ਨਾ ਲੌਟਰੀ, ਨਾ ਟਿਕਟ! OPPO ਦਾ ਫੋਨ ਖਰੀਦਦਿਆਂ ਹੀ ਬਣ ਗਏ ਲੱਖਪਤੀ, ਮਿਲਿਆ 10 ਲੱਖ ਰੁਪਏ ਦਾ ਇਨਾਮ

ਲੁਧਿਆਣਾ: ਇਸ ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਦੇ ਇੱਕ ਪਰੰਜਾਬ ਦੀ ਕਿਸਮਤ ਅਜਿਹੀ ਚਮਕੀ ਕਿ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਆਮ ਤੌਰ ‘ਤੇ…

ਇਸ ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਦੇ ਇੱਕ ਪਰੰਜਾਬ ਦੀ ਕਿਸਮਤ ਅਜਿਹੀ ਚਮਕੀ ਕਿ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਆਮ ਤੌਰ 'ਤੇ ਜਦੋਂ ਕੋਈ ਵਿਅਕਤੀ

ਲੁਧਿਆਣਾ: ਇਸ ਤਿਉਹਾਰੀ ਸੀਜ਼ਨ ਦੌਰਾਨ ਪੰਜਾਬ ਦੇ ਇੱਕ ਪਰੰਜਾਬ ਦੀ ਕਿਸਮਤ ਅਜਿਹੀ ਚਮਕੀ ਕਿ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਆਮ ਤੌਰ ‘ਤੇ ਜਦੋਂ ਕੋਈ ਵਿਅਕਤੀ ਬਾਜ਼ਾਰੋਂ ਮੋਬਾਈਲ ਫੋਨ ਖਰੀਦਣ ਜਾਂਦਾ ਹੈ, ਤਾਂ ਉਹ ਫੋਨ ਲੈ ਕੇ ਸਿੱਧਾ ਘਰ ਪਰਤ ਆਉਂਦਾ ਹੈ। ਪਰ ਇਸ ਪਰਿਵਾਰ ਨੂੰ ਸ਼ਾਇਦ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਨ੍ਹਾਂ ਵੱਲੋਂ ਕੀਤਾ ਗਿਆ ਇੱਕ ਆਮ ਜਿਹਾ ਖਰਚ ਉਨ੍ਹਾਂ ਨੂੰ ਰਾਤੋ-ਰਾਤ ਲੱਖਪਤੀ ਬਣਾ ਦੇਵੇਗਾ। ਮੋਬਾਈਲ ਦੀ ਦੁਕਾਨ ਤੋਂ ਫੋਨ ਖਰੀਦਣ ਗਏ ਇਸ ਪਰਿਵਾਰ ਨੂੰ 10 ਲੱਖ ਰੁਪਏ ਦਾ ਭਾਰੀ-ਭਰਕਮ ਇਨਾਮ ਮਿਲਿਆ ਹੈ।

ਬਿਨਾਂ ਕਿਸੇ ਲੌਟਰੀ ਜਾਂ ਟਿਕਟ ਦੇ ਮਿਲਿਆ ਵੱਡਾ ਇਨਾਮ

ਆਮ ਤੌਰ ‘ਤੇ ਵੱਡੀਆਂ ਲੌਟਰੀਆਂ ਜਾਂ ਨਕਦ ਇਨਾਮਾਂ ਲਈ ਲੋਕਾਂ ਨੂੰ ਟਿਕਟਾਂ ਖਰੀਦਣੀਆਂ ਪੈਂਦੀਆਂ ਹਨ, ਪਰ ਇੱਥੇ ਮਾਮਲਾ ਬਿਲਕੁਲ ਵੱਖਰਾ ਸੀ। ਮਸ਼ਹੂਰ ਸਮਾਰਟਫੋਨ ਬ੍ਰਾਂਡ OPPO ਵੱਲੋਂ ਆਪਣੇ ਗਾਹਕਾਂ ਲਈ ਇੱਕ ਵਿਸ਼ੇਸ਼ ਤਿਉਹਾਰੀ ਆਫ਼ਰ ਤਹਿਤ 10-10 ਲੱਖ ਰੁਪਏ ਦੇ 9 ਵੱਡੇ ਇਨਾਮ ਰੱਖੇ ਗਏ ਹਨ। ਖੁਸ਼ਕਿਸਮਤੀ ਨਾਲ, ਇਨ੍ਹਾਂ ਵਿੱਚੋਂ ਪਹਿਲਾ ਵੱਡਾ ਇਨਾਮ ਪੰਜਾਬ ਦੇ ਹੀ ਇੱਕ ਗਾਹਕ ਦੇ ਹਿੱਸੇ ਆਇਆ ਹੈ। ਜਦੋਂ ਇਸ ਗਾਹਕ ਦੀ ਜਿੱਤ ਦੀ ਖ਼ਬਰ ਸਾਹਮਣੇ ਆਈ, ਤਾਂ ਪੂਰੇ ਪਰਿਵਾਰ ਵਿੱਚ ਜਸ਼ਨ ਵਰਗਾ ਮਾਹੌਲ ਬਣ ਗਿਆ ਅਤੇ ਨਾਲ ਹੀ ਕੰਪਨੀ ਲਈ ਵੀ ਇਹ ਖੁਸ਼ੀ ਦਾ ਖਾਸ ਮੌਕਾ ਬਣ ਗਿਆ।

ਖੁਸ਼ੀਆਂ ਨਾਲ ਭਰਿਆ ਤਿਉਹਾਰ

ਦਿਵਾਲੀ ਅਤੇ ਨਵਰਾਤਰੀ ਦੇ ਪਵਿੱਤਰ ਤਿਉਹਾਰਾਂ ‘ਤੇ ਮਿਲੇ ਇਸ ਅਚਾਨਕ ਤੋਹਫ਼ੇ ਨੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਦੋਵਾਂ ਹੱਥਾਂ ਨਾਲ ਦੁਗਣਾ ਕਰ ਦਿੱਤਾ ਹੈ। ਜਿੱਥੇ ਇੱਕ ਪਾਸੇ ਤਿਉਹਾਰਾਂ ਦੀ ਰੌਣਕ ਸੀ, ਉੱਥੇ ਹੀ ਦੂਜੇ ਪਾਸੇ 10 ਲੱਖ ਰੁਪਏ ਦਾ ਇਨਾਮ ਮਿਲਣ ਨਾਲ ਘਰ ਵਿੱਚ ਦੀਵਾਲੀ ਦਾ ਅਸਲੀ ਜਸ਼ਨ ਮਨਾਇਆ ਗਿਆ।

ਲੋਕਾਂ ਵਿੱਚ ਬਣਿਆ ਚਰਚਾ ਦਾ ਵਿਸ਼ਾ

ਹੁਣ ਇਹ ਘਟਨਾ ਇਲਾਕੇ ਅਤੇ ਸੋਸ਼ਲ ਮੀਡੀਆ ‘ਤੇ ਚਰਚਾ ਦਾ ਮੁੱਖ ਵਿਸ਼ਾ ਬਣੀ ਹੋਈ ਹੈ। ਲੋਕ ਇਸ ਗੱਲ ਦੀ ਚਰਚਾ ਕਰ ਰਹੇ ਹਨ ਕਿ ਮਹਿਜ਼ ਇੱਕ ਮੋਬਾਈਲ ਫੋਨ ਖਰੀਦਣ ਨਾਲ ਵੀ ਇੰਨਾ ਵੱਡਾ ਨਕਦ ਇਨਾਮ ਜਿੱਤਿਆ ਜਾ ਸਕਦਾ ਹੈ। ਇਸ ਅਨੋਖੇ ਇਨਾਮ ਨੇ ਸਾਬਤ ਕਰ ਦਿੱਤਾ ਹੈ ਕਿ ਕਈ ਵਾਰ ਕਿਸਮਤ ਕਿਸੇ ਵੀ ਸਮੇਂ, ਕਿਸੇ ਵੀ ਰੂਪ ਵਿੱਚ ਦਰਵਾਜ਼ਾ ਖੜਕਾ ਸਕਦੀ ਹੈ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

मुख्यमंत्री नायब सिंह सैनी ने संत शिरोमणि नामदेव जयंती समारोह में की शिरकत, आयोजन समिति को 21 लाख रुपये देने की घोषणा

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *