16 ਸਾਲਾ ਮੁੰਡੇ ਨੇ 9 ਸਾਲਾ ਬੱਚੀ ਦਾ ਕੀਤਾ ਕਤਲ, ਲਾਸ਼ ਨੂੰ ਲਾ ਦਿੱਤੀ ਅੱਗ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

National News : ਇਕ 16 ਸਾਲਾ ਮੁੰਡੇ ਨੇ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਇਕ ਹਾਊਸਿੰਗ ਸੁਸਾਇਟੀ ਵਿਚ ਕਥਿਤ ਤੌਰ ‘ਤੇ ਗੁਆਂਢ ਵਿਚ ਰਹਿਣ ਵਾਲੀ 9 ਸਾਲਾ…

National News : ਇਕ 16 ਸਾਲਾ ਮੁੰਡੇ ਨੇ ਸੋਮਵਾਰ ਨੂੰ ਗੁਰੂਗ੍ਰਾਮ ਵਿਚ ਇਕ ਹਾਊਸਿੰਗ ਸੁਸਾਇਟੀ ਵਿਚ ਕਥਿਤ ਤੌਰ ‘ਤੇ ਗੁਆਂਢ ਵਿਚ ਰਹਿਣ ਵਾਲੀ 9 ਸਾਲਾ ਬੱਚੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਸ ਨੇ ਕੁੜੀ ਦੀ ਲਾਸ਼ ਨੂੰ ਅੱਗ ਲਗਾ ਦਿੱਤੀ। ਇਹ ਵਾਰਦਾਤ ਹਰਿਆਣਾ ਦੇ ਗੁਰੂਗ੍ਰਾਮ ਵਿਚ ਵਾਪਰੀ। ਸੂਚਨਾ ਮਿਲਣ ‘ਤੇਂ ਪੁਲਿਸ ਮੌਕੇ ‘ਤੇ ਪਹੁੰਚ ਗਈ, ਜਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ – ਵਿਚ ਸੜਕ ਉਤੇ ਸੁੱਟ ਲਿਆ ਪ੍ਰੇਮੀ ਜੋੜਾ, ਫਿਰ ਬੇਰਹਿਮੀ ਨਾਲ ਚਾੜ੍ਹਿਆ ਕੁਟਾਪਾ, ਵੇਖੋ ਵਾਇਰਲ ਵੀਡੀਓ

ਪੁਲਿਸ ਮੁਤਾਬਕ ਪੀੜਤ ਅਤੇ ਮੁਲਜ਼ਮ ਦੋਵਾਂ ਦੇ ਪਰਿਵਾਰ ਸਿਗਨੇਚਰ ਗਲੋਬਲ ਸੋਲੇਰਾ, ਸੈਕਟਰ 107, ਗੁਰੂਗ੍ਰਾਮ ਦੇ ਦੋ ਵੱਖ-ਵੱਖ ਟਾਵਰਾਂ ਵਿੱਚ ਰਹਿੰਦੇ ਸਨ। ਚੌਥੀ ਜਮਾਤ ‘ਚ ਪੜ੍ਹਨ ਵਾਲੀ ਬੱਚੀ ਦੀ ਮਾਂ ਮੁਲਜ਼ਮ ਮੁੰਡੇ ਦੇ ਘਰ ਗਈ ਸੀ। ਕੁੜੀ ਦੀ ਮਾਂ ਨੂੰ ਆਪਣੇ ਘਰ ‘ਚ ਦੇਖ ਕੇ ਮੁਲਜ਼ਮ ਇਹ ਕਹਿ ਕੇ ਘਰੋਂ ਨਿਕਲ ਗਿਆ ਕਿ ਉਹ ਟਿਊਸ਼ਨ ਲਈ ਬਾਹਰ ਜਾ ਰਿਹਾ ਹੈ ਪਰ ਪੀੜਤਾ ਦੇ ਘਰ ਪਹੁੰਚ ਗਿਆ। ਮੁੰਡਾ 10ਵੀਂ ਜਮਾਤ ਦਾ ਵਿਦਿਆਰਥੀ ਹੈ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। 
ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਘੰਟੀ ਵਜਾਈ ਤਾਂ ਘਰ ਵਿੱਚ ਇਕੱਲੀ ਲੜਕੀ ਨੇ ਦਰਵਾਜ਼ਾ ਖੋਲ੍ਹਿਆ। ਫਿਰ ਉਹ ਸੋਫੇ ‘ਤੇ ਬੈਠ ਗਿਆ ਅਤੇ ਉਸ ਤੋਂ ਪਾਣੀ ਮੰਗਿਆ ਅਤੇ ਬਾਅਦ ਵਿਚ ਸਕੂਲ ਦੇ ਹੋਮਵਰਕ ਵਿਚ ਵੀ ਉਸ ਦੀ ਮਦਦ ਕੀਤੀ। ਜਦੋਂ ਕੁੜੀ ਟਾਇਲਟ ਗਈ ਤਾਂ ਉਸ ਨੇ ਕਥਿਤ ਤੌਰ ‘ਤੇ ਬੈੱਡ ਦੇ ਦਰਾਜ਼ ਵਿੱਚੋਂ ਲਾਕਰ ਦੀਆਂ ਚਾਬੀਆਂ ਲੱਭੀਆਂ ਅਤੇ ਕੁਝ ਗਹਿਣੇ ਚੋਰੀ ਕਰ ਲਏ। ਕੁੜੀ ਨੇ ਬਾਹਰ ਆ ਕੇ ਗਹਿਣੇ ਦੇਖ ਲਏ ਤੇ ਇਸ ਦਾ ਵਿਰੋਧ ਕੀਤਾ। ਅਧਿਕਾਰੀ ਨੇ ਦੱਸਿਆ ਕਿ ਲੜਕੇ ਨੇ ਗਹਿਣੇ ਬਾਲਕੋਨੀ ਤੋਂ ਬਾਹਰ ਸੁੱਟ ਦਿੱਤੇ ਪਰ ਲੜਕੀ ਨੇ ਵਿਰੋਧ ਕਰਨਾ ਜਾਰੀ ਰੱਖਿਆ, ਜਿਸ ਤੋਂ ਬਾਅਦ ਉਸ ਨੇ ਉਸ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ ਸਾਵਧਾਨ ! ਗੋਲਗੱਪਿਆਂ ‘ਚ ਕੈਂਸਰ ਪੈਦਾ ਕਰਨ ਵਾਲੇ ਕੈਮੀਕਲ, ਜਾਣੋ ਕਿਵੇਂ ਕਰੀਏ ਪਛਾਣ ?

ਮੁਲਜ਼ਮ ਨੇ ਦੱਸਿਆ ਕਿ ਉਹ 20,000 ਰੁਪਏ ਦਾ ਕਰਜ਼ਾ ਮੋੜਨ ਲਈ ਗਹਿਣੇ ਚੋਰੀ ਕਰ ਰਿਹਾ ਸੀ। ਸੀਨੀਅਰ ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਲੜਕੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਉਸ ਨੂੰ ਮਾਰਨਾ ਨਹੀਂ ਚਾਹੁੰਦਾ ਸੀ, ਪਰ ਜਦੋਂ ਲੜਕੀ ਨੇ ਚੁੱਪ ਰਹਿਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਫੜੇ ਜਾਣ ਦੇ ਡਰੋਂ ਉਸ ਦਾ ਗਲਾ ਘੁੱਟ ਦਿੱਤਾ। 

Leave a Reply

Your email address will not be published. Required fields are marked *