Ludhiana : 14 ਸਾਲਾ ਬੱਚੀ ਨੇ ਮਰੇ ਹੋਏ ਬੱਚੇ ਨੂੰ ਦਿੱਤਾ ਜਨਮ !

ਲੁਧਿਆਣਾ : ਇਨਸਾਨੀਅਤ ਲਈ ਬੇਹੱਦ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਨਾਨਕੇ ਗਈ 14 ਸਾਲਾ ਬੱਚੀ ਗਰਭਵਤੀ ਹੋ ਗਈ ਜਿਸ ਨੇ ਇਕ ਮਰੇ ਹੋਏ…

ਲੁਧਿਆਣਾ : ਇਨਸਾਨੀਅਤ ਲਈ ਬੇਹੱਦ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਨਾਨਕੇ ਗਈ 14 ਸਾਲਾ ਬੱਚੀ ਗਰਭਵਤੀ ਹੋ ਗਈ ਜਿਸ ਨੇ ਇਕ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਬੱਚੀ ਨੇ ਮਾਂ ਨੂੰ ਦੱਸਿਆ ਕਿ ਗੁਆਂਢੀ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਪੁਲਿਸ ਨੇ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। 
ਜਾਣਕਾਰੀ ਮੁਤਾਬਕ ਬੱਚੀ ਆਪਣੀ ਮਾਂ ਦੇ ਨਾਲ ਨਾਨਕੇ ਘਰ ਦੇਹਰਾਦੂਨ ਗਈ ਹੋਈ ਸੀ, ਜਿੱਥੇ ਉਸ ਨੇ ਮਰੇ ਹੋਏ ਬੱਚੇ ਨੂੰ ਜਨਮ ਦਿੱਤਾ। ਉਸ ਨੇ ਮਾਂ ਨੂੰ ਦੱਸਿਆ ਕਿ ਲੁਧਿਆਣਾ ਵਿਚ ਗੁਆਂਢ ਵਿਚ ਰਹਿਣ ਵਾਲੇ ਅਮਿਤ ਨਾਂ ਦੇ ਨੌਜਵਾਨ ਨੇ ਉਸ ਨਾਲ ਜਬਰ ਜ਼ਨਾਹ ਕੀਤਾ ਸੀ। ਬੱਚੀ ਦੀ ਮਾਂ ਨੇ ਦੇਹਰਾਦੂਨ ਵਿਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਉਸ ਜ਼ੀਰੋ FIR ਦਰਜ ਕਰ ਲੁਧਿਆਣਾ ਪੁਲਸ ਨੂੰ ਭੇਜ ਦਿੱਤੀ। ਹੁਣ ਲੁਧਿਆਣਾ ਦੀ ਟਿੱਬਾ ਪੁਲਸ ਨੇ ਮੁਲਜ਼ਮ ਅਮਿਤ ‘ਤੇ ਕੇਸ ਦਰਜ ਕਰ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *