ਕੁੱਲੂ ਦੇ SP ਤੇ CM ਦੇ PSO ਦੀ ਲੜਾਈ ਨੂੰ ਲੈ ਕੇ ਹੋਈ ਕਾਰਵਾਈ, ਕੀਤੇ ਮੁਅੱਤਲ

ਕੁੱਲੂ (ਇੰਟ.)- ਕੁੱਲੂ (Kullu)ਦੇ ਐੱਸਪੀ ਗੌਰਵ ਸਿੰਘ (SP Gaurav Singh)ਅਤੇ ਮੁੱਖ ਮੰਤਰੀ (CM)ਦੇ ਪੀਐੱਸਓ ਬਲਵੰਤ ਸਿੰਘ (PSO Balwant Singh), ਜੋ ਕੁੱਲੂ ਦੇ ਭੂੰਤਰ ਏਅਰਪੋਰਟ (Bhuntar…

ਕੁੱਲੂ (ਇੰਟ.)- ਕੁੱਲੂ (Kullu)ਦੇ ਐੱਸਪੀ ਗੌਰਵ ਸਿੰਘ (SP Gaurav Singh)ਅਤੇ ਮੁੱਖ ਮੰਤਰੀ (CM)ਦੇ ਪੀਐੱਸਓ ਬਲਵੰਤ ਸਿੰਘ (PSO Balwant Singh), ਜੋ ਕੁੱਲੂ ਦੇ ਭੂੰਤਰ ਏਅਰਪੋਰਟ (Bhuntar Airport) ਦੇ ਬਾਹਰ ਆਪਸ ਵਿੱਚ ਲੜ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਦੀ ਵੀਡੀਓ ਕੈਮਰਿਆਂ ਵਿਚ ਕੈਦ ਹੋ ਗਈ ਤੇ ਬਾਅਦ ਵਿਚ ਸੋਸ਼ਲ ਮੀਡੀਆ (Social Media)’ਤੇ ਵਾਇਰਲ (Viral) ਹੋ ਗਈ ਸੀ। ਇਸ ਸਬੰਧੀ ਉਨ੍ਹਾਂ ਨੂੰ ਵਿਭਾਗੀ ਕਾਰਵਾਈ ਤਹਿਤ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਸੰਜੇ ਕੁੰਡੂ ਨੇ ਦੋਵਾਂ ਨੂੰ ਮੁਅੱਤਲ ਕਰਨ ਦੀ ਪੁਸ਼ਟੀ ਕੀਤੀ ਹੈ। ਵਰਨਣਯੋਗ ਹੈ ਕਿ ਦੋਵਾਂ ਨੇ ਹਵਾਈ ਅੱਡੇ ਦੇ ਬਾਹਰ ਇਕ ਦੂਜੇ ਦੇ ਕਥਿਤ ਤੌਰ ’ਤੇ ਥੱਪੜ ਤੇ ਠੁੱਡੇ ਮਾਰੇ ਸਨ।

kullu

Read this- ਹਿਮਾਚਲ CM ਦੇ ਸਕਿਓਰਿਟੀ ਇੰਚਾਰਜ ਨੇ ਕੁੱਲੂ ਦੇ SP ਨੂੰ ਮਾਰੀ ਲੱਤ, ਹੰਗਾਮਾ

ਤੁਹਾਨੂੰ ਦੱਸ ਦਈਏ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ (Nitin Gadkari) ਦੇ ਸਵਾਗਤ ਲਈ ਭੁੰਤਰ ਪਹੁੰਚੇ ਮੁੱਖ ਮੰਤਰੀ ਜੈਰਾਮ ਠਾਕੁਰ (CM Jairam thakur) ਦੀ ਸੁਰੱਖਿਆ ਵਿਚ ਤਾਇਨਾਤ ਸੁਰੱਖਿਆ ਅਧਿਕਾਰੀ (Security officer) ਨੇ ਐੱਸ.ਪੀ. ਕੁੱਲੂ ਗੌਰਵ ਸਿੰਘ (SP Kullu Gaurav Singh) ਨੂੰ ਲੱਤ ਮਾਰ ਦਿੱਤੀ ਸੀ। ਇਹ ਸਾਰਾ ਵਿਵਾਦ ਭੁੰਤਰ ਹਵਾਈ ਅੱਡੇ (Bhuntar Airport) ਦੇ ਬਾਹਰ ਵਾਹਨਾਂ ਦੇ ਕਾਫਲਿਆਂ ਨੂੰ ਲੈ ਕੇ ਹੋਇਆ। ਮੁੱਖ ਮੰਤਰੀ ਦੀ ਗੱਡੀ ਨਿਤਿਨ ਗਡਕਰੀ ਦੇ ਕਾਫਿਲੇ ਤੋਂ ਬਾਅਦ 10ਵੇਂ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ 15ਵੇਂ ਨੰਬਰ ‘ਤੇ ਸੀ। ਇਸ ਗੱਲ ਨੂੰ ਲੈ ਕੇ ਮੁੱਖ ਮੰਤਰੀ ਦੇ ਸੁਰੱਖਿਆ ਅਧਿਕਾਰੀ ਨੇ ਇਤਰਾਜ਼ ਜਤਾਇਆ ਸੀ।

Leave a Reply

Your email address will not be published. Required fields are marked *