿ ਪੈਟਰੋਲ 99.18 ਰੁਪਏ ਹੋ ਗਿਆ ਹੈ।
ਇਨ੍ਹਾਂ ਸ਼ਹਿਰਾਂ ਵਿਚ ਪੈਟਰੋਲ ਨੇ ਮਾਰਿਆ ਸੈਕੜਾ
ਰਾਜਸਥਾਨ, ਮੱਧ ਪ੍ਰਦੇਸ਼, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਓਡਿਸ਼ਾ, ਜੰਮੂ-ਕਸ਼ਮੀਰ ਅਤੇ ਲੱਦਾਖ ਵਿਚ ਪੈਟਰੋਲ ਦੀ ਕੀਮਤ 100 ਰੁਪਏ ਪਾਰ ਹੋ ਚੁੱਕੀ ਹੈ। ਇਸ ਤੋਂ ਇਲਾਵਾ ਮਹਾਨਗਰਾਂ ਵਿਚ ਮੁੰਬਈ, ਹੈਦਰਾਬਾਦ ਅਤੇ ਬੰਗਲੁਰੂ ਵਿਚ ਪੈਟਰੋਲ ਪਹਿਲਾਂ ਹੀ 100 ਰੁਪਏ ਪ੍ਰਤੀ ਲਿਟਰ ਦੇ ਅੰਕੜੇ ਨੂੰ ਪਾਰ ਕਰ ਚੁੱਕਾ ਹੈ।
ਤੁਹਾਨੂੰ ਦੱਸ ਦਈੇ ਕਿ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ। ਸਵੇਰੇ 6 ਵਜੇ ਤੋਂ ਹੀ ਨਵੀਆਂ ਦਰਾਂ ਲਾਗੂ ਹੋ ਜਾਂਦੀਆਂ ਹਨ। ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿਚ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਅਤੇ ਹੋਰ ਚੀਜਾਂ ਜੋੜਣ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ। ਇਨ੍ਹਾਂ ਨਿਯਮਾਂ ਦੇ ਆਧਾਰ ‘ਤੇ ਪੈਟਰੋਲ ਕੀਮਤ ਅਤੇ ਡੀਜ਼ਲ ਕੀਮਤ ਰੋਜ਼ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ। ਡੀਲਰ ਪੈਟਰੋਲ ਪੰਪ ਚਲਾਉਣ ਵਾਲੇ ਲੋਕ ਹਨ। ਉਹ ਖੁਦ ਨੂੰ ਖੁਦਰਾ ਕੀਮਤਾਂ ‘ਤੇ ਉਪਭੋਗਤਾਵਾਂ ਦੇ ਅਖੀਰ ਵਿਚ ਟੈਕਸਾਂ ਅਤੇ ਆਪਣੇ ਖੁਦ ਦੇ ਮਾਰਜਨ ਜੋੜਣ ਪਿੱਛੋਂ ਪੈਟਰੋਲ ਵੇਚਦੇ ਹਨ।



