National News : ਬੇਹੱਦ ਜਲਨਸ਼ੀਲ ਕੈਮੀਕਲ ਲਿਜਾ ਰਿਹਾ ਇਕ ਟੈਂਕਰ ਇਕ ਟਰਾਲੀ ਨਾਲ ਟੱਕਰ ਮਗਰੋਂ ਪਲਟ ਗਿਆ। ਇਹ ਪਲਟਿਆ ਟੈਂਕਰ ਇਕ ਪਰਿਵਾਰ ਲਈ ਕਾਲ ਬਣ ਗਿਆ। ਦਰਅਸਲ, ਇਹ ਟੈਂਕਰ ਓਵਰਟੇਕ ਕਰਨ ਦੇ ਚੱਕਰ ਵਿਚ ਟਰਾਲੀ ਨਾਲ ਟੱਕਰ ਮਗਰੋਂ ਇਕ ਕਾਰ ਉਤੇ ਜਾ ਪਲਟਿਆ। ਹੇਠਾਂ ਆਈ ਕਰੇਟਾ ਕਾਰ ਵਿਚ ਸਵਾਰ ਇਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਟੈਂਕਰ ਰਾਜਸਥਾਨ ਵਿਚ ਜੋਧਪੁਰ ਤੋਂ ਸ੍ਰੀਡੂੰਗਰਗੜ੍ਹ ਵੱਲ ਜਾ ਰਿਹਾ ਸੀ। ਅੱਜ ਸਵੇਰੇ ਪੰਜ ਵਜੇ ਉਦੈਰਾਮਸਰ ਬਾਈਪਾਸ ਨੇੜੇ ਦੇਸ਼ਨੋਕੇ ਜਾਣ ਵਾਲੇ ਹਾਈਵੇ ’ਤੇ ਪਲਟ ਗਿਆ। ਟੈਂਕਰ ‘ਚੋਂ ਲੀਕੇਜ ਹੋਣ ਕਾਰਨ ਖ਼ਤਰਾ ਵਧਣ ਉਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ ਕਰੀਬ ਪੰਜ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਟੈਂਕਰ ਨੂੰ ਸਿੱਧਾ ਕੀਤਾ ਜਾ ਸਕਿਆ। ਇਹ ਹਾਦਸਾ ਚਾਰਭੁਜਾ ਥਾਣਾ ਸਰਕਲ ‘ਚ ਰਾਜਸਮੰਦ-ਗੋਮਤੀ ਫੋਰਲੇਨ (ਉਦੈਪੁਰ-ਬਿਆਵਰ ਹਾਈਵੇਅ) ‘ਤੇ ਮਾਨਸਿੰਘ ਕਾ ਗੁਢਾ ‘ਤੇ ਵਾਪਰਿਆ। ਮਰਨ ਵਾਲੇ ਸਾਰੇ ਕੇਲਵਾੜਾ (ਰਾਜਸਮੰਦ) ਦੇ ਰਹਿਣ ਵਾਲੇ ਸਨ।
ਇਕੋ ਪਰਿਵਾਰ ਦੇ ਸਨ ਚਾਰੇ ਮ੍ਰਿਤਕ
ਐਸਪੀ ਮਨੀਸ਼ ਤ੍ਰਿਪਾਠੀ ਨੇ ਜਾਣਕਾਰੀ ਦਿੱਤੀ ਕਿ ਇਹ ਹਾਦਸਾ ਅੱਜ (ਵੀਰਵਾਰ) ਸਵੇਰੇ ਕਰੀਬ 8.15 ਵਜੇ ਵਾਪਰਿਆ। ਕ੍ਰੇਟਾ ਕਾਰ ‘ਚ ਸਵਾਰ ਇੱਕੋ ਪਰਿਵਾਰ ਦੇ ਚਾਰ ਜੀਅ ਸਵੇਰੇ ਉਦੈਪੁਰ ਤੋਂ ਬੇਵਰ ਜਾ ਰਹੇ ਸਨ। ਕਾਰ ਵਿੱਚ ਦੀਨਬੰਧੂ (32) ਪੁੱਤਰ ਜਗਦੀਸ਼ ਉਪਾਧਿਆਏ, ਪੁਰਸ਼ੋਤਮ ਉਰਫ਼ ਪਵਨ ਉਪਾਧਿਆਏ (40) ਪੁੱਤਰ ਜਗਦੀਸ਼ ਉਪਾਧਿਆਏ, ਰੇਣੂਕਾ ਉਪਾਧਿਆਏ (34) ਪਤਨੀ ਪੁਰਸ਼ੋਤਮ ਉਪਾਧਿਆਏ, ਮਨਸੁਖ ਦੇਵੀ (68) ਪਤਨੀ ਜਗਦੀਸ਼ ਉਪਾਧਿਆਏ ਸਵਾਰ ਸਨ। ਦੀਨਬੰਧੂ ਅਤੇ ਪੁਰਸ਼ੋਤਮ ਸਕੇ ਭਰਾ ਸਨ। ਰੇਣੁਕਾ ਪੁਰਸ਼ੋਤਮ ਦੀ ਪਤਨੀ ਸੀ। ਮਨਸੁਖ ਦੇਵੀ ਦੀਨਬੰਧੂ ਅਤੇ ਪੁਰਸ਼ੋਤਮ ਦੀ ਮਾਂ ਸੀ।
ਕਈ ਘੰਟੇ ਮੁਸ਼ਕਤ ਮਗਰੋਂ ਕੱਢੀਆਂ ਜਾ ਸਕੀਆਂ ਲਾਸ਼ਾਂ
ਹਾਦਸੇ ਤੋਂ ਬਾਅਦ ਕਰੇਨ ਬੁਲਾ ਕੇ ਟੈਂਕਰ ਨੂੰ ਸਿੱਧਾ ਕੀਤਾ ਗਿਆ। ਟੈਂਕਰ ਹੇਠ ਦੱਬੀ ਕਾਰ ਨੂੰ ਕੱਢਣ ਲਈ ਸਿਵਲ ਡਿਫੈਂਸ ਟੀਮ ਨੂੰ ਵੀ ਬੁਲਾਇਆ ਗਿਆ। ਨੁਕਸਾਨੇ ਵਾਹਨਾਂ ਕਾਰਨ ਹਾਈਵੇ ’ਤੇ ਜਾਮ ਲੱਗ ਗਿਆ। ਉਨ੍ਹਾਂ ਵਾਹਨਾਂ ਨੂੰ ਹਟਾ ਕੇ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਇਆ ਗਿਆ। ਆਵਾਜਾਈ ਨੂੰ ਮੋੜ ਦਿੱਤਾ ਗਿਆ ਤੇ ਕਿਸੇ ਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਗਿਆ। ਮੌਕੇ ਉਤੇ ਇਕ ਪ੍ਰਾਈਵੇਟ ਕਰੇਨ ਬੁਲਾਈ ਗਈ ਪਰ ਉਸ ਨੇ ਹਾਰ ਮੰਨ ਲਈ। ਪੁਲਿਸ ਨੇ ਆਪਣੇ ਪੱਧਰ ਉਤੇ ਦੋ ਕ੍ਰੇਨਾਂ ਅਤੇ ਇੱਕ ਜੇਸੀਬੀ ਮਸ਼ੀਨ ਦਾ ਪ੍ਰਬੰਧ ਕੀਤਾ ਅਤੇ ਪੰਜ ਘੰਟੇ ਦੀ ਸਖ਼ਤ ਮਿਹਨਤ ਮਗਰੋਂ ਟੈਂਕਰ ਨੂੰ ਸਿੱਧਾ ਕੀਤਾ। ਟੈਂਕਰ ਵਿੱਚੋਂ ਕੈਮੀਕਲ ਫੈਲਣ ਕਾਰਨ ਅੱਗ ਲੱਗ ਗਈ ਜਿਸ ਨਾਲ ਕਾਰ ਅਤੇ ਉਸ ਵਿੱਚ ਸਵਾਰ ਯਾਤਰੀ ਬੁਰੀ ਤਰ੍ਹਾਂ ਸੜ ਗਏ। ਬਚਾਅ ਟੀਮਾਂ ਨੂੰ ਲਾਸ਼ਾਂ ਨੂੰ ਕੱਢਣ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਤੇਜ਼ ਗਰਮੀ ਅਤੇ ਨੁਕਸਾਨ ਕਾਰਨ ਲਗਭਗ ਦੋ ਘੰਟੇ ਲੱਗ ਗਏ।




