ਪ੍ਰਧਾਨ ਮੰਤਰੀ ਮੋਦੀ ਨੇ ਮੈਸੂਰ ਨੂੰ ਦਿੱਤੀ ਦੇਸ਼ ਦੇ ਪਹਿਲੇ LED ਡੋਮ ਤਾਰਾਮੰਡਲ ਦੀ ਸੌਗਾਤ, ਬੈਂਗਲੁਰੂ ਵਿੱਚ 15 ਹਜ਼ਾਰ ਕਰੋੜ ਦੇ ਵਿਕਾਸ ਪ੍ਰੋਜੈਕਟ ਕੀਤੇ ਸ਼ੁਰੂ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਦੌਰੇ ਦੌਰਾਨ ਮੈਸੂਰ ਵਿਖੇ ਦੇਸ਼ ਦੇ ਪਹਿਲੇ ਅਤਿ-ਆਧੁਨਿਕ LED ਡੋਮ ‘ਕੌਸਮੌਸ-ਮੈਸੂਰ ਤਾਰਾਮੰਡਲ’ ਦਾ ਉਦਘਾਟਨ ਕੀਤਾ। ਇੰਡੀਅਨ…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਦੌਰੇ ਦੌਰਾਨ ਮੈਸੂਰ ਵਿਖੇ ਦੇਸ਼ ਦੇ ਪਹਿਲੇ ਅਤਿ-ਆਧੁਨਿਕ LED ਡੋਮ 'ਕੌਸਮੌਸ-ਮੈਸੂਰ ਤਾਰਾਮੰਡਲ' ਦਾ ਉਦਘਾਟਨ

ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨਾਟਕ ਦੇ ਦੌਰੇ ਦੌਰਾਨ ਮੈਸੂਰ ਵਿਖੇ ਦੇਸ਼ ਦੇ ਪਹਿਲੇ ਅਤਿ-ਆਧੁਨਿਕ LED ਡੋਮ ‘ਕੌਸਮੌਸ-ਮੈਸੂਰ ਤਾਰਾਮੰਡਲ’ ਦਾ ਉਦਘਾਟਨ ਕੀਤਾ। ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ (IIA) ਦੁਆਰਾ ਤਿਆਰ ਕੀਤਾ ਗਿਆ ਇਹ ਵਿਲੱਖਣ ਪ੍ਰੋਜੈਕਟ ਚਾਮੁੰਡੀ ਪਹਾੜੀਆਂ ਦੀ ਤਲਹਟੀ ਵਿੱਚ ਮੈਸੂਰ ਯੂਨੀਵਰਸਿਟੀ ਦੇ ਕੈਂਪਸ ਵਿੱਚ ਸਥਿਤ ਹੈ। ਇਸ ਦੌਰਾਨ ਪੀ.ਐੱਮ. ਮੋਦੀ ਨੇ ਬੈਂਗਲੁਰੂ ਵਿੱਚ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜਾਂ ਦਾ ਆਗਾਜ਼ ਵੀ ਕੀਤਾ।

ਕੌਸਮੌਸ-ਮੈਸੂਰ ਤਾਰਾਮੰਡਲ ਵਿੱਚ 15 ਮੀਟਰ ਦਾ ਝੁਕਿਆ ਹੋਇਆ ਡੋਮ ਬਣਾਇਆ ਗਿਆ ਹੈ, ਜਿਸ ਵਿੱਚ ਲਗਭਗ 6,150 ਪੈਨਲ ਅਤੇ ਕੁੱਲ 4.2 ਕਰੋੜ LED ਲੱਗੇ ਹੋਏ ਹਨ। ਰਵਾਇਤੀ ਤਾਰਾਮੰਡਲਾਂ ਤੋਂ ਬਿਲਕੁਲ ਵੱਖਰੇ, ਜਿੱਥੇ ਆਮ ਡੋਮ ਉੱਤੇ ਤਸਵੀਰਾਂ ਦਿਖਾਉਣ ਲਈ ਪ੍ਰੋਜੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ, ਉੱਥੇ ਹੀ ਇੱਥੇ ਲੱਗੇ LED ਪੈਨਲਾਂ ਨੂੰ ਰੀਅਲ-ਟਾਈਮ ਵਿੱਚ ਕੰਟਰੋਲ ਕੀਤਾ ਜਾ ਸਕਦਾ ਹੈ, ਜਿਸ ਨਾਲ ਦਰਸ਼ਕਾਂ ਨੂੰ ਸ਼ਾਨਦਾਰ ਅਤੇ ਯਥਾਰਥਕ ਵਿਜ਼ੂਅਲ ਅਨੁਭਵ ਮਿਲਦਾ ਹੈ।

ਇਸ ‘ਸਕਾਈ ਥੀਏਟਰ’ ਵਿੱਚ ਖਗੋਲ ਵਿਗਿਆਨ ਨਾਲ ਜੁੜੇ ਪੇਸ਼ੇਵਰ ਸ਼ੋਅ ਦਿਖਾਏ ਜਾਣਗੇ। ਇਸ ਦੇ ਨਾਲ ਹੀ ਇੱਕ ਖ਼ਾਸ ਫ਼ਿਲਮ ਵੀ ਪ੍ਰਦਰਸ਼ਿਤ ਕੀਤੀ ਜਾਵੇਗੀ, ਜੋ ਮੈਸੂਰ ਦੇ ਇਤਿਹਾਸ ਅਤੇ ਖਗੋਲ ਵਿਗਿਆਨ ਦੇ ਆਪਸੀ ਸਬੰਧਾਂ ਨੂੰ ਦਰਸਾਉਂਦੀ ਹੈ। ਇਹ ਸਾਰੇ ਸ਼ੋਅ ਕੰਨੜ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਉਪਲਬਧ ਹੋਣਗੇ।

ਤਾਰਾਮੰਡਲ ਦੇ ‘ਸਕਾਈ ਥੀਏਟਰ’ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਲੱਦਾਖ ਦੇ ਹਾਨਲੇ ਵਿੱਚ ਤਾਇਨਾਤ ‘ਐਸਟ੍ਰੋ-ਐਂਬੇਸਡਰਾਂ’ (ਖਗੋਲ-ਦੂਤਾਂ) ਨਾਲ ਵਰਚੁਅਲ ਗੱਲਬਾਤ ਕੀਤੀ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਹ ‘ਵਿਵੇਕ ਸਮਾਰਕ’ ਦੇ ਉਦਘਾਟਨ ਮੌਕੇ ਮੌਜੂਦ ਸਨ ਅਤੇ ਹੁਣ ‘ਕੌਸਮੌਸ ਤਾਰਾਮੰਡਲ’ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਦੋਵੇਂ ਮੌਕੇ ਭਾਰਤੀ ਸੰਸਕ੍ਰਿਤੀ ਅਤੇ ਮੁੱਲਾਂ ਦਾ ਡੂੰਘਾ ਸੁਨੇਹਾ ਦਿੰਦੇ ਹਨ। ‘ਵਿਵੇਕ ਸਮਾਰਕ’ ਸਾਨੂੰ ਅੰਦਰੂਨੀ ਆਤਮ-ਝਾਤ ਅਤੇ ਆਧਿਆਤਮਿਕ ਗਿਆਨ ਵੱਲ ਪ੍ਰੇਰਿਤ ਕਰਦਾ ਹੈ, ਜਦੋਂ ਕਿ ਤਾਰਾਮੰਡਲ ਸਾਡਾ ਧਿਆਨ ਆਕਾਸ਼ ਵੱਲ ਖਿੱਚ ਕੇ ਵਿਸ਼ਾਲ ਬ੍ਰਹਿਮੰਡ ਦੇ ਰਹੱਸਾਂ ਨੂੰ ਸੁਲਝਾਉਣ ਦੀ ਸੇਧ ਦਿੰਦਾ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਭਾਰਤ ਵਿੱਚ ਅਧਿਆਤਮਿਕਤਾ ਅਤੇ ਵਿਗਿਆਨ ਦੀਆਂ ਪਰੰਪਰਾਆਂ ਹਮੇਸ਼ਾ ਨਾਲ-ਨਾਲ ਚੱਲੀਆਂ ਹਨ।

ਡੀ.ਕੇ. ਸ਼ਿਵਕੁਮਾਰ ਵੱਲੋਂ ਮੇਕੇਦਾਤੂ ਪ੍ਰੋਜੈਕਟ ਲਈ ਸਹਿਯੋਗ ਦੀ ਮੰਗ

ਸਮਾਗਮ ਦੌਰਾਨ ਕਰਨਾਟਕ ਦੇ ਨੇਤਾ ਡੀ.ਕੇ. ਸ਼ਿਵਕੁਮਾਰ ਨੇ ਆਪਣੇ ਵਿਚਾਰ ਰੱਖਦਿਆਂ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਅਤੇ ਮੇਕੇਦਾਤੂ ਪ੍ਰੋਜੈਕਟ ਦੇ ਮੁੱਦੇ ‘ਤੇ ਕੇਂਦਰ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਸਪੱਸ਼ਟ ਫ਼ੈਸਲੇ ਅਨੁਸਾਰ ਕਰਨਾਟਕ ਵਿੱਚ ਮੇਕੇਦਾਤੂ ਬੈਲੈਂਸਿੰਗ ਰਿਜ਼ਰਵਾਇਰ ਦਾ ਨਿਰਮਾਣ ਹੋਣਾ ਚਾਹੀਦਾ ਹੈ। ਉਨ੍ਹਾਂ ਕੇਂਦਰ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਲਈ ਜੰਗਲਾਤ ਸਬੰਧੀ ਮਨਜ਼ੂਰੀਆਂ ਨੂੰ ਜਲਦੀ ਅੰਤਿਮ ਰੂਪ ਦਿੱਤਾ ਜਾਵੇ ਤਾਂ ਜੋ ਸੂਬੇ ਦੇ ਹਿੱਤਾਂ ਵਿੱਚ ਕੰਮ ਨੂੰ ਅੱਗੇ ਵਧਾਇਆ ਜਾ ਸਕੇ।

ਮੈਸੂਰ ਤੋਂ ਇਲਾਵਾ ਪ੍ਰਧਾਨ ਮੰਤਰੀ ਮੋਦੀ ਨੇ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਕਈ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਜਨਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਨਵੀਂ ਰਫ਼ਤਾਰ ਦੇਣ ਵਾਲਾ ਹੈ।

ਕਨੈਕਟੀਵਿਟੀ ਅਤੇ ਊਰਜਾ ਸੁਰੱਖਿਆ: ਮੈਟਰੋ, ਰੇਲ ਅਤੇ ਊਰਜਾ ਸੁਰੱਖਿਆ ਨਾਲ ਜੁੜੀਆਂ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀਆਂ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜੋ ਸੂਬੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਗੀਆਂ।

ਰਿਨਿਊਏਬਲ ਐਨਰਜੀ ਵਿੱਚ ਲੀਡਰਸ਼ਿਪ: ਭਾਰਤ ਸੋਲਰ ਪਾਵਰ ਅਤੇ ਹੋਰ ਊਰਜਾ ਹੱਲਾਂ ਵਿੱਚ ਅੱਗੇ ਵਧ ਰਿਹਾ ਹੈ। ਦੇਸ਼ ਦੀ ਰੀਨਿਊਏਬਲ ਐਨਰਜੀ ਸਮਰੱਥਾ 300 ਮੈਗਾਵਾਟ ਨੂੰ ਪਾਰ ਕਰ ਚੁੱਕੀ ਹੈ।

ਨਾਗਰਿਕ ਬਣ ਰਹੇ ਹਨ ਉਤਪਾਦਕ: ਸਰਕਾਰੀ ਯੋਜਨਾਵਾਂ ਤਹਿਤ ਹੁਣ ਆਮ ਨਾਗਰਿਕ ਸਿਰਫ਼ ਬਿਜਲੀ ਦੇ ਖਪਤਕਾਰ ਹੀ ਨਹੀਂ, ਸਗੋਂ ਉਤਪਾਦਕ ਵੀ ਬਣ ਰਹੇ ਹਨ, ਜਿਸ ਨਾਲ ਮੱਧ ਵਰਗ ਦੀ ਬੱਚਤ ਅਤੇ ਕ੍ਰੈਡਿਟ ਸਮਰੱਥਾ ਵਿੱਚ ਵਾਧਾ ਹੋ ਰਿਹਾ ਹੈ।

Leave a Reply

Your email address will not be published. Required fields are marked *