ਲੁਧਿਆਣਾ ਵਿਖੇ 35 ਸਾਲਾ ਨੌਜਵਾਨ ਨੇ ਵਰਗਲਾ ਕੇ ਇਕ 15 ਸਾਲਾ ਬੱਚੀ ਨੂੰ ਬੱਸ ਸਟੈਂਡ ਨੇੜੇ ਗੈਸਟ ਹਾਊਸ ਵਿਚ ਲੈ ਗਿਆ। ਉਥੇ ਜਬਰ ਜਨਾਹ ਕਰ ਕੇ ਆਪਣੀ ਹਵਸ ਦੀ ਅੱਗ ਬੁਝਾਈ ਤੇ ਫਿਰ ਉਸ ਨੂੰ ਕਮਰੇ ਵਿਚ ਬੰਦ ਕਰ ਫਰਾਰ ਹੋ ਗਿਆ। ਗੈਸਟ ਹਾਊਸ ਦੇ ਮੈਨੇਜਰ ਨੇ ਕਈ ਘੰਟੇ ਬਾਅਦ ਲਾਕ ਖੋਲ੍ਹਿਆ ਅਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦਿੱਤੀ। ਇਸ ਮਗਰੋਂ ਕੁੜੀ ਦੀ ਮਾਂ ਨੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ।
ਪੀੜਤ ਕੁੜੀ ਦੀ ਮਾਂ ਨੇ ਦੱਸਿਆ ਕਿ ਉਸ ਦੇ ਨਾਬਾਲਗ ਧੀ ਦੀ ਜ਼ੁਬੇਰ ਨਾਂ ਦੇ ਵਿਅਕਤੀ ਨਾਲ ਦੋਸਤੀ ਹੋ ਗਈ। ਜੋ ਉਸ ਦੀ ਧੀ ਨੂੰ ਬਹਿਲਾ ਫੁਸਲਾ ਕੇ ਤਕਰੀਬਨ 2 ਸਾਲ ਤਕ ਹਵਸ ਮਿਟਾ ਰਿਹਾ ਸੀ। ਮੁਲਜ਼ਮ ਜ਼ੁਬੇਰ ਨੇ ਉਸ ਦੀ ਧੀ ਦਾ ਵੀਡੀਓ ਵੀ ਬਣਾ ਲਿਆ ਅਤੇ ਉਸ ‘ਤੇ ਵੀਡੀਓ ਵਾਇਰਲ ਕਰਨ ਦਾ ਦਬਾਅ ਬਣਾ ਕੇ ਹਵਸ ਮਿਟਾਉਂਦਾ ਰਿਹਾ। 7 ਜੁਲਾਈ ਨੂੰ ਮੁਲਜ਼ਮ ਜ਼ੁਬੇਰ ਨੇ ਉਸ ਦੀ ਧੀ ਨੂੰ ਬੱਸ ਸਟੈਂਡ ਦੇ ਨੇੜੇ ਪੈਰਾਡਾਈਜ਼ ਗੈਸਟ ਹਾਊਸ ਵਿਚ ਬੁਲਾਇਆ। ਜਿੱਥੇ ਜ਼ੁਬੇਰ ਨੇ ਉਸ ਦੀ ਧੀ ਦੇ ਕਈ ਵਾਰ ਮਨ੍ਹਾਂ ਕਰਨ ਦੇ ਬਾਵਜੂਦ ਜਬਰ ਜ਼ਨਾਹ ਕੀਤਾ। ਅਗਲੇ ਦਿਨ ਗੈਸਟ ਹਾਊਸ ਦੇ ਸਫ਼ਾਈ ਕਰਮਚਾਰੀ ਅਤੇ ਮੈਨੇਜਰ ਨੇ ਲਾਕ ਖੋਲ੍ਹਿਆ ਤਾਂ ਵਾਰਦਾਤ ਦਾ ਪਤਾ ਲੱਗਿਆ। ਜਿਸ ਮਗਰੋਂ ਪੁਲਿਸ ਨੂੰ ਸੂਚਨਾ ਮਿਲੀ।
ਇਸ ਸਬੰਧੀ ਜਾਂਚ ਅਧਿਕਾਰੀ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਕੁੜੀ ਦੀ ਮਾਂ ਦੇ ਬਿਆਨ ‘ਤੇ ਜ਼ੁਬੇਰ ਮਲਿਕ ਵਾਸੀ ਪਿੰਡ ਧੁੰਦਲੀ ਜ਼ਿਲ੍ਹਾ ਬਿਜਨੌਰ ਉੱਤਰ ਪ੍ਰਦੇਸ਼ ਦੇ ਖ਼ਿਲਾਫ਼ 65 (1) ਬੀ.ਐੱਨ.ਐੱਸ. ਐਕਟ ਸਮੇਤ 4 ਪੋਕਸੋ ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਹੈ। ਉੱਥੇ ਹੀ ਇਕ ਵੱਡਾ ਸਵਾਲ ਇਹ ਵੀ ਹੈ ਕਿ ਆਖ਼ਿਰ 15 ਸਾਲਾ ਕੁੜੀ ਨੂੰ ਗੈਸਟ ਹਾਊਸ ਵਿਚ ਐਂਟਰੀ ਕਿਸ ਤਰ੍ਹਾਂ ਮਿਲ ਗਈ।
ਲੁਧਿਆਣਾ : 35 ਨੌਜਵਾਨ 15 ਸਾਲਾ ਨਾਬਾਲਿਗਾ ਨੂੰ ਲੈ ਗਿਆ ਗੈਸਟ ਹਾਊਸ, ਕੀਤਾ ਜਬਰ ਜਨਾਹ, ਕਮਰੇ ‘ਚ ਬੰਦ ਕਰ ਹੋਇਆ ਫਰਾਰ
ਲੁਧਿਆਣਾ ਵਿਖੇ 35 ਸਾਲਾ ਨੌਜਵਾਨ ਨੇ ਵਰਗਲਾ ਕੇ ਇਕ 15 ਸਾਲਾ ਬੱਚੀ ਨੂੰ ਬੱਸ ਸਟੈਂਡ ਨੇੜੇ ਗੈਸਟ ਹਾਊਸ ਵਿਚ ਲੈ ਗਿਆ। ਉਥੇ ਜਬਰ ਜਨਾਹ ਕਰ…
