Bigg Boss 20 : ਲੜਾਈ-ਝਗੜੇ ਛੱਡ ਭਾਵੁਕ ਹੋਏ Contestants , ਇਹਨਾਂ ਲਈ ਕੁਰਬਾਨ ਕੀਤੀਆਂ ਲਾਈਫਲਾਇਨਾਂ

ਮੁੰਬਈ : ਰਿਐਲਟੀ ਸ਼ੋਅ ‘ਬਿਗ ਬੌਸ 20’ ਵਿੱਚ ਹਮੇਸ਼ਾ ਦੇਖਣ ਨੂੰ ਮਿਲਣ ਵਾਲੀ ਤਲਖ਼ੀ ਅਤੇ ਲੜਾਈ-ਭਿੜਾਈ ਕੱਲ੍ਹ ਦੇ ਐਪਸੋਡ ਵਿੱਚ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ…

ਰਿਐਲਟੀ ਸ਼ੋਅ 'ਬਿਗ ਬੌਸ 20' ਵਿੱਚ ਹਮੇਸ਼ਾ ਦੇਖਣ ਨੂੰ ਮਿਲਣ ਵਾਲੀ ਤਲਖ਼ੀ ਅਤੇ ਲੜਾਈ-ਭਿੜਾਈ ਕੱਲ੍ਹ ਦੇ ਐਪਸੋਡ ਵਿੱਚ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਈ। ਆਮ ਦਿਨਾਂ

ਮੁੰਬਈ : ਰਿਐਲਟੀ ਸ਼ੋਅ ‘ਬਿਗ ਬੌਸ 20’ ਵਿੱਚ ਹਮੇਸ਼ਾ ਦੇਖਣ ਨੂੰ ਮਿਲਣ ਵਾਲੀ ਤਲਖ਼ੀ ਅਤੇ ਲੜਾਈ-ਭਿੜਾਈ ਕੱਲ੍ਹ ਦੇ ਐਪਸੋਡ ਵਿੱਚ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਈ। ਆਮ ਦਿਨਾਂ ਦੇ ਉਲਟ ਇਹ ਐਪਸੋਡ ਬੇਹੱਦ ਭਾਵੁਕ ਅਤੇ ਦਿਲ ਨੂੰ ਛੂਹ ਲੈਣ ਵਾਲਾ ਰਿਹਾ। ਸ਼ੋਅ ਵਿੱਚ ਇੱਕ ਅਜਿਹਾ ਟਾਸਕ ਆਇਆ ਜਿੱਥੇ ਮੁਕਾਬਲੇਬਾਜ਼ਾਂ ਦੀ ਅਸਲ ਦੋਬਾਰਾ ਪ੍ਰੀਖਿਆ ਹੋਈ ਅਤੇ ਉਨ੍ਹਾਂ ਨੇ ਆਪਣੇ ਪਿਆਰਿਆਂ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ।

ਫੈਮਲੀ ਮੈਸੇਜ ਲਈ ਛੱਡੀ ਲਾਈਫਲਾਇਨ

ਬਿੱਗ ਬੌਸ ਵੱਲੋਂ ਗਾਰਡਨ ਏਰੀਆ ਵਿੱਚ ਸਾਰੇ ਘਰਵਾਲਿਆਂ ਨੂੰ ਇਕੱਠਾ ਕਰਕੇ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਗਿਆ। ਮੁਕਾਬਲੇਬਾਜ਼ਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਸ ਆਡੀਓ ਮੈਸੇਜ ਸੁਣਨ ਦਾ ਮੌਕਾ ਮਿਲੇਗਾ। ਪਰ ਇਸ ਖੁਸ਼ੀ ਦੇ ਨਾਲ ਇੱਕ ਮੁਸ਼ਕਲ ਸ਼ਰਤ ਵੀ ਜੁੜੀ ਹੋਈ ਸੀ। ਹਰ ਪ੍ਰਤੀਭਾਗੀ ਕੋਲ ਇਹ ਚੋਣ ਸੀ ਕਿ ਉਹ ਜਾਂ ਤਾਂ ਦੂਜੇ ਮੈਂਬਰ ਨੂੰ ਉਸਦਾ ਪਰਿਵਾਰਕ ਸੁਨੇਹਾ ਸੁਣਨ ਦੇਵੇ ਜਾਂ ਫਿਰ ਉਸ ਮੌਕੇ ਨੂੰ ਛੱਡ ਕੇ ਆਪਣੇ ਲਈ ਐਕਸਟਰਾ ਲਾਈਫਲਾਇਨ ਚੁਣ ਲਵੇ। ਇਸ ਸਥਿਤੀ ਨੇ ਸਭ ਨੂੰ ਦੋਹਾਏ ਵਿੱਚ ਪਾ ਦਿੱਤਾ, ਪਰ ਖੇਡ ਤੋਂ ਉੱਪਰ ਜਜ਼ਬਾਤ ਅਤੇ ਰਿਸ਼ਤੇ ਭਾਰੀ ਪਏ।

ਮਨੀਸ਼ ਗੋਇਲ ਨੇ ਦਿਖਾਇਆ ਵੱਡਾ ਦਿਲ

ਸਭ ਤੋਂ ਪਹਿਲਾਂ ਮਨੀਸ਼ ਗੋਇਲ ਪੋਡੀਅਮ ‘ਤੇ ਗਏ, ਜਿੱਥੇ ਉਨ੍ਹਾਂ ਨੂੰ ਕਾਜ਼ੀ ਤੌਕੀਰ ਦਾ ਫੈਮਲੀ ਮੈਸੇਜ ਮਿਲਿਆ। ਮਨੀਸ਼ ਅੱਗੇ ਆਪਣੇ ਗੇਮ ਨੂੰ ਦੇਖਣ ਜਾਂ ਕਾਜ਼ੀ ਨੂੰ ਖੁਸ਼ੀ ਦੇਣ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਸੀ। ਪਰ ਮਨੀਸ਼ ਨੇ ਵੱਡਾ ਦਿਲ ਦਿਖਾਉਂਦੇ ਹੋਏ ਐਕਸਟਰਾ ਲਾਈਫਲਾਇਨ ਦਾ ਮੌਕਾ ਛੱਡ ਦਿੱਤਾ ਅਤੇ ਕਾਜ਼ੀ ਨੂੰ ਪਰਿਵਾਰ ਦਾ ਸੁਨੇਹਾ ਸੁਣਨ ਦਿੱਤਾ। ਕਾਜ਼ੀ ਦੇ ਮਾਤਾ-ਪਿਤਾ ਵੱਲੋਂ ਭੇਜੇ ਗਏ ਉਸ ਪਿਆਰ ਭਰੇ ਸੁਨੇਹੇ ਅਤੇ ਮਾਂ ਦੀ ਜਿੱਤ ਦੀ ਦੁਆ ਨੂੰ ਸੁਣ ਕੇ ਘਰ ਦੇ ਸਾਰੇ ਮੈਂਬਰ ਭਾਵੁਕ ਹੋ ਗਏ।

ਗੁੱਲੂ ਦੀ ਦੋਸਤੀ ਦੀ ਮਿਸਾਲ

ਸ਼ੋਅ ਵਿੱਚ ਗੁੱਲੂ ਅਤੇ ਕਨਿਕਾ ਮਾਨ ਦੀ ਬੌਂਡਿੰਗ ਪਹਿਲਾਂ ਹੀ ਕਾਫ਼ੀ ਚਰਚਾ ਵਿੱਚ ਹੈ। ਇਸ ਟਾਸਕ ਦੌਰਾਨ ਉਨ੍ਹਾਂ ਦੀ ਦੋਸਤੀ ਦੀ ਅਸਲੀ ਪਰੀਖਿਆ ਹੋਈ। ਜਦੋਂ ਕਨਿਕਾ ਦਾ ਫੈਮਲੀ ਆਡੀਓ ਮੈਸੇਜ ਗੁੱਲੂ ਨੂੰ ਮਿਲਿਆ, ਤਾਂ ਉਨ੍ਹਾਂ ਬਿਨਾਂ ਕਿਸੇ ਝਿਜਕ ਦੇ ਆਪਣੀ ਲਾਈਫਲਾਇਨ ਦੀ ਪਰਵਾਹ ਕੀਤੇ ਬਿਨਾਂ ਕਨਿਕਾ ਨੂੰ ਮੈਸੇਜ ਸੁਣਨ ਦਿੱਤਾ।

ਗੁੱਲੂ ਕਨਿਕਾ ਨੂੰ ਪਿਆਰ ਨਾਲ ‘ਚੌਧਰਨ’ ਕਹਿੰਦੇ ਹਨ। ਉਨ੍ਹਾਂ ਕਿਹਾ, “ਕਨਿਕਾ ਹਰ ਵੇਲੇ ਆਪਣੇ ਪਿਤਾ ਜੀ ਬਾਰੇ ਗੱਲਾਂ ਕਰਦੀ ਰਹਿੰਦੀ ਹੈ। ਉਸਦੀ ਆਪਣੇ ਪਿਤਾ ਨਾਲ ਵੈਸੇ ਵੀ ਗੱਲ ਨਹੀਂ ਹੁੰਦੀ, ਇਸ ਲਈ ਮੈਂ ਉਸਨੂੰ ਇਹ ਸੁਨੇਹਾ ਜ਼ਰੂਰ ਸੁਣਨ ਦੇਵਾਂਗਾ, ਕਿਉਂਕਿ ਚੌਧਰਨ ਲਈ ਮੈਂ ਇੰਨਾ ਤਾਂ ਕਰ ਹੀ ਸਕਦਾ ਹਾਂ।”

ਇਹ ਸੁਣਦਿਆਂ ਹੀ ਕਨਿਕਾ ਫੁੱਟ-ਫੁੱਟ ਕੇ ਰੋ ਪਈ ਅਤੇ ਗੁੱਲੂ ਦੇ ਗਲੇ ਲੱਗ ਗਈ। ਉਨ੍ਹਾਂ ਨੇ ਗੁੱਲੂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਇੱਥੇ ਆ ਕੇ ਸੱਚਮੁੱਚ ਕੁਝ ਕਮਾਇਆ ਹੈ।”

ਇਸ ਤੋਂ ਬਾਅਦ, ਯੰਗ ਦੇ ਘਰੋਂ ਆਏ ਆਡੀਓ ਸੁਨੇਹੇ ਨੂੰ ਸੁਣਾਉਣ ਦਾ ਫੈਸਲਾ ਕਨਿਕਾ ਨੇ ਕਰਨਾ ਸੀ ਅਤੇ ਉਨ੍ਹਾਂ ਨੇ ਵੀ ਦਰਿਆਦਿਲੀ ਦਿਖਾਉਂਦਿਆਂ ਯੰਗ ਨੂੰ ਇਹ ਮੌਕਾ ਦਿੱਤਾ। ਇਸ ਪਿਆਰੇ ਅਤੇ ਭਾਵੁਕ ਪਲਾਂ ਨੇ ਪੂਰੇ ਘਰ ਅਤੇ ਦਰਸ਼ਕਾਂ ਦਾ ਮਨ ਮੋਹ ਲਿਆ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

 Karnal में कल अमित शाह का दौरा, पुलिस ने जारी की ट्रैफिक एडवाइजरी, 6 रास्ते रहेंगे बंद

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *