Thief caught in Zirakpur’s Green Field Society : 10 ਦਿਨਾਂ ਵਿੱਚ ਤਿੰਨ ਵਾਰ ਕੀਤੀ ਚੋਰੀ, ਲੋਕਾਂ ਨੇ ਰੰਗੇ ਹੱਥੀਂ ਫੜਿਆ

ਜ਼ੀਰਕਪੁਰ : ਪਟਿਆਲਾ-ਡੇਰਾਬੱਸੀ ਰੋਡ ‘ਤੇ ਸਥਿਤ ਗ੍ਰੀਨ ਫੀਲਡ ਸੁਸਾਇਟੀ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਇੱਕੋ ਪਲਾਟ ਨੂੰ ਮਹਿਜ਼ 10…

ਪਟਿਆਲਾ-ਡੇਰਾਬੱਸੀ ਰੋਡ 'ਤੇ ਸਥਿਤ ਗ੍ਰੀਨ ਫੀਲਡ ਸੁਸਾਇਟੀ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਇੱਕੋ ਪਲਾਟ ਨੂੰ ਮਹਿਜ਼ 10 ਦਿਨਾਂ ਦੇ ਅੰਦਰ-ਅੰਦਰ

ਜ਼ੀਰਕਪੁਰ : ਪਟਿਆਲਾ-ਡੇਰਾਬੱਸੀ ਰੋਡ ‘ਤੇ ਸਥਿਤ ਗ੍ਰੀਨ ਫੀਲਡ ਸੁਸਾਇਟੀ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਇੱਕੋ ਪਲਾਟ ਨੂੰ ਮਹਿਜ਼ 10 ਦਿਨਾਂ ਦੇ ਅੰਦਰ-ਅੰਦਰ ਤਿੰਨ ਵਾਰ ਨਿਸ਼ਾਨਾ ਬਣਾਇਆ ਗਿਆ। ਪੀੜਤ ਸੰਜੇ ਕੁਮਾਰ, ਜੋ ਕਿ ‘ਗ੍ਰੀਨਫੀਲਡ ਹੋਮਜ਼’ ਦੇ ਪਲਾਟ ਨੰਬਰ 9 ਵਿੱਚ ਰਹਿੰਦੇ ਹਨ, ਨੇ ਦੱਸਿਆ ਕਿ ਚੋਰ ਨੇ ਉਨ੍ਹਾਂ ਦੇ ਘਰੋਂ ਲਗਾਤਾਰ ਤਿੰਨ ਵਾਰ ਸਾਰੀਆਂ ਕਾਪਰ ਦੀਆਂ ਤਾਰਾਂ, ਭਾਰੀ ਲੋਹੇ ਦਾ ਸਾਮਾਨ ਅਤੇ ਉੱਥੇ ਕੰਮ ਕਰ ਰਹੀ ਲੇਬਰ ਦੇ ਮੋਬਾਈਲ ਫ਼ੋਨ ਤੱਕ ਚੋਰੀ ਕਰ ਲਏ। ਸਿਰਫ਼ ਇਹੀ ਨਹੀਂ, ਇਸੇ ਸ਼ੱਕੀ ਵਿਅਕਤੀ ਵੱਲੋਂ ਸੁਸਾਇਟੀ ਦੇ ਆਸ-ਪਾਸ ਦੇ ਹੋਰਨਾਂ ਪਲਾਟਾਂ ਵਿੱਚ ਵੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।

ਲੋਕਾਂ ਨੇ ਆਪ ਫੜਿਆ ਦੋਸ਼ੀ, ਕਬਾੜੀਏ ਨੂੰ ਸਾਮਾਨ ਵੇਚਣ ਦਾ ਖ਼ੁਲਾਸਾ

ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਅੱਕੇ ਸੁਸਾਇਟੀ ਦੇ ਲੋਕਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਆਖ਼ਰਕਾਰ ਚੋਰ ਨੂੰ ਮੌਕੇ ‘ਤੇ ਹੀ ਦਬੋਚ ਲਿਆ। ਫੜੇ ਗਏ ਦੋਸ਼ੀ ਦੀ ਪਛਾਣ ਵਿਸ਼ਾਲ ਵਜੋਂ ਹੋਈ ਹੈ। ਮੌਕੇ ‘ਤੇ ਮੌਜੂਦ ਪੀੜਤ ਸੰਜੇ ਕੁਮਾਰ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਕੋਲ ਸਾਰੇ CCTV ਸਬੂਤ ਮੌਜੂਦ ਹਨ ਅਤੇ ਇਹੀ ਵਿਅਕਤੀ ਤਿੰਨੋਂ ਵਾਰ ਚੋਰੀ ਕਰਨ ਆਇਆ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਇਹ ਵਿਅਕਤੀ ਪੁਲ ਦੇ ਹੇਠਾਂ ਰਹਿੰਦਾ ਹੈ ਅਤੇ ਚੋਰੀ ਕੀਤਾ ਸਾਮਾਨ ਪਾਣੀ ਦੀ ਟੈਂਕੀ ਕੋਲ ਬੈਠਣ ਵਾਲੇ ਰਾਹੁਲ ਨਾਮੀ ਕਬਾੜੀਏ ਨੂੰ ਵੇਚਦਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਲੋਕਾਂ ਨੇ ਪੁਲਿਸ ਨੂੰ ਮੌਕੇ ‘ਤੇ ਸੱਦ ਲਿਆ ਹੈ ਅਤੇ ਮੰਗ ਕੀਤੀ ਹੈ ਕਿ ਕਬਾੜੀਏ ਸਮੇਤ ਸਾਰੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

Horrific incident in Ludhiana: ਦੋਸਤ ਦੀ ਜਨਮਦਿਨ ਪਾਰਟੀਅ ਵਿੱਚ ਗਏ ਦੁਕਾਨਦਾਰ ਦੇ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *