ਅਬੋਹਰ ’ਚ ਮਹੰਤਾਂ ’ਤੇ ਹਮਲਾ: ਇਲਾਜ ਲਈ ਸਿਵਲ ਹਸਪਤਾਲ ਪਹੁੰਚੇ ਮਹੰਤਾਂ ਨੂੰ ਵੀ ਬਣਾਇਆ ਨਿਸ਼ਾਨਾ, ਇਨਸਾਫ਼ ਦੀ ਮੰਗ

ਅਬੋਹਰ :  ਅਬੋਹਰ ਵਿੱਚ ਬੀਤੀ ਰਾਤ ਚਾਰ ਤੋਂ ਪੰਜੋ ਮਹੰਤਾਂ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜ਼ਖ਼ਮੀ…

 ਅਬੋਹਰ ਵਿੱਚ ਬੀਤੀ ਰਾਤ ਚਾਰ ਤੋਂ ਪੰਜੋ ਮਹੰਤਾਂ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜ਼ਖ਼ਮੀ ਮਹੰਤ ਡਾਕਟਰੀ ਇਲਾਜ ਲਈ ਸਿਵਲ ਹਸਪਤਾਲ

ਅਬੋਹਰ :  ਅਬੋਹਰ ਵਿੱਚ ਬੀਤੀ ਰਾਤ ਚਾਰ ਤੋਂ ਪੰਜੋ ਮਹੰਤਾਂ ’ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜ਼ਖ਼ਮੀ ਮਹੰਤ ਡਾਕਟਰੀ ਇਲਾਜ ਲਈ ਸਿਵਲ ਹਸਪਤਾਲ ਅਬੋਹਰ ਪਹੁੰਚੇ, ਤਾਂ ਉੱਥੇ ਵੀ ਉਨ੍ਹਾਂ ’ਤੇ ਹਮਲਾ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਹੰਗਾਮੇ ਅਤੇ ਤਣਾਅ ਵਾਲਾ ਮਾਹੌਲ ਬਣ ਗਿਆ ਹੈ ਅਤੇ ਜ਼ਖ਼ਮੀ ਮਹੰਤ ਹਸਪਤਾਲ ਵਿੱਚ ਦਾਖ਼ਲ ਹੋ ਕੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰ ਰਹੇ ਹਨ।

ਇਲਾਕੇ ਅਤੇ ‘ਕਮੇਟੀ’ ਨੂੰ ਲੈ ਕੇ ਚੱਲ ਰਿਹਾ ਵਿਵਾਦ

ਮਹੰਤ ਜੋਤੀ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਆਪਣੇ ਤੈਅਸ਼ੁਦਾ ਇਲਾਕਿਆਂ ਵਿੱਚ ਵਧਾਈ ਲੈਣ ਜਾਂਦੇ ਹਨ, ਪਰ ਗੋਰੀ ਨਾਮ ਦਾ ਇੱਕ ਮਹੰਤ ਉਨ੍ਹਾਂ ਦੇ ਖੇਤਰ ਵਿੱਚ ਆ ਕੇ ਕਥਿਤ ਤੌਰ ’ਤੇ ਕਮੇਟੀ ਦੀ ਮੰਗ ਕਰਦਾ ਹੈ। ਜੋਤੀ ਮੁਤਾਬਕ ਜਦੋਂ ਇਸ ਦਾ ਵਿਰੋਧ ਕੀਤਾ ਜਾਂਦਾ ਹੈ, ਤਾਂ ਸਬੰਧਤ ਵਿਅਕਤੀ ਵੱਲੋਂ ਗਾਲੀ-ਗਲੋਚ ਅਤੇ ਹਮਲਾ ਕੀਤਾ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਮਸਲੇ ਨੂੰ ਲੈ ਕੇ ਪਹਿਲਾਂ ਵੀ ਚਾਰ ਤੋਂ ਪੰਜ ਵਾਰ ਪੰਚਾਇਤ ਹੋ ਚੁੱਕੀ ਹੈ ਅਤੇ ਨਸ਼ੇ ਦੇ ਸੇਵਨ ਦੇ ਦੋਸ਼ਾਂ ਹੇਠ ਬਿਰਾਦਰੀ ਵੱਲੋਂ ਉਸ ਨੂੰ ਬੇਦਖਲ ਵੀ ਕੀਤਾ ਗਿਆ ਹੈ, ਪਰ ਉਹ ਵਾਰ-ਵਾਰ ਵਿਵਾਦ ਖੜ੍ਹਾ ਕਰਦਾ ਰਹਿੰਦਾ ਹੈ।

ਹਸਪਤਾਲ ਵਿੱਚ ਵੀ ਹਮਲੇ ਦੇ ਦੋਸ਼ ਅਤੇ ਪੰਜ ਮਹੰਤ ਦਾਖ਼ਲ

ਪੀੜਤ ਧਿਰ ਅਨੁਸਾਰ ਬੀਤੀ ਰਾਤ ਹੋਏ ਹਮਲੇ ਤੋਂ ਬਾਅਦ ਮਹੰਤ ਜਦੋਂ ਇਲਾਜ ਕਰਵਾਉਣ ਲਈ ਸਿਵਲ ਹਸਪਤਾਲ ਅਬੋਹਰ ਪਹੁੰਚੇ, ਤਾਂ ਉੱਥੇ ਵੀ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਹਮਲਾ ਕਰ ਦਿੱਤਾ ਗਿਆ। ਫਿਲਹਾਲ ਪੰਜ ਮਹੰਤ ਸਿਵਲ ਹਸਪਤਾਲ ਅਬੋਹਰ ਵਿੱਚ ਜ਼ੇਰੇ ਇਲਾਜ ਹਨ ਅਤੇ ਆਪਣੀ ਸੁਰੱਖਿਆ ਤੇ ਇਨਸਾਫ਼ ਲਈ ਗੁਹਾਰ ਲਗਾ ਰਹੇ ਹਨ।

ਫਾਜ਼ਿਲਕਾ ਤੋਂ ਪਹੁੰਚੇ ਮਹੰਤਾਂ ਵੱਲੋਂ ਰੋਸ ਪ੍ਰਦਰਸ਼ਨ ਦੀ ਚੇਤਾਵਨੀ

ਘਟਨਾ ਦੀ ਸੂਚਨਾ ਮਿਲਣ ’ਤੇ ਫਾਜ਼ਿਲਕਾ ਤੋਂ ਆਰਤੀ ਮਹੰਤ ਅਤੇ ਗੰਗਾ ਮਹੰਤ ਸਮੇਤ ਕਈ ਹੋਰ ਮਹੰਤ ਵੀ ਸਿਵਲ ਹਸਪਤਾਲ ਅਬੋਹਰ ਪਹੁੰਚੇ। ਉਨ੍ਹਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਪੀੜਤਾਂ ਨੂੰ ਇਨਸਾਫ਼ ਦਿੱਤਾ ਜਾਵੇ। ਮਹੰਤਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ, ਤਾਂ ਬਿਰਾਦਰੀ ਵੱਲੋਂ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 इंजीनियर्स एसोसिएशन द्वारा कैबिनेट मंत्री हरभजन सिंह ई.टी.ओ. को पी.एच.डी. की डिग्री प्राप्त करने पर बधाई

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *